ਰੋਹਤਾਂਗ ਸੁਰੰਗ ਖੁੱਲ੍ਹਣ ਮਗਰੋਂ ਲਾਹੌਲ-ਸਪਿਤੀ 'ਚ ਸੈਰ-ਸਪਾਟੇ 'ਚ ਵਾਧੇ ਨਾਲ ਬਦਲੀ ਘਾਟੀ ਦੀ ਤਸਵੀਰ, ਵੇਖੋ ਖੂਬਸੂਰਤ ਤਸਵੀਰਾਂ
ਸਮੁੰਦਰ ਤਲ ਤੋਂ 10,000 ਫੁੱਟ ਦੀ ਉਚਾਈ 'ਤੇ ਬਣੀ ਅਟਲ ਸੁਰੰਗ ਦੇ ਖੁੱਲ੍ਹਣ ਨਾਲ ਲਾਹੌਲ-ਸਪਿਤੀ ਜ਼ਿਲ੍ਹੇ ਦੇ ਲੋਕ ਹੁਣ ਛੇ ਮਹੀਨਿਆਂ ਤੋਂ ਬਰਫ਼ ਦੀ ਕੈਦ ਤੋਂ ਮੁਕਤ ਹੋ ਗਏ ਹਨ।
Download ABP Live App and Watch All Latest Videos
View In Appਘਾਟੀ 'ਚ ਸਰਦੀਆਂ ਦੌਰਾਨ ਉਨ੍ਹਾਂ ਨੂੰ ਛੇ ਮਹੀਨਿਆਂ ਲਈ ਕੈਦ ਵਿੱਚ ਰਹਿਣਾ ਪੈਂਦਾ ਸੀ ਕਿਉਂਕਿ ਬਰਫਬਾਰੀ ਕਰਕੇ ਲਾਹੌਲ ਵਾਲੇ ਪਾਸੇ ਦੇ ਲੋਕਾਂ ਦਾ ਬਾਕੀ ਦੇਸ਼ ਨਾਲ ਸੰਪਰਕ ਟੁੱਟ ਜਾਂਦਾ ਸੀ।
ਸੁਰੰਗ ਬਣਨ ਤੋਂ ਪਹਿਲਾਂ ਸਰਦੀਆਂ 'ਚ ਬਰਫਬਾਰੀ ਕਾਰਨ ਘਾਟੀ ਦੇ ਲੋਕ ਛੇ ਮਹੀਨਿਆਂ ਲਈ ਦੇਸ਼ ਤੇ ਦੁਨੀਆ ਤੋਂ ਕੱਟ ਜਾਂਦੇ ਸੀ। ਬਰਫ਼ਬਾਰੀ ਤੋਂ ਬਾਹਰ ਨਿਕਲਣ ਲਈ ਹੈਲੀਕਾਪਟਰਾਂ 'ਤੇ ਨਿਰਭਰ ਹੋਣਾ ਪੈਂਦਾ ਸੀ।
ਸੁਰੰਗ ਦੇ ਖੁੱਲ੍ਹਣ ਤੋਂ ਬਾਅਦ ਮਨਾਲੀ-ਲੇਹ ਮਾਰਗ ਦੀ ਦੂਰੀ ਵੀ 46 ਕਿਲੋਮੀਟਰ ਘੱਟ ਗਈ ਹੈ।
ਇਹ ਰੋਹਤਾਂਗ ਸੁਰੰਗ ਦੇ ਖੁੱਲ੍ਹਣ ਦੇ ਇੱਕ ਸਾਲ ਬਾਅਦ ਹੋਣ ਜਾ ਰਿਹਾ ਹੈ। ਰੋਹਤਾਂਗ ਸੁਰੰਗ ਨੇ ਲਾਹੌਲ ਸਪਿਤੀ ਦੇ ਕਬਾਇਲੀ ਖੇਤਰ ਦੀ ਕਿਸਮਤ ਬਦਲਣੀ ਸ਼ੁਰੂ ਕਰ ਦਿੱਤੀ ਹੈ।
ਇੱਥੋਂ ਦੇ ਸੈਰ ਸਪਾਟੇ ਨੇ ਖੰਭ ਲਾਉਣੇ ਸ਼ੁਰੂ ਕਰ ਦਿੱਤੇ ਹਨ। ਸੈਲਾਨੀ ਮੌਸਮ 6 ਮਹੀਨਿਆਂ ਤੋਂ ਵਧ ਕੇ 12 ਮਹੀਨਿਆਂ ਦਾ ਹੋ ਗਿਆ ਹੈ।
ਕਬਾਇਲੀ ਖੇਤਰ ਦੇ ਮੰਤਰੀ ਡਾਕਟਰ ਰਾਮ ਲਾਲ ਮਾਰਕੰਡੇਆ ਦਾ ਕਹਿਣਾ ਹੈ ਕਿ ਰੋਹਤਾਂਗ ਸੁਰੰਗ ਦੇ ਨਿਰਮਾਣ ਕਾਰਨ ਲਾਹੌਲ-ਸਪਿਤੀ ਵਿੱਚ ਸੈਰ-ਸਪਾਟੇ ਵਿੱਚ ਵੱਡੀ ਤੇਜ਼ੀ ਆਈ ਹੈ। ਰੋਹਤਾਂਗ ਵਿੱਚੋਂ ਰੋਜ਼ਾਨਾ 3000 ਵਾਹਨ ਲੰਘਦੇ ਹਨ।
ਸਰਦੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ। ਗਰਮੀਆਂ ਵਿੱਚ ਇਹ ਅੰਕੜਾ 7 ਤੋਂ 8 ਹਜ਼ਾਰ ਤੱਕ ਪਹੁੰਚ ਗਿਆ ਸੀ।
ਦੱਸ ਦਈਏ ਕਿ ਪਿਛਲੇ ਸਾਲ ਅਕਤੂਬਰ ਦੇ ਅਰੰਭ ਵਿੱਚ ਰੋਹਤਾਂਗ ਸੁਰੰਗ ਦੇ ਖੁੱਲਣ ਤੋਂ ਬਾਅਦ ਸਰਦੀਆਂ ਵਿੱਚ ਵੀ ਰੋਜ਼ਾਨਾ 1 ਹਜ਼ਾਰ ਤੋਂ 1200 ਵਾਹਨ ਰੋਹਤਾਂਗ ਚੋਂ ਲੰਘਦੇ ਹਨ। ਸੁਰੰਗ ਦੇ ਖੁੱਲਣ ਤੋਂ ਬਾਅਦ ਘਾਟੀ ਵਿੱਚ ਹੋਟਲਾਂ ਤੇ ਘਰਾਂ ਦੀ ਗਿਣਤੀ ਵਿੱਚ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ।
ਵਾਦੀ ਵਿੱਚ ਹੋਟਲਾਂ, ਢਾਬਿਆਂ ਤੇ ਘਰਾਂ 'ਚ ਸਟੇਅ ਕਰਨ ਵਾਲਿਆਂ ਦੀ ਕੁੱਲ ਗਿਣਤੀ 778 ਹੋ ਗਈ ਹੈ। ਇਨ੍ਹਾਂ ਚੋਂ, ਘਰਾਂ ਵਿੱਚ ਰਹਿਣ ਦੀ ਗਿਣਤੀ 481 ਹੈ।
ਸੁਰੰਗ ਖੁੱਲ੍ਹਣ ਤੋਂ ਬਾਅਦ ਖੇਤੀਬਾੜੀ ਬਾਗਬਾਨੀ ਤੇ ਬਰਫ ਦੀਆਂ ਖੇਡਾਂ ਨੂੰ ਵੀ ਹੁਲਾਰਾ ਮਿਲ ਰਿਹਾ ਹੈ।
ਮਾਰਕੰਡੇ ਦਾ ਕਹਿਣਾ ਹੈ ਕਿ ਸੁਰੰਗ ਦੇ ਖੁੱਲ੍ਹਣ ਤੋਂ ਬਾਅਦ ਘਾਟੀ ਵਿੱਚ 6 ਮਹੀਨਿਆਂ ਦੀ ਬਜਾਏ 12 ਮਹੀਨਿਆਂ ਦਾ ਸੈਰ-ਸਪਾਟਾ ਸੀਜ਼ਨ ਰਿਹਾ ਹੈ।