Angry Wife: ਰੁੱਸੀ ਹੋਈ ਪਤਨੀ ਨੂੰ ਕਿਵੇਂ ਮਨਾਈਏ? ਇਨ੍ਹਾਂ 6 ਤਰੀਕਿਆਂ ਨਾਲ ਦੂਰ ਕਰੋ ਨਾਰਾਜ਼ਗੀ
ਇੱਥੇ ਅਸੀਂ ਤੁਹਾਨੂੰ ਕੁੱਝ ਅਜਿਹੇ ਤਰੀਕੇ ਦੱਸਣ ਜਾ ਰਹੇ ਹਾਂ, ਜੋ ਤੁਹਾਡੀ ਰੁੱਸੀ ਹੋਈ ਪਤਨੀ ਨੂੰ ਮਨਾਉਣ 'ਚ ਮਦਦਗਾਰ ਸਾਬਤ ਹੋ ਸਕਦੇ ਹਨ। ਯਾਦ ਰਹੇ ਕਿ ਸਮਝਦਾਰ ਆਦਮੀ ਹਰ ਕੀਮਤ 'ਤੇ ਘਰ ਨੂੰ ਸ਼ਾਂਤ ਰੱਖਣਾ ਚਾਹੇਗਾ ਅਤੇ ਇਸ ਲਈ ਹਰ ਸੰਭਵ ਯਤਨ ਕਰੇਗਾ।
Download ABP Live App and Watch All Latest Videos
View In Appਜਦੋਂ ਤੁਹਾਡੀ ਪਤਨੀ ਗੁੱਸੇ ਹੁੰਦੀ ਹੈ, ਤਾਂ ਸਭ ਤੋਂ ਪਹਿਲਾਂ ਤੁਹਾਨੂੰ ਧੀਰਜ ਰੱਖਣਾ ਚਾਹੀਦਾ ਹੈ। ਗੁੱਸੇ 'ਚ ਜਾਂ ਬਿਨਾਂ ਸੋਚੇ ਸਮਝੇ ਕੁਝ ਕਹਿਣਾ ਸਮੱਸਿਆ ਨੂੰ ਹੋਰ ਵਧਾ ਸਕਦਾ ਹੈ। ਸ਼ਾਂਤ ਰਹੋ ਅਤੇ ਇਹ ਸਮਝਣ ਦੀ ਕੋਸ਼ਿਸ਼ ਕਰੋ ਕਿ ਉਨ੍ਹਾਂ ਦੇ ਗੁੱਸੇ ਦਾ ਅਸਲ ਕਾਰਨ ਕੀ ਹੈ।
ਗੱਲਬਾਤ ਕਿਸੇ ਵੀ ਸਮੱਸਿਆ ਦਾ ਹੱਲ ਹੋ ਸਕਦੀ ਹੈ। ਆਪਣੀ ਪਤਨੀ ਨਾਲ ਖੁੱਲ੍ਹ ਕੇ ਗੱਲ ਕਰੋ ਅਤੇ ਉਸ ਦੀ ਨਾਰਾਜ਼ਗੀ ਦਾ ਕਾਰਨ ਜਾਣੋ। ਉਸ ਦੀ ਗੱਲ ਧਿਆਨ ਨਾਲ ਸੁਣੋ ਅਤੇ ਸਮਝੋ ਕਿ ਉਹ ਕੀ ਕਹਿਣਾ ਚਾਹੁੰਦੀ ਹੈ। ਉਨ੍ਹਾਂ ਦੇ ਸਾਹਮਣੇ ਆਪਣੀਆਂ ਭਾਵਨਾਵਾਂ ਨੂੰ ਸਪਸ਼ਟ ਰੂਪ ਵਿੱਚ ਪ੍ਰਗਟ ਕਰੋ।
ਸਰਪ੍ਰਾਈਜ਼ ਦੇਣਾ ਤੁਹਾਡੀ ਪਤਨੀ ਨੂੰ ਖੁਸ਼ ਕਰਨ ਦਾ ਵਧੀਆ ਤਰੀਕਾ ਹੋ ਸਕਦਾ ਹੈ। ਤੁਸੀਂ ਉਨ੍ਹਾਂ ਨੂੰ ਉਨ੍ਹਾਂ ਦੇ ਮਨਪਸੰਦ ਫੁੱਲ, ਚਾਕਲੇਟ ਜਾਂ ਕੋਈ ਖਾਸ ਤੋਹਫਾ ਦੇ ਕੇ ਉਨ੍ਹਾਂ ਨੂੰ ਖੁਸ਼ ਕਰ ਸਕਦੇ ਹੋ। ਨਾਲ ਹੀ, ਉਹਨਾਂ ਦੇ ਮਨਪਸੰਦ ਰੈਸਟੋਰੈਂਟ ਵਿੱਚ ਰਾਤ ਦੇ ਖਾਣੇ ਦੀ ਯੋਜਨਾ ਬਣਾਓ ਜਾਂ ਉਹਨਾਂ ਨੂੰ ਕੁੱਝ ਖਾਸ ਗਿਫਟ ਦੇ ਕੇ ਖੁਸ਼ ਕਰਨ ਦੀ ਕੋਸ਼ਿਸ਼ ਕਰੋ।
ਜੇ ਤੁਸੀਂ ਕੋਈ ਗਲਤੀ ਕੀਤੀ ਹੈ, ਤਾਂ ਬਿਨਾਂ ਦੇਰੀ ਕੀਤੇ ਮੁਆਫੀ ਮੰਗੋ। ਦਿਲੋਂ ਮਾਫੀ ਕਹਿਣ ਨਾਲ ਤੁਹਾਡੀ ਪਤਨੀ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਤੁਸੀਂ ਆਪਣੀ ਗਲਤੀ ਸਵੀਕਾਰ ਕਰ ਰਹੇ ਹੋ ਅਤੇ ਇਸ ਨੂੰ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਹੋ।
ਪਿਆਰ ਅਤੇ ਮੁਹੱਬਤ ਤੋਂ ਵੱਡਾ ਕੁਝ ਨਹੀਂ ਹੈ। ਆਪਣੇ ਪਿਆਰ ਦਾ ਇਜ਼ਹਾਰ ਕਰੋ ਅਤੇ ਉਨ੍ਹਾਂ ਨੂੰ ਦੱਸੋ ਕਿ ਤੁਸੀਂ ਉਨ੍ਹਾਂ ਨੂੰ ਕਿੰਨਾ ਪਸੰਦ ਕਰਦੇ ਹੋ। ਉਨ੍ਹਾਂ ਨੂੰ ਜੱਫੀ ਪਾਉਣ, ਉਨ੍ਹਾਂ ਦੇ ਹੱਥ ਫੜਨ ਜਾਂ ਪਿਆਰ ਭਰੇ ਸ਼ਬਦ ਕਹਿਣ ਵਰਗੀਆਂ ਛੋਟੀਆਂ-ਛੋਟੀਆਂ ਗੱਲਾਂ ਉਨ੍ਹਾਂ ਦੇ ਗੁੱਸੇ ਨੂੰ ਦੂਰ ਸਕਦੀਆਂ ਹਨ।
ਜੇਕਰ ਤੁਹਾਡੀ ਪਤਨੀ ਘਰ ਦੇ ਕੰਮਾਂ ਤੋਂ ਪਰੇਸ਼ਾਨ ਹੈ ਤਾਂ ਉਸਦੀ ਮਦਦ ਕਰੋ। ਦਿਖਾਓ ਕਿ ਤੁਸੀਂ ਉਨ੍ਹਾਂ ਦੇ ਕੰਮ ਦੀ ਕਦਰ ਕਰਦੇ ਹੋ ਅਤੇ ਉਨ੍ਹਾਂ ਨਾਲ ਮਿਲ ਕੇ ਕੰਮ ਕਰਨਾ ਚਾਹੁੰਦੇ ਹੋ, ਇਹ ਛੋਟੀਆਂ ਕੋਸ਼ਿਸ਼ਾਂ ਤੁਹਾਡੇ ਰਿਸ਼ਤੇ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰ ਸਕਦੀਆਂ ਹਨ।