ਦੁਨੀਆ ਦੇ ਇਹ ਸ਼ਹਿਰ ਜਿੱਥੇ ਰਹਿਣਾ ਹਰ ਕਿਸੇ ਦਾ ਹੈ ਸੁਪਨਾ, ਵੇਖੋ ਇਨ੍ਹਾਂ ਸ਼ਹਿਰਾਂ ਦੀਆਂ ਝਲਕੀਆਂ
ਜੇਕਰ ਤੁਸੀਂ ਵੀ ਦੁਨੀਆ ਦੇ ਇਨ੍ਹਾਂ ਖੂਬਸੂਰਤ ਅਤੇ ਰਿਹਾਇਸ਼ੀ ਸ਼ਹਿਰਾਂ 'ਚ ਸੈਟਲ ਹੋਣਾ ਚਾਹੁੰਦੇ ਹੋ ਤਾਂ ਅੱਜ ਅਸੀਂ ਤੁਹਾਡੇ ਸਾਹਮਣੇ ਇਸ ਸੁਪਨੇ ਦੀਆਂ ਕੁਝ ਝਲਕੀਆਂ ਲੈ ਕੇ ਆਏ ਹਾਂ। ਜੀ ਹਾਂ, ਬਹੁਤ ਸਾਰੇ ਲੋਕਾਂ ਦਾ ਸ਼ੌਕ ਹੁੰਦਾ ਹੈ ਕਿ ਉਹ ਦੁਨੀਆ ਦੇ ਸਭ ਤੋਂ ਸੁਰੱਖਿਅਤ ਅਤੇ ਸਭ ਤੋਂ ਖੂਬਸੂਰਤ ਸ਼ਹਿਰ ਵਿੱਚ ਵਸਣ। ਇਨ੍ਹਾਂ ਸ਼ਹਿਰਾਂ ਵਿੱਚੋਂ ਇੱਕ ਜਾਪਾਨੀ ਸ਼ਹਿਰ ਟੋਕੀਓ ਹੈ। ਟੋਕੀਓ ਨਾ ਸਿਰਫ਼ ਜਾਪਾਨ, ਸਗੋਂ ਦੁਨੀਆ ਦੇ ਸਭ ਤੋਂ ਵੱਡੇ ਅਤੇ ਮਹਿੰਗੇ ਸ਼ਹਿਰਾਂ ਵਿੱਚੋਂ ਇੱਕ ਹੈ।
Download ABP Live App and Watch All Latest Videos
View In Appਸੈਨ ਫਰਾਂਸਿਸਕੋ: ਪ੍ਰਸ਼ਾਂਤ ਮਹਾਸਾਗਰ ਦੇ ਕਿਨਾਰੇ ਵਸੇ ਇਸ ਸ਼ਹਿਰ ਦੀ ਇੱਕ ਝਲਕ ਲੋਕਾਂ ਨੂੰ ਰੋਮਾਂਚਿਤ ਕਰ ਦਿੰਦੀ ਹੈ। ਇਸ ਸ਼ਹਿਰ ਨੂੰ ਉੱਤਰੀ ਕੈਲੀਫੋਰਨੀਆ ਦਾ ਗਹਿਣਾ ਵੀ ਕਿਹਾ ਜਾਂਦਾ ਹੈ। ਇਸ ਸ਼ਹਿਰ ਦੀ ਪਛਾਣ ਗੋਲਡਨ ਗੇਟ ਬ੍ਰਿਜ ਹੈ।
ਐਮਸਟਰਡਮ: ਨੀਦਰਲੈਂਡਜ਼ ਐਮਸਟਰਡਮ ਇੱਕ ਸੁੰਦਰ ਸ਼ਹਿਰ ਹੈ ਅਤੇ ਰਾਤ ਨੂੰ ਇਸਦੀ ਸ਼ਾਨ ਦਸ ਗੁਣਾ ਵੱਧ ਜਾਂਦੀ ਹੈ। ਇਹ ਸਥਾਨ ਉਹਨਾਂ ਲੋਕਾਂ ਲਈ ਹੈ ਜੋ ਮਿਲਣਸਾਰ ਹਨ ।
ਮਾਨਚੈਸਟਰ: ਮਾਨਚੈਸਟਰ ਯੂਕੇ ਦੇ ਸਭ ਤੋਂ ਖੂਬਸੂਰਤ ਸ਼ਹਿਰਾਂ ਵਿੱਚੋਂ ਇੱਕ ਹੈ। ਇਹ ਸ਼ਹਿਰ ਸੂਤੀ ਕੱਪੜਿਆਂ ਦੇ ਉਤਪਾਦਨ ਲਈ ਜਾਣਿਆ ਜਾਂਦਾ ਹੈ, ਇਸਦੇ ਨਾਲ ਹੀ ਇਹ ਸ਼ਹਿਰ ਆਪਣੇ ਸੱਭਿਆਚਾਰ ਅਤੇ ਭਾਈਚਾਰਕ ਭਾਵਨਾ ਨੂੰ ਕਾਇਮ ਰੱਖਣ ਵਿੱਚ ਵੀ ਸਿਖਰ 'ਤੇ ਹੈ।
ਕੋਪੇਨਹੇਗਨ: ਡੈਨਮਾਰਕ ਦਾ ਸ਼ਹਿਰ ਕੋਪੇਨਹੇਗਨ ਸਭ ਤੋਂ ਖੁਸ਼ਹਾਲ ਸ਼ਹਿਰਾਂ ਵਿੱਚੋਂ ਇੱਕ ਹੈ। ਇੱਥੋਂ ਦਾ ਰਹਿਣ-ਸਹਿਣ ਅਤੇ ਹਰਿਆ ਭਰਿਆ ਸ਼ਹਿਰ ਇੱਥੇ ਆਉਣ ਵਾਲੇ ਸੈਲਾਨੀਆਂ ਨੂੰ ਹਮੇਸ਼ਾ ਲਈ ਸੈਟਲ ਹੋਣ ਲਈ ਮਜਬੂਰ ਕਰ ਦਿੰਦਾ ਹੈ।
ਨਿਊਯਾਰਕ: ਨਿਊਯਾਰਕ ਦੁਨੀਆ ਦੇ ਸਭ ਤੋਂ ਆਧੁਨਿਕ, ਵਿਕਸਤ ਅਤੇ ਖੂਬਸੂਰਤ ਸ਼ਹਿਰਾਂ ਵਿੱਚੋਂ ਇੱਕ ਹੈ। ਅਟਲਾਂਟਿਕ ਸਾਗਰ ਦੇ ਕਿਨਾਰੇ 'ਤੇ ਸਥਿਤ ਇਹ ਸ਼ਹਿਰ ਦੁਨੀਆ ਦੇ ਅਰਬਪਤੀਆਂ ਦੀ ਦੂਜੀ ਸਭ ਤੋਂ ਵੱਡੀ ਗਿਣਤੀ ਰੱਖਦਾ ਹੈ। ਇਸੇ ਕਰਕੇ ਇਹ ਸ਼ਹਿਰ ਸਭ ਤੋਂ ਵੱਧ ਰਿਹਾਇਸ਼ੀ ਦੇਸ਼ਾਂ ਵਿੱਚ ਗਿਣਿਆ ਜਾਂਦਾ ਹੈ।
ਪ੍ਰਾਗ, ਚੈੱਕ ਰਿਪਬਲਿਕ: ਪ੍ਰਾਗ ਨੂੰ ਗੋਲਡਨ ਸਿਟੀ ਵੀ ਕਿਹਾ ਜਾਂਦਾ ਹੈ। ਇਹ ਚਾਰਲਸ ਬ੍ਰਿਜ ਅਤੇ ਓਲਡ ਟਾਊਨ ਸਕੁਆਇਰ ਸਮੇਤ ਕਈ ਹੋਰ ਟੂਰਿਸਟ ਸਪਾਟ ਲਈ ਮਸ਼ਹੂਰ ਹੈ।