Saputara Hill Station: ਗੁਜਰਾਤ ਦੇ ਉਹ ਖ਼ੂਬਸੂਰਤ ਪਹਾੜੀ ਸਟੇਸ਼ਨ, ਜਿੱਥੇ ਭਗਵਾਨ ਰਾਮ ਨੇ ਕੱਟਿਆ ਸੀ ਬਨਵਾਸ
Saputara Hill Station: ਭਾਰਤ ਵਿੱਚ ਅਜਿਹੇ ਬਹੁਤ ਸਾਰੇ ਪਹਾੜੀ ਸਟੇਸ਼ਨ ਹਨ ,ਜਿੱਥੇ ਤੁਸੀਂ ਪਹਾੜਾਂ ਦੇ ਨਾਲ-ਨਾਲ ਸੁੰਦਰ ਮੈਦਾਨਾਂ ਦਾ ਨਜ਼ਾਰਾ ਦੇਖ ਸਕਦੇ ਹੋ ਪਰ ਅੱਜ ਅਸੀਂ ਜਿਸ ਹਿੱਲ ਸਟੇਸ਼ਨ ਦੀ ਗੱਲ ਕਰਨ ਜਾ ਰਹੇ ਹਾਂ, ਉਹ ਹੈ ਸਾਪੁਤਾਰਾ, ਗੁਜਰਾਤ ਦਾ ਇਕਲੌਤਾ ਹਿੱਲ ਸਟੇਸ਼ਨ। ਇਸ ਪਹਾੜੀ ਸਟੇਸ਼ਨ ਦਾ ਮੌਸਮ ਹਰ ਸਮੇਂ ਸੁਹਾਵਣਾ ਰਹਿੰਦਾ ਹੈ। ਇਹੀ ਕਾਰਨ ਹੈ ਕਿ ਹਰ ਸਾਲ ਹਜ਼ਾਰਾਂ ਸੈਲਾਨੀ ਇੱਥੇ ਘੁੰਮਣ ਲਈ ਆਉਂਦੇ ਹਨ ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਇਸ ਹਿੱਲ ਸਟੇਸ਼ਨ ਦੀ ਖਾਸ ਗੱਲ ਕੀ ਹੈ।
Download ABP Live App and Watch All Latest Videos
View In Appਗੁਜਰਾਤ ਦਾ ਸਾਪੁਤਾਰਾ ਹਿੱਲ ਸਟੇਸ਼ਨ ਆਪਣੇ ਦਿਲਕਸ਼ ਮੌਸਮ ਲਈ ਕਾਫੀ ਮਸ਼ਹੂਰ ਹੈ। ਅਗਸਤ ਤੋਂ ਸਤੰਬਰ ਦੇ ਵਿਚਕਾਰ ਸੈਲਾਨੀ ਇੱਥੇ ਬਹੁਤ ਜ਼ਿਆਦਾ ਆਉਂਦੇ ਹਨ।
ਇਸ ਪਹਾੜੀ ਸਟੇਸ਼ਨ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਭਗਵਾਨ ਰਾਮ ਨੇ ਆਪਣੇ ਬਨਵਾਸ ਦੇ 11 ਸਾਲ ਇੱਥੇ ਬਿਤਾਏ ਸਨ। ਤੁਹਾਨੂੰ ਦੱਸ ਦੇਈਏ ਕਿ ਇਸ ਦੌਰਾਨ ਇੱਥੇ ਮਾਨਸੂਨ ਫੈਸਟੀਵਲ ਹੁੰਦਾ ਹੈ। ਜਿਸ ਵਿੱਚ ਗੁਜਰਾਤ ਦੇ ਸੱਭਿਆਚਾਰ ਦੀ ਝਲਕ ਮਿਲਦੀ ਹੈ।
ਇਸ ਤੋਂ ਇਲਾਵਾ ਬਾਰਿਸ਼ 'ਚ ਇਸ ਪਹਾੜੀ ਸਟੇਸ਼ਨ ਦੀ ਖੂਬਸੂਰਤੀ ਨੂੰ ਚਾਰ ਚੰਨ ਲੱਗ ਜਾਂਦੇ ਹਨ। ਇੱਥੇ ਤੁਸੀਂ ਝਰਨੇ ਤੋਂ ਇਲਾਵਾ ਘੋੜ ਸਵਾਰੀ, ਊਠ ਦੀ ਸਵਾਰੀ, ਚੱਟਾਨ ਚੜ੍ਹਨ ਦਾ ਆਨੰਦ ਲੈ ਸਕਦੇ ਹੋ।
ਸਾਪੁਤਾਰਾ ਵਿੱਚ ਤੁਸੀਂ ਈਕੋ ਪੁਆਇੰਟ, ਗੰਧਰਵਪੁਰ ਆਰਟਿਸਟ ਪਿੰਡ, ਗਿਰਾ ਫਾਲਸ, ਨਾਗੇਸ਼ਵਰ ਮਹਾਦੇਵ ਮੰਦਿਰ, ਰੋਜ਼ ਗਾਰਡਨ, ਸਪੁਤਾਰਾ ਝੀਲ, ਸਪੁਤਾਰਾ ਕਬਾਇਲੀ ਮਿਊਜ਼ੀਅਮ, ਸਟੈਪ ਗਾਰਡਨ, ਸਨਰਾਈਜ਼ ਪੁਆਇੰਟ, ਸਨਸੈੱਟ ਪੁਆਇੰਟ ਅਤੇ ਨੈਸ਼ਨਲ ਪਾਰਕ ਵਰਗੀਆਂ ਬਿਹਤਰੀਨ ਥਾਵਾਂ 'ਤੇ ਆਰਾਮ ਦੇ ਪਲ ਬਿਤਾ ਸਕਦੇ ਹੋ।