Red eyes: ਸਰਦੀਆਂ ‘ਚ ਅੱਖਾਂ ਹੋ ਰਹੀਆਂ ਲਾਲ, ਤਾਂ ਕਰ ਲਓ ਇਹ ਕੰਮ, ਤੁਰੰਤ ਆਵੇਗਾ ਆਰਾਮ
ਸਰਦੀਆਂ ਦੀਆਂ ਠੰਡੀਆਂ ਹਵਾਵਾਂ ਚਮੜੀ ਅਤੇ ਅੱਖਾਂ ਦੀ ਨਮੀ ਨੂੰ ਜਲਦੀ ਜਜ਼ਬ ਕਰ ਲੈਂਦੀਆਂ ਹਨ, ਜਿਸ ਕਾਰਨ ਅੱਖਾਂ ਡ੍ਰਾਈ ਅਤੇ ਲਾਲ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਧੂੜ, ਪ੍ਰਦੂਸ਼ਣ ਅਤੇ ਠੰਢ ਕਾਰਨ ਹੋਣ ਵਾਲੇ ਇਨਫੈਕਸ਼ਨ ਵੀ ਅੱਖਾਂ ਨੂੰ ਲਾਲ ਕਰ ਸਕਦੇ ਹਨ।
Download ABP Live App and Watch All Latest Videos
View In Appਨਕਲੀ ਹੰਝੂ ਅੱਖਾਂ ਦੀ ਸਤ੍ਹਾ 'ਤੇ ਇੱਕ ਪਰਤ ਬਣਾਉਂਦੇ ਹਨ ਜੋ ਨਮੀ ਨੂੰ ਬਾਹਰ ਨਿਕਲਣ ਤੋਂ ਰੋਕਦਾ ਹੈ। ਇਸ ਨਾਲ ਅੱਖਾਂ ਨਮ ਅਤੇ ਤਰੋਤਾਜ਼ਾ ਰਹਿੰਦੀਆਂ ਹਨ।
ਬਾਹਰ ਜਾਣ ਸਮੇਂ ਚੰਗੀ ਕੁਆਲਿਟੀ ਦੇ ਸਨਗਲਾਸ ਪਾਉਣੇ ਚਾਹੀਦੇ ਤਾਂ ਜੋ ਅੱਖਾਂ ਨੂੰ ਠੰਡ ਅਤੇ ਪ੍ਰਦੂਸ਼ਣ ਤੋਂ ਬਚਾਇਆ ਜਾ ਸਕੇ।
ਮਾਹਿਰਾਂ ਅਨੁਸਾਰ ਅੱਖਾਂ ਦੀ ਸਿਹਤ ਲਈ ਲੋੜੀਂਦੀ ਨੀਂਦ ਬਹੁਤ ਜ਼ਰੂਰੀ ਹੈ। ਵਿਅਕਤੀ ਨੂੰ ਹਰ ਰਾਤ 7-8 ਘੰਟੇ ਦੀ ਡੂੰਘੀ ਨੀਂਦ ਲੈਣੀ ਚਾਹੀਦੀ ਹੈ ਤਾਂ ਜੋ ਅੱਖਾਂ ਨੂੰ ਅਰਾਮ ਮਿਲ ਸਕੇ ਅਤੇ ਟਿਸ਼ੂਆਂ ਨੂੰ ਠੀਕ ਕਰਨ ਦਾ ਮੌਕਾ ਮਿਲ ਸਕੇ।
ਸਰਦੀਆਂ ਵਿੱਚ ਸਰੀਰ ਨੂੰ ਹਾਈਡਰੇਟ ਰੱਖਣਾ ਬਹੁਤ ਜ਼ਰੂਰੀ ਹੈ। ਇਸ ਨਾਲ ਅੱਖਾਂ ਸਮੇਤ ਪੂਰਾ ਸਰੀਰ ਨਮ ਰਹਿੰਦਾ ਹੈ। ਰੋਜ਼ਾਨਾ ਘੱਟ ਤੋਂ ਘੱਟ 8-10 ਗਲਾਸ ਪਾਣੀ ਪੀਓ। ਇਹ ਸਰੀਰ ਅਤੇ ਖਾਸ ਕਰਕੇ ਅੱਖਾਂ ਨੂੰ ਹਾਈਡਰੇਟ ਰੱਖਣ ਵਿੱਚ ਮਦਦ ਕਰੇਗਾ।