Without passport travel: ਦੁਨੀਆ ਦੇ ਇਹ ਲੋਕ ਬਗੈਰ ਪਾਸਪੋਰਟ ਜਾ ਸਕਦੇ ਕਿਸੇ ਵੀ ਦੇਸ਼
Without passport travel: ਕਿਸੇ ਵੀ ਦੂਜੇ ਮੁਲਕ ਵਿੱਚ ਜਾਣ ਲਈ ਪਾਸਪੋਰਟ ਦੀ ਜ਼ਰੂਰਤ ਹੁੰਦੀ ਹੈ। ਵਿਦੇਸ਼ ਵਿੱਚ ਆਪਣੇ ਆਪ ਨੂੰ ਕਿਸੇ ਦੇਸ਼ ਦੇ ਕਾਨੂੰਨੀ ਨਾਗਰਿਕ ਵਜੋਂ ਸਾਬਤ ਕਰਨ ਲਈ ਪਾਸਪੋਰਟ ਜ਼ਰੂਰੀ ਹੈ। ਪਾਸਪੋਰਟ ਸਰਕਾਰ ਦੁਆਰਾ ਜਾਰੀ ਕੀਤਾ ਜਾਂਦਾ ਹੈ ਤੇ ਇਹ ਅਜਿਹਾ ਦਸਤਾਵੇਜ਼ ਹੈ ਜੋ ਪੂਰੀ ਦੁਨੀਆ ਵਿੱਚ ਤੁਹਾਡੀ ਪਛਾਣ ਦੱਸਦਾ ਹੈ। ਭਾਵ ਤੁਸੀਂ ਇਸ ਤੋਂ ਬਿਨਾਂ ਵਿਦੇਸ਼ ਜਾਣ ਬਾਰੇ ਸੋਚ ਵੀ ਨਹੀਂ ਸਕਦੇ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਦੁਨੀਆ ਵਿੱਚ ਤਿੰਨ ਅਜਿਹੇ ਲੋਕ ਹਨ ਜੋ ਬਿਨਾਂ ਪਾਸਪੋਰਟ ਦੇ ਕਿਸੇ ਵੀ ਦੇਸ਼ ਵਿੱਚ ਜਾ ਸਕਦੇ ਹਨ ਤੇ ਉਨ੍ਹਾਂ ਨੂੰ ਕੋਈ ਵੀ ਨਹੀਂ ਰੋਕਦਾ। ਆਓ ਅੱਜ ਤੁਹਾਨੂੰ ਦੁਨੀਆ ਦੇ ਉਨ੍ਹਾਂ ਤਿੰਨ ਵੱਡੇ ਲੋਕਾਂ ਬਾਰੇ ਦੱਸਦੇ ਹਾਂ....
Download ABP Live App and Watch All Latest Videos
View In Appਇਨ੍ਹਾਂ ਤਿੰਨ ਖਾਸ ਲੋਕਾਂ 'ਚ ਪਹਿਲਾ ਨਾਂ ਬ੍ਰਿਟੇਨ ਦੇ ਕਿੰਗ ਚਾਰਲਸ ਦਾ ਹੈ। ਮਹਾਰਾਣੀ ਐਲਿਜ਼ਾਬੈਥ ਦੀ ਮੌਤ ਤੋਂ ਬਾਅਦ ਚਾਰਲਸ ਬਰਤਾਨੀਆ ਦੇ ਰਾਜਾ ਬਣ ਗਏ ਤੇ ਕਿੰਗ ਬਣਦਿਆਂ ਹੀ ਚਾਰਲਸ ਦੇ ਸਕੱਤਰ ਨੇ ਆਪਣੇ ਦੇਸ਼ ਦੇ ਵਿਦੇਸ਼ ਮੰਤਰਾਲਿਆਂ ਦੇ ਨਾਲ-ਨਾਲ ਦੁਨੀਆ ਭਰ ਦੇ ਵਿਦੇਸ਼ ਮੰਤਰਾਲਿਆਂ ਨੂੰ ਸੂਚਿਤ ਕੀਤਾ ਕਿ ਚਾਰਲਸ ਹੁਣ ਬ੍ਰਿਟੇਨ ਦੇ ਕਿੰਗ ਬਣ ਗਏ ਹਨ। ਇਸ ਲਈ ਹਰੇਕ ਨੂੰ ਉਨ੍ਹਾਂ ਦੇ ਪੂਰੇ ਪ੍ਰੋਟੋਕੋਲ ਦਾ ਧਿਆਨ ਰੱਖਣਾ ਹੋਵੇਗਾ ਤੇ ਉਨ੍ਹਾਂ ਨੂੰ ਬਿਨਾਂ ਕਿਸੇ ਰੋਕ-ਟੋਕ ਤੋਂ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ।
ਜਾਪਾਨ ਦੇ ਸਮਰਾਟ ਤੇ ਉਨ੍ਹਾਂ ਦੀ ਪਤਨੀ : ਜਾਪਾਨ ਦੇ ਸਮਰਾਟ ਤੇ ਉਨ੍ਹਾਂ ਦੀ ਪਤਨੀ ਨੂੰ ਇਹ ਵਿਸ਼ੇਸ਼ ਅਧਿਕਾਰ ਹੈ ਕਿ ਉਹ ਬਿਨਾਂ ਪਾਸਪੋਰਟ ਦੇ ਕਿਸੇ ਵੀ ਦੇਸ਼ ਵਿੱਚ ਦਾਖਲ ਹੋ ਸਕਦੇ ਹਨ। ਸਵਾਲ ਖੜ੍ਹਾ ਹੁੰਦਾ ਹੈ ਕਿ ਆਖਰ ਉਨ੍ਹਾਂ ਨੂੰ ਇਹ ਸਨਮਾਨ ਕਿਉਂ ਮਿਲਿਆ? ਦਰਅਸਲ, ਜਾਪਾਨ ਦੇ ਡਿਪਲੋਮੈਟਿਕ ਰਿਕਾਰਡ ਦੱਸਦੇ ਹਨ ਕਿ ਉਨ੍ਹਾਂ ਦੇ ਵਿਦੇਸ਼ ਮੰਤਰਾਲੇ ਨੇ ਸਾਲ 1971 ਤੋਂ ਆਪਣੇ ਸਮਰਾਟ ਤੇ ਉਨ੍ਹਾਂ ਦੀ ਪਤਨੀ ਲਈ ਇਹ ਵਿਸ਼ੇਸ਼ ਵਿਵਸਥਾ ਸ਼ੁਰੂ ਕੀਤੀ ਸੀ ਤੇ ਇਹ ਉਦੋਂ ਤੋਂ ਜਾਰੀ ਹੈ।
ਦਰਅਸਲ ਹੁੰਦਾ ਤਾਂ ਇਹ ਹੈ ਕਿ ਜਦੋਂ ਵੀ ਜਾਪਾਨ ਦੇ ਸਮਰਾਟ ਤੇ ਉਨ੍ਹਾਂ ਦੀ ਪਤਨੀ ਕਿਸੇ ਵੀ ਦੇਸ਼ ਦਾ ਦੌਰਾ ਕਰਨਾ ਚਾਹੁੰਦੇ ਹਨ, ਤਾਂ ਉਸ ਤੋਂ ਪਹਿਲਾਂ ਜਾਪਾਨ ਦੇ ਵਿਦੇਸ਼ ਮੰਤਰਾਲੇ ਦੁਆਰਾ ਉਸ ਦੇਸ਼ ਦੇ ਵਿਦੇਸ਼ ਮੰਤਰਾਲੇ ਨੂੰ ਇੱਕ ਪੱਤਰ ਭੇਜਿਆ ਜਾਂਦਾ ਹੈ। ਉਸ ਵਿੱਚ ਲਿਖਿਆ ਹੁੰਦਾ ਹੈ ਕਿ ਇਸ ਪੱਤਰ ਨੂੰ ਜਾਪਾਨ ਦੇ ਸਮਰਾਟ ਤੇ ਉਨ੍ਹਾਂ ਦੀ ਪਤਨੀ ਦਾ ਪਾਸਪੋਰਟ ਮੰਨਿਆ ਜਾਵੇ। ਇਸ ਦੇ ਆਧਾਰ ‘ਤੇ ਉਨ੍ਹਾਂ ਨੂੰ ਦੇਸ਼ ਵਿੱਚ ਸਨਮਾਨ ਨਾਲ ਐਂਟਰੀ ਦਿੱਤੀ ਜਾਵੇ।
ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ : ਦਰਅਸਲ, ਜਦੋਂ ਵੀ ਕਿਸੇ ਦੇਸ਼ ਦਾ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਕਿਸੇ ਹੋਰ ਦੇਸ਼ ਦੇ ਦੌਰੇ 'ਤੇ ਜਾਂਦਾ ਹੈ, ਤਾਂ ਉਹ ਆਪਣੇ ਨਾਲ ਡਿਪਲੋਮੈਟਿਕ ਪਾਸਪੋਰਟ ਰੱਖਦਾ ਹੈ, ਇਸ ਦੇ ਬਾਵਜੂਦ ਮੇਜ਼ਬਾਨ ਦੇਸ਼ ਉਸ ਨੂੰ ਪੂਰੀ ਆਜ਼ਾਦੀ ਦਿੰਦਾ ਹੈ ਕਿ ਉਹ ਆਪਣਾ ਪਾਸਪੋਰਟ ਦਿਖਾਏ ਬਿਨਾਂ ਇਸ ਦੇਸ਼ ਵਿੱਚ ਦਾਖਲ ਹੋ ਸਕਦਾ ਹੈ। ਪ੍ਰੋਟੋਕੋਲ ਤਹਿਤ ਸਾਰੇ ਪ੍ਰੋਗਰਾਮਾਂ ਵਿੱਚ ਹਿੱਸਾ ਲੈ ਸਕਦੇ ਹਨ। ਇਸ ਦੌਰਾਨ ਮੇਜ਼ਬਾਨ ਦੇਸ਼ ਦਾ ਕੋਈ ਵੀ ਅਧਿਕਾਰੀ ਉਸ ਤੋਂ ਪਾਸਪੋਰਟ ਨਹੀਂ ਮੰਗਦਾ। ਇਹ ਦਰਜਾ ਭਾਰਤ ਵਿੱਚ ਪ੍ਰਧਾਨ ਮੰਤਰੀ, ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਨੂੰ ਵੀ ਹਾਸਲ ਹੈ।
ਜਾਣੋ ਪਾਸਪੋਰਟ ਦਾ ਇਤਿਹਾਸ : ਦੁਨੀਆ ਵਿੱਚ ਪਾਸਪੋਰਟ ਵਿਵਸਥਾ ਨੂੰ ਸ਼ੁਰੂ ਹੋਏ 100 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ। 20ਵੀਂ ਸਦੀ ਦੀ ਸ਼ੁਰੂਆਤ ਵਿੱਚ, ਜਦੋਂ ਇੱਕ ਦੇਸ਼ ਤੋਂ ਦੂਜੇ ਦੇਸ਼ ਦੇ ਲੋਕ ਲੁਕ-ਛਿਪ ਕੇ ਜਾਣ ਦੀ ਕੋਸ਼ਿਸ਼ ਕਰਨ ਲੱਗੇ ਤਾਂ ਕਈ ਵੱਡੀਆਂ ਸਮੱਸਿਆਵਾਂ ਪੈਦਾ ਹੋ ਗਈਆਂ। ਇਨ੍ਹਾਂ ਨੂੰ ਠੱਲ੍ਹ ਪਾਉਣ ਲਈ ਦੁਨੀਆ ਦੇ ਦੇਸ਼ਾਂ ਵਿਚਕਾਰ ਇੱਕ ਸਮਝੌਤਾ ਹੋਇਆ। ਇਸ ਵਿੱਚ ਜੇਕਰ ਇੱਕ ਦੇਸ਼ ਦਾ ਇੱਕ ਨਾਗਰਿਕ ਕਿਸੇ ਹੋਰ ਦੇਸ਼ ਨੂੰ ਜਾਂਦਾ ਹੈ, ਤਾਂ ਉਦੇ ਕੋਲ ਕੁਝ ਪੁਖ਼ਤਾ ਦਸਤਾਵੇਜ਼ ਹੋਣਗੇ।
ਉਸ ਦੌਰਾਨ ਪੂਰੀ ਦੁਨੀਆ ਵਿੱਚ ਪਹਿਲਾ ਵਿਸ਼ਵ ਯੁੱਧ ਚੱਲ ਰਿਹਾ ਸੀ। ਇਸ ਲਈ ਸਾਰੇ ਦੇਸ਼ ਸਮਝ ਗਏ ਕਿ ਪਾਸਪੋਰਟ ਵਰਗਾ ਸਿਸਟਮ ਹੋਣਾ ਬਹੁਤ ਜ਼ਰੂਰੀ ਹੈ। ਫਿਰ 1920 ਦਾ ਦੌਰ ਆਉਂਦਾ ਹੈ ਜਦੋਂ ਲੀਗ ਆਫ ਨੇਸ਼ਨਸ ਨੇ ਇਸ ਮੁੱਦੇ 'ਤੇ ਗੰਭੀਰਤਾ ਨਾਲ ਵਿਚਾਰ ਕੀਤਾ ਤੇ ਪੂਰੀ ਦੁਨੀਆ ਵਿੱਚ ਪਾਸਪੋਰਟ ਵਿਵਸਥਾ ਨੂੰ ਲਾਗੂ ਕਰਨ ਲਈ ਯਤਨ ਸ਼ੁਰੂ ਕੀਤੇ। ਅਮਰੀਕਾ ਇਸ ਦੀ ਅਗਵਾਈ ਕਰ ਰਿਹਾ ਸੀ, ਜਲਦੀ ਹੀ ਸਾਲ 1924 ਵਿੱਚ ਅਮਰੀਕਾ ਨੇ ਪੂਰੀ ਦੁਨੀਆ ਵਿੱਚ ਲਾਗੂ ਹੋ ਗਈ।