ਪੜਚੋਲ ਕਰੋ
Health: ਮੀਂਹ 'ਚ ਭਿੱਜਣ ਤੋਂ ਬਾਅਦ ਵੀ ਪਾ ਕੇ ਰੱਖਦੇ ਗਿੱਲੇ ਕੱਪੜੇ, ਤਾਂ ਸਿਹਤ ਨੂੰ ਹੋ ਸਕਦੀਆਂ ਆਹ ਸਮੱਸਿਆਵਾਂ
Rain: ਬਰਸਾਤ ਦਾ ਮੌਸਮ ਬਹੁਤ ਸੁਹਾਵਣਾ ਹੁੰਦਾ ਹੈ। ਪਰ ਜੇਕਰ ਅਸੀਂ ਮੀਂਹ ਵਿੱਚ ਭਿੱਜਣ ਤੋਂ ਬਾਅਦ ਗਿੱਲੇ ਕੱਪੜੇ ਨਹੀਂ ਉਤਾਰਦੇ ਹਾਂ ਤਾਂ ਸਾਡੀ ਸਿਹਤ ਖਰਾਬ ਹੋ ਸਕਦੀ ਹੈ।
rain
1/5

ਮੀਂਹ ਵਿੱਚ ਗਿੱਲੇ ਹੋਣ ਤੋਂ ਬਾਅਦ ਗਿੱਲੇ ਕੱਪੜੇ ਪਾਉਣਾ ਸਿਹਤ ਲਈ ਠੀਕ ਨਹੀਂ ਹੈ। ਇਸ ਕਰਕੇ ਤੁਹਾਨੂੰ ਜ਼ੁਕਾਮ ਅਤੇ ਖੰਘ ਹੋ ਸਕਦੀ ਹੈ। ਗਿੱਲੇ ਕੱਪੜਿਆਂ ਨਾਲ ਸਰੀਰ ਠੰਡਾ ਹੋ ਜਾਂਦਾ ਹੈ। ਜਦੋਂ ਸਰੀਰ ਠੰਡਾ ਹੋ ਜਾਂਦਾ ਹੈ, ਤਾਂ ਤੁਹਾਨੂੰ ਠੰਡ ਲੱਗਣ ਲੱਗ ਜਾਂਦੀ ਹੈ। ਤੁਹਾਨੂੰ ਛਿੱਕਾਂ ਆਉਣ ਲੱਗ ਜਾਂਦੀਆਂ ਹਨ ਅਤੇ ਤੁਹਾਡੀ ਨੱਕ ਵਗਣ ਲੱਗ ਜਾਂਦੀ ਹੈ। ਇਸ ਲਈ ਮੀਂਹ 'ਚ ਭਿੱਜਣ ਤੋਂ ਤੁਰੰਤ ਬਾਅਦ ਕੱਪੜੇ ਬਦਲ ਲੈਣੇ ਚਾਹੀਦੇ ਹਨ।
2/5

ਗਿੱਲੇ ਕੱਪੜੇ ਸਾਡੀ ਸਕਿਨ 'ਤੇ ਚਿਪਕ ਜਾਂਦੇ ਹਨ। ਇਸ ਨਾਲ ਸਕਿਨ ਨੂੰ ਸਾਹ ਲੈਣ ਵਿੱਚ ਮੁਸ਼ਕਲ ਹੁੰਦੀ ਹੈ। ਇਸ ਕਰਕੇ ਖੁਜਲੀ ਹੋ ਸਕਦੀ ਹੈ ਜਾਂ ਸਕਿਨ 'ਤੇ ਛੋਟੇ-ਛੋਟੇ ਦਾਣੇ ਨਿਕਲ ਸਕਦੇ ਹਨ। ਕਈ ਵਾਰ ਫੰਗਲ ਇਨਫੈਕਸ਼ਨ ਵੀ ਹੋ ਜਾਂਦੀ ਹੈ। ਇਸ ਲਈ ਗਿੱਲੇ ਕੱਪੜੇ ਜਲਦੀ ਬਦਲਣੇ ਚਾਹੀਦੇ ਹਨ।
Published at : 28 Jun 2024 06:54 AM (IST)
ਹੋਰ ਵੇਖੋ





















