ਕੋਰੋਨਾ ਬਣਿਆ ਕਿਸਾਨਾਂ ਲਈ ਮੁਸੀਬਤ, ਫਸਲ ਕੱਟਣ 'ਚ ਹੋ ਰਹੀ ਦੇਰੀ
ਪੰਜਾਬ ਵਿੱਚ ਕਣਕ ਪੱਕਣ ਤੋਂ ਬਾਅਦ ਜਿੱਥੇ ਅਪ੍ਰੈਲ ਮਹੀਨੇ ਕਣਕ ਮੰਡੀਆਂ ਵਿੱਚ ਜਾਣੀ ਸ਼ੁਰੂ ਹੋ ਜਾਂਦੀ ਸੀ ਅੱਜ ਦੇ ਦਿਨ ਪੰਜਾਬ ਭਰ ਦੀ ਮੰਡੀਆਂ ਖਾਲੀ ਦਿਖਾਈ ਦੇ ਰਹੀਆਂ ਹਨ।
Download ABP Live App and Watch All Latest Videos
View In Appਕੋਰੋਨਾ ਬਣਿਆ ਕਿਸਾਨਾਂ ਲਈ ਮੁਸੀਬਤ, ਫਸਲ ਕੱਟਣ 'ਚ ਹੋ ਰਹੀ ਦੇਰੀ
ਇਸ ਦੇ ਚੱਲਦੇ ਕਿਸਾਨਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਲੰਮੇ ਸਮੇਂ ਇਹ ਉਡੀਕ ਲਾਈ ਬੈਠੇ ਹੁੰਦੇ ਹਨ ਕਿ ਉਨ੍ਹਾਂ ਦੀ ਕਣਕ ਪੱਕੇਗੀ ਜਿਸ ਨੂੰ ਵੇਚ ਕਿ ਉਹ ਆਪਣੀ ਰੋਜ਼ੀ ਰੋਟੀ ਚਲਾਉਣਗੇ।
ਪਰ ਅੱਜ ਉਨ੍ਹਾਂ ਦੀ ਫਸਲ ਪੱਕ ਕੇ ਖੇਤਾਂ ਵਿੱਚ ਹੀ ਖੜੀ ਹੈ ਤੇ ਉਨ੍ਹਾਂ ਨੂੰ ਆਏ ਦਿਨ ਘਾਟਾ ਪੈ ਰਿਹਾ ਹੈ।
ਸਰਕਾਰ ਨੂੰ ਚਾਹੀਦਾ ਹੈ ਕਿ ਜਲਦੀ ਤੋਂ ਜਲਦੀ ਕੋਈ ਹੱਲ ਲੱਬੇ ਤੇ ਇਨਾਂ ਕਿਸਾਨਾਂ ਦੀ ਮਦਦ ਕੀਤੀ ਜਾ ਸਕੇ।
ਦੂਜੇ ਪਾਸੇ ਮੰਡੀ ਦੇ ਅਧਿਕਾਰੀਆਂ ਨੇ ਕਿਹਾ ਕਿ ਸਰਕਾਰ ਵੱਲੋਂ ਪੂਰੇ ਪ੍ਰਬੰਧ ਕਰ ਲਏ ਗਏ ਹਨ ਅਤੇ ਆਉਣ ਵਾਲੀ ਸਮੇਂ ਵਿੱਚ ਉਹ ਕਿਸਾਨਾਂ ਦੀਆਂ ਫਸਲਾਂ ਉਨ੍ਹਾਂ ਦੇ ਖੇਤ ਜਾ ਕੇ ਚੁੱਕਣਗੇ।
ਆੜ੍ਹਤੀਏ ਦੇ ਜ਼ਰੀਏ ਉਨ੍ਹਾਂ ਨੂੰ ਪਾਸ ਮੁਹਈਆ ਕਰਵਾਏ ਜਾਣਗੇ ਤਾਂ ਜੋ ਮੰਡੀ ਵਿੱਚ ਐਂਟਰੀ ਗੇਟ ਤੇ ਉਹਨਾਂ ਨੂੰ ਸੈਨੀਟਾਈਜ਼ਰ ਛਿੜਕਾਅ ਕੀਤਾ ਜਾਵੇ।
- - - - - - - - - Advertisement - - - - - - - - -