Beekeeping: ਬੇਹੱਦ ਲਾਹੇਵੰਦ ਹੈ ਮਧੂ ਮੱਖੀ ਪਾਲਣ ਦਾ ਕਿੱਤਾ, ਘੱਟ ਖਰਚੇ 'ਤੇ ਸ਼ੁਰੂ ਕਰਨ ਦਾ ਤਰੀਕਾ
ਮਧੂ ਮੱਖੀ ਪਾਲਣ ਕਿੱਤੇ ਨਾਲ ਜੁੜ ਕੇ ਤੁਸੀਂ ਚੰਗੀ ਕਮਾਈ ਕਰ ਸਕਦੇ ਹੋ। ਇਹ ਇਕ ਘੱਟ ਖ਼ਰਚੀਲਾ ਘਰੇਲੂ ਉਦਯੋਗ ਹੈ ਜਿਸ ਵਿਚ ਕਮਾਈ, ਰੁਜ਼ਗਾਰ ਅਤੇ ਮਾਹੌਲ ਸ਼ੁੱਧ ਰੱਖਣ ਦੀ ਸਮਰੱਥਾ ਹੈ।
Download ABP Live App and Watch All Latest Videos
View In Appਮਧੂ ਮੱਖੀਆਂ ਮੋਨ ਭਾਈਚਾਰੇ ਵਿਚ ਰਹਿਣ ਵਾਲੀਆਂ ਕੀੜੀਆਂ ਵਾਂਗੂ ਜੰਗਲੀ ਜੀਵ ਹਨ ਇਹਨਾਂ ਨੂੰ ਉਹਨਾਂ ਦੀਆਂ ਆਦਤਾਂ ਦੇ ਅਨੁਕੂਲ ਨਕਲੀ ਘਰ (ਹਈਵ) ਵਿਚ ਪਾਲ ਕਿ ਉਹਨਾਂ ਦਾ ਵਾਧਾ ਕਰਨ, ਸ਼ਹਿਦ ਅਤੇ ਮੋਮ ਆਦਿ ਪ੍ਰਾਪਤ ਕਰਨ ਨੂੰ ਮਧੂ ਮੱਖੀ ਪਾਲਣ ਕਹਿੰਦੇ ਹੈ।
ਸ਼ਹਿਦ ਅਤੇ ਮੋਮ ਦੇ ਇਲਾਵਾ ਹੋਰ ਪਦਾਰਥ, ਜਿਵੇਂ ਗੂੰਦ ਆਦਿ ਵੀ ਪ੍ਰਾਪਤ ਹੁੰਦੀ ਹੈ। ਇਸ ਦੇ ਨਾਲ ਹੀ ਮਧੂ ਮੱਖੀ ਦੇ ਫੁੱਲਾਂ ਦਾ ਰਸ ਚੂਸਣ ਕਾਰਨ ਫਸਲ ਦੀ ਪੈਦਾਵਾਰ ਵਿਚ ਤਕਰੀਬਨ ਇਕ ਚੌਥਾਈ ਵਾਧਾ ਹੁੰਦਾ ਹੈ।
ਜੇਕਰ ਤੁਸੀਂ ਚਾਹੋ ਤਾਂ 10 ਡੱਬਿਆਂ ਨਾਲ ਵੀ ਮਧੂ ਮੱਖੀ ਪਾਲਣ ਦਾ ਕਾਰੋਬਾਰ ਸ਼ੁਰੂ ਕਰ ਸਕਦੇ ਹੋ। ਜੇਕਰ ਪ੍ਰਤੀ ਡੱਬਾ 40 ਕਿਲੋ ਸ਼ਹਿਦ ਉਪਲਬਧ ਹੋਵੇ ਤਾਂ ਕੁੱਲ ਸ਼ਹਿਦ 400 ਕਿਲੋ ਹੋ ਜਾਵੇਗਾ।
350 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ 400 ਕਿਲੋ ਵੇਚਣ ਨਾਲ 1.40 ਲੱਖ ਰੁਪਏ ਦੀ ਕਮਾਈ ਹੋਵੇਗੀ। ਜੇਕਰ ਪ੍ਰਤੀ ਡੱਬਾ ਲਾਗਤ 3500 ਰੁਪਏ ਆਉਂਦੀ ਹੈ ਤਾਂ ਕੁੱਲ ਖਰਚਾ 35,000 ਰੁਪਏ ਹੋਵੇਗਾ ਅਤੇ ਸ਼ੁੱਧ ਲਾਭ 1,05,000 ਰੁਪਏ ਹੋਵੇਗਾ।
ਮੌਜੂਦਾ ਸਮੇਂ ਵਿਚ ਮੱਖੀ ਪਾਲਣ ਨੇ ਕਾਟੇਜ ਇੰਡਸਟਰੀ ਦਾ ਦਰਜਾ ਲੈ ਲਿਆ ਹੈ। ਇਹ ਪੇਂਡੂ ਭੂਮੀਹੀਣ ਬੇਰੁਜ਼ਗਾਰ ਕਿਸਾਨਾਂ ਲਈ ਆਮਦਨੀ ਦਾ ਇਕ ਚੰਗਾ ਸਾਧਨ ਬਣ ਗਿਆ ਹੈ।
ਮਧੂ ਮੱਖੀ ਪਾਲਣ ਨਾਲ ਜੁੜੇ ਕੰਮ ਜਿਵੇਂ ਮਧੂਸ਼ਾਲਾ, ਲੋਹਾਰ ਅਤੇ ਸ਼ਹਿਦ ਦੀ ਮਾਰਕੀਟਿੰਗ ਵਰਗੇ ਕੰਮਾਂ ਰਾਹੀਂ ਵੀ ਰੁਜ਼ਗਾਰ ਦੇ ਮੌਕੇ ਉਪਲਬਧ ਹੁੰਦੇ ਹਨ।
ਕੇਂਦਰੀ ਖੇਤੀਬਾੜੀ ਅਤੇ ਕਲਿਆਣ ਮੰਤਰਾਲੇ ਦੇ ਅਧੀਨ ਮਧੂ ਮੱਖੀ ਪਾਲਣ ਦੇ ਵਿਕਾਸ ਨਾਮ ਦੀ ਇਕ ਯੋਜਨਾ ਵੀ ਚਲਾਈ ਜਾਂਦੀ ਹੈ।