Exit Poll 2024
(Source: Poll of Polls)
Mosambi Farming: ਇਸ ਤਰੀਕੇ ਨਾਲ ਕਰੋ ਮੌਸਮੀ ਦੀ ਖੇਤੀ, ਹੋਵੇਗਾ ਚੰਗਾ ਮੁਨਾਫ਼ਾ
ਮੌਸਮੀ ਦੀ ਖੇਤੀ ਕਰਨ ਲਈ ਦੋਮਟ ਮਿੱਟੀ ਸਹੀ ਰਹਿੰਦੀ ਹੈ, ਜਿਸ ਵਿੱਚ ਪਾਣੀ ਦੀ ਨਿਕਾਸੀ ਵਧੀਆ ਹੋਣੀ ਚਾਹੀਦੀ ਹੈ। ਇਸ ਦੀ ਖੇਤੀ ਦੇ ਲਈ 1.5 ਤੋਂ 2 ਮੀਟਰ ਡੂੰਘਾਈ ਵਾਲੀ ਜ਼ਮੀਨ ਸਹੀ ਰਹਿੰਦੀ ਹੈ। ਇਸ ਦੇ ਲਈ 5.5 ਤੋਂ 7.5 PH ਵਾਲੀ ਹੋਣੀ ਚਾਹੀਦੀ ਹੈ।
Download ABP Live App and Watch All Latest Videos
View In Appਮੌਸਮੀ ਦੀ ਖੇਤੀ ਗਰਮੀ ਅਤੇ ਸਰਦੀ ਦੋਹਾਂ ਵਿੱਚ ਕੀਤੀ ਜਾ ਸਕਦੀ ਹੈ। ਮੌਸਮੀ ਦੀ ਕਈ ਤਰ੍ਹਾਂ ਦੀਆਂ ਕਿਸਮਾਂ ਹੁੰਦੀਆਂ ਹਨ, ਜਿਸ ਦੀ ਖੇਤੀ ਕੀਤੀ ਜਾ ਸਕਦੀ ਹੈ।
ਮੌਸਮੀ ਪੌਦਿਆਂ ਦੀ ਨਿਯਮਤ ਅੰਤਰਾਲ 'ਤੇ ਸਿੰਚਾਈ ਕਰਨੀ ਚਾਹੀਦੀ ਹੈ। ਇਨ੍ਹਾਂ ਪੌਦਿਆਂ ਦੀ ਸਿੰਚਾਈ ਡ੍ਰਿਪ ਰਾਹੀਂ ਕਰਨੀ ਚਾਹੀਦੀ ਹੈ। ਗਰਮੀਆਂ ਵਿੱਚ ਸਮੇਂ-ਸਮੇਂ 'ਤੇ 5 ਤੋਂ 10 ਦਿਨਾਂ ਦੇ ਅੰਦਰ ਅਤੇ ਸਰਦੀਆਂ ਵਿੱਚ ਸਮੇਂ-ਸਮੇਂ 'ਤੇ 10 ਤੋਂ 15 ਦਿਨਾਂ ਦੇ ਅੰਦਰ-ਅੰਦਰ ਪਾਣੀ ਦੇਣਾ ਚਾਹੀਦਾ ਹੈ। ਮੀਂਹ ਦੌਰਾਨ ਇਸ ਗੱਲ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਖੇਤ ਵਿੱਚ ਪਾਣੀ ਨਾ ਭਰੇ।
ਮੌਸਮੀ ਦਾ ਰੁੱਖ ਲਗਾਉਣ ਤੋਂ 3 ਸਾਲ ਬਾਅਦ ਫਲ ਦੇਣਾ ਸ਼ੁਰੂ ਕਰ ਦਿੰਦਾ ਹੈ। ਇਸ ਲਈ 5 ਸਾਲਾਂ ਦੇ ਅੰਦਰ-ਅੰਦਰ ਖੇਪ ਵੇਚਣ ਲਈ ਤਿਆਰ ਹੋ ਜਾਂਦੀ ਹੈ। 4 ਸਾਲ ਪੁਰਾਣਾ ਮੌਸਮੀ ਦਾ ਰੁੱਖ 20 ਤੋਂ 30 ਕਿਲੋ ਮੌਸਮੀ ਦਿੰਦਾ ਹੈ।
ਇਸ ਦੀ ਪੈਦਾਵਾਰ 5 ਸਾਲਾਂ ਬਾਅਦ ਹੋਰ ਵੱਧ ਜਾਂਦੀ ਹੈ। ਜੇਕਰ ਤੁਸੀਂ 150 ਰੁੱਖ ਲਗਾਓ ਤਾਂ ਤੁਸੀਂ 75 ਕੁਇੰਟਲ ਝਾੜ ਲੈ ਸਕਦੇ ਹੋ। ਜੇਕਰ ਬਾਜ਼ਾਰ 'ਚ ਮੌਸਮੀ ਦੀ ਕੀਮਤ ਦੀ ਗੱਲ ਕਰੀਏ ਤਾਂ ਇਹ 40 ਰੁਪਏ ਤੋਂ 70 ਰੁਪਏ ਪ੍ਰਤੀ ਕਿਲੋ ਤੱਕ ਵਿਕਦੀ ਹੈ।