‘ਜਸ਼ਨ-ਏ-ਫਤਹਿ’ ਮਨਾਉਂਦਿਆਂ ਕਿਸਾਨਾਂ ਨੇ ਕੀਤੇ ਨਵੇਂ ਐਲਾਨ
ਪਿੰਡ ਲਹਿਲ ਖੁਰਦ ਕੈਂਚੀਆਂ ਨੇੜੇ ਰਿਲਾਇੰਸ ਦੇ ਪੈਟਰੋਲ ਪੰਪ ਉੱਤੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਬਲਾਕ ਲਹਿਰਾਗਾਗਾ 339ਵੇਂ ਦਿਨ ਇਹ ਮੋਰਚਾ ਮਹਿਲਾ ਵਿੰਗ ਦੀ ਪ੍ਰਧਾਨ ਕਰਮਜੀਤ ਕੌਰ ਭੁਟਾਲ ਕਲਾ ਦੀ ਅਗਵਾਈ ਹੇਠ ‘ਜਸ਼ਨ-ਏ-ਫਤਹਿ’ ਮਨਾਉਂਦਿਆਂ ਜਥੇਬੰਦੀ ਦੇ ਅਗਲੇ ਐਲਾਨਾਂ ਨਾਲ ਸੰਪਨ ਹੋਇਆ।
Download ABP Live App and Watch All Latest Videos
View In Appਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ ਕਲਾ ਨੇ ਐਲਾਨ ਕੀਤਾ ਕਿ ਜਥੇਬੰਦੀ ਵੱਲੋਂ ਟੌਲ ਪਲਾਜ਼ਿਆ ਤੋਂ ਧਰਨੇ ਉਦੋਂ ਤੱਕ ਨਹੀਂ ਚੁੱਕੇ ਜਾਣਗੇ ਜਦੋਂ ਤੱਕ ਵਧਾਈ ਗਈ ਨਵੀਂ ਟੌਲ ਫੀਸ ਵਾਪਸ ਨਹੀਂ ਲਈ ਜਾਂਦੀ। ਉਨ੍ਹਾਂ ਨੇ ਅਧਿਆਪਕਾਂ ’ਤੇ ਲਾਠੀਚਾਰਜ ਦੀ ਨਿਖੇਧੀ ਕਰਦਿਆਂ ਚੰਨੀ ਸਰਕਾਰ ਦੇ ਸਕਿਉਰਿਟੀ ਡੀਐਸਪੀ ਦੀ ਮੁਅੱਤਲੀ ਦੀ ਮੰਗ ਵੀ ਕੀਤੀ।
ਆਗੂਆ ਨੇ ਐਲਾਨ ਕੀਤਾ ਕਿ ਕਿਹਾ ਸਰਕਾਰ ਆਪਣਾ ਕਰਜ਼ ਮੁਆਫੀ, ਘਰ ਘਰ ਨੌਕਰੀ, ਨਰਮੇ ਦਾ ਮੁਆਵਜ਼ਾ ਅਤੇ ਸੰਘਰਸ਼ ਦੌਰਾਨ ਸ਼ਹੀਦ ਹੋਏ ਸ਼ਹੀਦਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਤੇ ਨੌਕਰੀ ਵਾਲਾ ਵਾਅਦਾ ਪੂਰਾ ਕਰੇ, ਨਹੀਂ ਤਾਂ ਜਥੇਬੰਦੀ ਵੱਡਾ ਸੰਘਰਸ਼ ਸ਼ੁਰੂ ਕਰੇਗੀ।
ਇਸ ਮੌਕੇ ਬਲਾਕ ਲਹਿਰਾ ਦੇ ਮੀਤ ਪ੍ਰਧਾਨ ਸੂਬਾ ਸਿੰਘ ਸੰਗਤਪੁਰਾ ਅਤੇ ਮੂਨਕ ਬਲਾਕ ਦੇ ਪ੍ਰਧਾਨ ਸੁਖਦੇਵ ਸਿੰਘ ਕੜੈਲ ਨੇ ਮੋਰਚੇ ਦੀ ਸਟੇਜ ਤੋਂ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨੀ ਸੰਘਰਸ਼ ਵਿਚ ਸਹਿਯੋਗ ਕਰਨ ਵਾਲੇ ਲੋਕਾਂ ਦਾ ਜਥੇਬੰਦੀ ਵਲੋਂ ਧੰਨਵਾਦ ਕੀਤਾ।
ਜਥੇਬੰਦੀ ਮੁਤਾਬਕ ਸੰਘਰਸ਼ ਨੇ ਲੋਕਾਂ ਨੂੰ ਜਾਤਾਂ-ਪਾਤਾਂ ਤੇ ਧਰਮਾਂ ਤੋਂ ਹਟ ਕੇ ਇਕਜੁੱਟ ਕੀਤਾ ਹੈ।
ਜਥੇਬੰਦੀ ਨੇ ਰਿਲਾਇੰਸ ਪੰਪ ਨੂੰ ਬੰਧਨ ਮੁਕਤ ਕਰਨ ਦਾ ਐਲਾਨ ਕੀਤਾ ਤੇ ਰਿਲਾਇੰਸ ਪੰਪ ’ਤੇ ਲਾਇਆ ਪੱਕਾ ਸ਼ੈੱਡ ਵੀ ਪੁੱਟ ਦਿੱਤਾ ਗਿਆ।