ਕਦੇ ਸੋਕਾ ਤੇ ਕਦੇ ਡੋਬਾ! ਕਿਸਾਨਾਂ ਸਿਰ ਪਈ ਆਫਤ, ਸਰਕਾਰਾਂ ਨਹੀਂ ਲੈਂਦੀਆਂ ਸਾਰ
ਸੰਗਰੂਰ: ਕਈ ਦਿਨਾਂ ਤੋਂ ਰੁਕ-ਰੁਕ ਕੇ ਹੋ ਰਹੀ ਬਾਰਸ਼ ਨਾਲ ਵਿਧਾਨ ਸਭਾ ਹਲਕਾ ਲਹਿਰਾਗਾਗਾ ਦੇ 48 ਪਿੰਡਾਂ ਦੀ ਹਜ਼ਾਰਾਂ ਏਕੜ ਫਸਲ ਤਬਾਹ ਹੋ ਚੁੱਕੀ ਹੈ। ਜਿੱਧਰ ਵੀ ਨਿਗ੍ਹਾ ਮਾਰੋ ਹਰ ਪਾਸੇ ਤਬਾਹੀ ਦਾ ਮੰਜ਼ਰ ਨਜ਼ਰ ਆ ਰਿਹਾ ਹੈ।
Download ABP Live App and Watch All Latest Videos
View In Appਚਾਰ ਤੋਂ ਪੰਜ ਫੁੱਟ ਦੇ ਕਰੀਬ ਖੜ੍ਹੇ ਪਾਣੀ ਦੇ ਕਾਰਨ ਕਈ ਪਿੰਡਾਂ ਵਿਚ ਦਰਜਨਾਂ ਦੇ ਕਰੀਬ ਘਰ ਡਿੱਗੇ ਅਤੇ ਕਈ ਘਰਾਂ 'ਚ ਆਈਆਂ ਤਰੇੜਾਂ ਕਾਰਨ ਲੋਕ ਆਪਣੇ ਬੱਚਿਆਂ ਸਮੇਤ ਆਪਣਾ ਬੋਰੀਆ ਬਿਸਤਰ ਬੰਨ੍ਹ ਕੇ ਸੁਰੱਖਿਅਤ ਥਾਵਾਂ ਵੱਲ ਜਾਣ ਨੂੰ ਮਜਬੂਰ ਹਨ। ਲੋਕਾਂ ਦਾ ਕਹਿਣਾ ਹੈ ਕਿ ਹਾਲੇ ਤਕ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਪਹੁੰਚਿਆ ਅਤੇ ਨਾ ਹੀ ਕਿਸੇ ਸਿਆਸੀ ਲੀਡਰ ਨੇ ਸਾਲ ਲਈ।
ਕਈ ਦਿਨਾਂ ਤੋਂ ਪਏ ਜ਼ੋਰਦਾਰ ਮੀਂਹ ਕਾਰਨ ਵਿਧਾਨ ਸਭਾ ਹਲਕਾ ਲਹਿਰਾ ਦੇ ਵਿਚ ਪੈਂਦੇ ਕਈ ਪਿੰਡ ਅਤੇ ਮੂਨਕ ਦੇ ਦਰਜਨਾਂ ਪਿੰਡਾਂ ਵਿੱਚ ਚਾਰ ਤੋਂ ਪੰਜ ਫੁੱਟ ਪਾਣੀ ਭਰ ਚੁੱਕਿਆ ਹੈ। ਪਿੰਡ ਬੱਲਰਾਂ ਦੇ ਖੇਤਾਂ ਵਿੱਚ ਰਹਿੰਦੇ ਦਰਜਨਾਂ ਘਰਾਂ ਦੇ ਨਾਲ ਚਾਰ ਤੋਂ ਪੰਜ ਫੁੱਟ ਦੇ ਕਰੀਬ ਪਾਣੀ ਲੱਗ ਚੁੱਕਿਆ ਹੈ।
ਪਿੰਡ ਦੇ ਹੀ ਰਹਿਣ ਵਾਲੇ ਸਤਿਗੁਰ ਸਿੰਘ ਅਤੇ ਮਨਿੰਦਰ ਸਿੰਘ ਨੇ ਦੱਸਿਆ ਕਿ ਕਈ ਦਿਨਾਂ ਤੋਂ ਹੋ ਰਹੀ ਬਾਰਸ਼ ਦੇ ਕਾਰਨ ਉਨ੍ਹਾਂ ਦੇ ਪਿੰਡ ਦੇ ਖੇਤਾਂ ਵਿੱਚ ਰਹਿੰਦੇ ਘਰਾਂ ਦਾ ਪਿੰਡ ਨਾਲੋਂ ਬਿਲਕੁਲ ਸੰਪਰਕ ਟੁੱਟ ਚੁੱਕਿਆ ਅਤੇ ਕਈ ਘਰਾਂ ਦੀਆਂ ਛੱਤਾਂ ਨੂੰ ਤ੍ਰੇੜਾਂ ਤੱਕ ਆ ਚੁੱਕੀਆਂ ਹਨ ਅਤੇ ਫ਼ਸਲ ਬਿਲਕੁਲ ਬਰਬਾਦ ਹੋ ਚੁੱਕੀ ਹੈ।
ਲੋਕਾਂ ਦਾ ਕਹਿਣਾ ਹੈ ਕਿ ਪਾਣੀ ਨੂੰ ਰੋਕਣ ਦੇ ਲਈ ਜੋ ਬੰਨ੍ਹ ਲਗਾਇਆ ਜਾ ਰਿਹਾ ਹੈ ਉਸਦੇ ਲਈ ਪ੍ਰਸ਼ਾਸਨ ਵੱਲੋਂ ਗੱਟੇ ਤਕ ਵੀ ਨਹੀਂ ਮੁਹੱਈਆ ਕਰਾਏ ਗਏ ਉਹ ਵੀ ਪਿੰਡ ਵਾਸੀ ਖੁਦ ਹੀ ਲਿਆ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਕਈ ਉਨ੍ਹਾਂ ਗ਼ਰੀਬ ਪਰਿਵਾਰਾਂ ਦੇ ਘਰ ਵੀ ਡਿੱਗ ਚੁੱਕੇ ਹਨ ਜੋ ਰੋਜ਼ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦੇ ਸਨ।
ਉਧਰ ਦੂਸਰੇ ਪਾਸੇ ਬੇਘਰ ਹੋਏ ਪਰਿਵਾਰ ਦੇ ਮੈਂਬਰ ਨੇ ਦੱਸਿਆਂ ਕਿ ਉਸ ਦੇ ਘਰ ਵਿਚ ਤ੍ਰੇੜਾਂ ਆ ਚੁੱਕੀਆਂ ਹਨ। ਉਨ੍ਹਾਂ ਦਾ ਛੇ ਮੈਂਬਰਾਂ ਦਾ ਪਰਿਵਾਰ ਹੈ ਤੇ ਹੁਣ ਡਰ ਦੇ ਮਾਰੇ ਉਹ ਆਪਣੇ ਬੱਚਿਆਂ ਨੂੰ ਲੈ ਕੇ ਘਰ ਤੋਂ ਆਪਣਾ ਬੋਰੀਆ ਬਿਸਤਰ ਬੰਨ੍ਹ ਕੇ ਪਿੰਡ ਦੇ ਗੁਆਂਢ ਵਿਚ ਰਹਿਣ ਲਈ ਮਜਬੂਰ ਹਨ।
ਉਸੇ ਹੀ ਪਿੰਡ ਦੇ ਰੋਹੀ ਸਿੰਘ ਦਾ ਵੀ ਇਹੀ ਕਹਿਣਾ ਸੀ ਕਿ ਤਿੰਨ ਦਿਨਾਂ ਤੋਂ ਲਗਾਤਾਰ ਖੜ੍ਹੇ ਪਾਣੀ ਕਾਰਨ ਉਨ੍ਹਾਂ ਦੇ ਜਾਨਵਰਾਂ ਦਾ ਹਰਾ ਚਾਰਾ ਖਤਮ ਹੋ ਚੁੱਕਿਆ ਹੈ ਤੇ ਉਹ ਆਪਣੇ ਘਰਾਂ 'ਚੋ ਪਸ਼ੂਆਂ ਦੇ ਸੰਗਲ ਖੋਲ੍ਹਣ ਲਈ ਮਜਬੂਰ ਹਨ ਅਤੇ ਹਾਲੇ ਤਕ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਕੋਈ ਸਾਰ ਨਹੀਂ ਲਈ।
ਪਿੰਡ ਦੇ ਸਰਪੰਚ ਜਸਵਿੰਦਰ ਸਿੰਘ ਰਿੰਪੀ ਨੇ ਦੱਸਿਆ ਕੀ ਪਿੰਡਾਂ ਵਿੱਚ ਘਰਾਂ ਦੀਆਂ ਛੱਤਾਂ 'ਚ ਤ੍ਰੇੜਾਂ ਆ ਚੁੱਕੀਆਂ ਹਨ ਅਤੇ ਕਈ ਘਰ ਡਿੱਗ ਚੁੱਕੇ ਹਨ ਅਤੇ ਸੜਕਾਂ ਨੂੰ ਵੱਡੀ ਪੱਧਰ 'ਤੇ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਪ੍ਰਸ਼ਾਸਨ 'ਤੇ ਇਲਜ਼ਾਮ ਲਾਉਂਦਿਆਂ ਦੱਸਿਆ ਕਿ ਪਿੰਡ ਦੇ ਕੋਲ ਦੀ ਲੰਘਦੀ ਡਰੇਨ ਦੀ ਪਿਛਲੇ ਤਿੰਨ ਸਾਲਾਂ ਤੋਂ ਸਫਾਈ ਨਾ ਹੋਣ ਕਰਕੇ ਇਸ ਮੀਂਹ ਦੀ ਤਬਾਹੀ ਦਾ ਖਮਿਆਜ਼ਾ ਪਿੰਡ ਨੂੰ ਭੁਗਤਣਾ ਪਿਆ।
ਉਨ੍ਹਾਂ ਨੇ ਦੱਸਿਆ ਕਿ ਕਈ ਵਾਰ ਉਹ ਡਰੇਨ ਦੀ ਸਫ਼ਾਈ ਦਾ ਮਤਾ ਵਿਭਾਗ ਨੂੰ ਦੇ ਚੁੱਕੇ ਸਨ। ਹੁਣ ਉਹ ਖ਼ੁਦ ਚਾਰ ਪੰਪ ਲਗਾ ਕੇ ਮੀਂਹ ਦੇ ਭਰੇ ਪਾਣੀ ਨੂੰ ਡਰੇਨ ਵਿਚ ਕੱਢ ਰਹੇ ਹਨ ਤਾਂ ਜੋ ਫਸਲ ਨੂੰ ਨੁਕਸਾਨ ਤੋਂ ਬਚਾਇਆ ਜਾ ਸਕੇ। ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੀ ਚਾਰ ਸੌ-ਪੰਜ ਸੌ ਏਕੜ ਦੇ ਕਰੀਬ ਜੋ ਫ਼ਸਲ ਹੈ ਉਹ ਤਬਾਹ ਹੋ ਚੁੱਕੀ ਹੈ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਕਿਸਾਨਾਂ ਦੀ ਬਰਬਾਦ ਹੋ ਚੁੱਕੀ ਫ਼ਸਲ ਦਾ ਮੁਆਵਜ਼ਾ ਦੇਵੇ ਇਸ ਲਈ ਕੋਈ ਪ੍ਰਬੰਧ ਕਰੇ।