ਕਰੋਨਾਵਾਰਿਸ ਖਿਲਾਫ ਇੱਕਜੁੱਟ ਦਿੱਸੇ ਪੰਜਾਬੀ, ਸੂਬੇ ਭਰ 'ਚ ਇੰਝ ਵਿਖਾਈ ਇੱਕਜੁੱਟਤਾ
Download ABP Live App and Watch All Latest Videos
View In Appਲੋਕਾਂ ਨੇ ਕਿਹਾ ਕਿ ਅਗਰ ਕਿਸੇ ਵੀ ਵਾਇਰਸ ਨੂੰ ਅਤੇ ਕਿਸੇ ਵੀ ਦੁਸ਼ਮਣ ਨੂੰ ਖਤਮ ਕਰਨ ਦੇ ਲਈ ਸਾਨੂੰ ਇਕੱਠਾ ਹੋਣਾ ਪਿਆ ਤਾਂ ਅਸੀਂ ਕਦੇ ਪਿੱਛੇ ਨਹੀਂ ਹਟਾਂਗੇ।
ਲੋਕਾਂ ਨੇ ਸ਼ਾਮ ਠੀਕ ਪੰਜ ਵਜੇ ਆਪਣੇ ਘਰਾਂ ਤੋਂ ਬਾਹਰ ਤੇ ਛੱਤਾਂ 'ਤੇ ਆ ਕੇ ਥਾਲੀਆਂ ਖੜਕਾ ਕੇ ਪ੍ਰਧਾਨ ਮੰਤਰੀ ਦਾ ਸਾਥ ਦਿੱਤਾ।
ਉੱਥੇ ਹੀ ਪ੍ਰਧਾਨ ਮੰਤਰੀ ਵੱਲੋਂ ਅੱਜ ਦੇ ਦਿਨ ਸਹੀ ਸ਼ਾਮ ਪੰਜ ਵਜੇ ਪੰਜ ਮਿੰਟ ਲਈ ਥਾਲੀਆਂ ਖੜਕਾ ਕੇ ਇਸ ਵਾਇਰਸ ਨੂੰ ਖਤਮ ਕਰਨ ਦਾ ਸੁਨੇਹਾ ਦਿੱਤਾ।
ਦੱਸਦੇ ਤੁਹਾਨੂੰ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੀ ਜਨਤਾ ਦੇ ਲਈ ਇੱਕ ਦਿਨ ਦਾ ਜਨਤਾ ਕਰਫਿਊ ਦਾ ਐਲਾਨ ਕੀਤਾ ਸੀ। ਜਿਸ ਦੇ ਚੱਲਦੇ ਜਨਤਾ ਨੇ ਪੂਰਾ ਸਹਿਯੋਗ ਦਿੱਤਾ।
ਇਸ ਦਰਮਿਆਨ ਸ਼ਾਮ ਵੇਲੇ ਬਠਿੰਡਾ ਵਾਸੀਆਂ ਨੇ ਘਰੋਂ ਬਾਹਰ ਹੋ ਕੇ ਥਾਲੀਆਂ ਖੜਕਾ ਕੇ ਇਸ ਵਾਇਰਸ ਨੂੰ ਖ਼ਤਮ ਕਰਨ ਦਾ ਸੰਦੇਸ਼ ਦਿੱਤਾ।
ਕਰੋਨਾਵਾਰਿਸ ਨੂੰ ਲੈ ਕੇ ਦੇਸ਼ ਅੱਜ ਜਨਤਾ ਕਰਫਿਊ ਦੌਰਾਨ ਲੋਕਾਂ ਨੇ ਆਪਣੇ ਘਰਾਂ ਵਿੱਚ ਬੈਠ ਕੇ ਇਸ ਵਾਇਰਸ ਨੂੰ ਖਤਮ ਕਰਨ ਲਈ ਇੱਕਜੁਟਤਾ ਦਿਖਾਈ।
- - - - - - - - - Advertisement - - - - - - - - -