ਕੋਰੋਨਾ ਨੇ ਕੀਤਾ ਆਰਕੈਸਟਰਾ ਦਾ ਧੰਦਾ ਠੱਪ, ਕਲਾਕਾਰ ਸਬਜ਼ੀਆਂ ਵੇਚਣ ਲਈ ਮਜਬੂਰ
Download ABP Live App and Watch All Latest Videos
View In Appਬਠਿੰਡਾ ਦੇ ਮਹਿਣਾ ਚੌਕ ਵਿੱਚ ਇਹ ਔਰਤ ਜੋ ਪਿਛਲੇ ਲੰਬੇ ਸਮੇਂ ਤੋਂ ਆਰਕੈਸਟਰਾ ਦਾ ਕੰਮ ਕਰਦੀ ਆ ਰਹੀ ਹੈ, ਘਰ ਵਿੱਚ ਦੋ ਟਾਈਮ ਦੀ ਰੋਟੀ ਦਾ ਜੁਗਾੜ ਕਰਨ ਲਈ ਸਬਜ਼ੀ ਵੇਚਣ ਨੂੰ ਮਜਬੂਰ ਹੈ।
ਉਨ੍ਹਾਂ ਸਰਕਾਰ ਅੱਗੇ ਮੰਗ ਕੀਤੀ ਕਿ ਉਨ੍ਹਾਂ ਦੇ ਕਾਰੋਬਾਰ ਨੂੰ ਵੀ ਧਿਆਨ ਵਿੱਚ ਰੱਖ ਕੇ ਕੋਈ ਚੰਗਾ ਫ਼ੈਸਲਾ ਲਵੇ ਤਾਂ ਜੋ ਸਾਡੇ ਇਸ ਕਾਰੋਬਾਰ ਦੇ ਨਾਲ ਉਹ ਦੋ ਟਾਈਮ ਦੀ ਰੋਟੀ ਖਾ ਸਕਣ।
ਉਨ੍ਹਾਂ ਦੱਸਿਆ ਕਿ ਉਹ ਦੋ ਟਾਈਮ ਦੀ ਰੋਟੀ ਦਾ ਜੁਗਾੜ ਕਰਨ ਲਈ ਸਵੇਰੇ ਮੰਡੀ ਜਾਂਦੇ ਹਨ ਤੇ ਸਬਜ਼ੀਆਂ ਲਿਆ ਕੇ ਵੇਚਦੀਆਂ ਹਨ।
ਇਸ ਦਾ ਕਹਿਣਾ ਹੈ ਕਿ ਪਿਛਲੇ ਤਿੰਨ ਮਹੀਨੇ ਹੋ ਗਏ ਉਨ੍ਹਾਂ ਦੇ ਕਾਰੋਬਾਰ ਬੰਦ ਪਏ ਹਨ। ਜੋ ਕੁੜੀਆਂ ਕਿਰਾਏ 'ਤੇ ਰਹਿ ਕੇ ਆਪਣਾ ਕੰਮ ਚਲਾਉਂਦੀਆਂ ਸੀ, ਉਹ ਅੱਜ ਘਰ ਬੈਠੀਆਂ ਹਨ ਜਿਸ ਕਾਰਨ ਖਰਚਾ ਵਧ ਰਿਹਾ ਹੈ।
ਸਰਕਾਰ ਵੱਲੋਂ ਇਸ ਦੌਰਾਨ ਵਿਆਹ-ਸ਼ਾਦੀਆਂ ਦੇ ਸਮਾਗਮ ਕਰਨ 'ਤੇ ਵੀ ਰੋਕ ਲਾਈ ਹੋਈ ਹੈ, ਜਿਸ ਕਾਰਨ ਇਨ੍ਹਾਂ ਸਮਾਗਮਾਂ ਤੋਂ ਕਮਾਈ ਕਰਨ ਵਾਲਿਆਂ ਨੂੰ ਵੀ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਲੌਕਡਾਊਨ ਕਾਰਨ ਵੱਡੇ ਕਾਰੋਬਾਰੀ ਤੋਂ ਲੈ ਕੇ ਦਿਹਾੜੀਦਾਰ ਮਜ਼ਦੂਰ ਤੱਕ ਹਰ ਕੋਈ ਪ੍ਰਭਾਵਿਤ ਹੋਇਆ ਹੈ।
- - - - - - - - - Advertisement - - - - - - - - -