ਆਪਣੇ ਸ਼ਬਦਾਂ ਨਾਲ ਵੱਡਿਆਂ-ਵੱਡਿਆਂ ਦਾ ਮੁੂੰਹ ਬੰਦ ਕਰ ਦਿੰਦੇ ਹਨ Asududdin Owaisi, ਜਾਣੋ ਕਿੰਨੇ ਪੜ੍ਹੇ ਲਿਖੇ ਹਨ AIMIM ਚੀਫ਼
Asududdin Owaisi Education: ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਾਰੀਆਂ ਸਿਆਸੀ ਪਾਰਟੀਆਂ ਨੇ ਤਿਆਰੀ ਕਰ ਲਈ ਹੈ। ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ (AIMIM ) ਦੇ ਮੁਖੀ ਅਸਦੁਦੀਨ ਓਵੈਸੀ ਵੀ ਯੂਪੀ ਚੋਣਾਂ ਲਈ ਤਿਆਰ ਹਨ, ਉਨ੍ਹਾਂ ਨੇ ਹਾਲ ਹੀ ਵਿਚ ਐਲਾਨ ਕੀਤਾ ਸੀ ਕਿ ਉਹ ਯੂਪੀ ਵਿਧਾਨ ਸਭਾ ਚੋਣਾਂ ਵਿਚ 100 ਸੀਟਾਂ 'ਤੇ ਆਪਣੇ ਉਮੀਦਵਾਰ ਖੜ੍ਹੇ ਕਰਨਗੇ। ਅੱਜ ਅਸੀਂ ਤੁਹਾਨੂੰ ਅਸਦੁਦੀਨ ਓਵੈਸੀ ਦੀ ਪੜ੍ਹਾਈ, ਪਰਿਵਾਰ ਅਤੇ ਸਿਆਸੀ ਕਰੀਅਰ ਬਾਰੇ ਦੱਸਣ ਜਾ ਰਹੇ ਹਾਂ।
Download ABP Live App and Watch All Latest Videos
View In Appਅਸਦੁਦੀਨ ਓਵੈਸੀ ਦਾ ਜਨਮ 13 ਮਈ 1969 ਨੂੰ ਹੈਦਰਾਬਾਦ ਵਿਚ ਹੋਇਆ ਸੀ। ਉਸਦੀ ਮਾਤਾ ਦਾ ਨਾਮ ਨਜਮੁੰਨੀਸਾ ਅਤੇ ਪਿਤਾ ਦਾ ਨਾਮ ਸੁਲਤਾਨ ਸਲਾਹੂਦੀਨ ਓਵੈਸੀ ਹੈ। ਅਸਦੁਦੀਨ ਓਵੈਸੀ ਨੇ ਉਸਮਾਨੀਆ ਯੂਨੀਵਰਸਿਟੀ ਤੋਂ ਬੈਚਲਰ ਆਫ਼ ਆਰਟਸ ਨਾਲ ਗ੍ਰੈਜੂਏਸ਼ਨ ਕੀਤੀ। ਇਸ ਤੋਂ ਬਾਅਦ ਉਸਨੇ ਲਿੰਕਨ ਇਨ, ਲੰਡਨ ਤੋਂ ਬੈਚਲਰ ਆਫ਼ ਲਾਅਜ਼ ਅਤੇ ਬੈਰਿਸਟਰ-ਐਟ-ਲਾਅ ਦੀ ਪੜ੍ਹਾਈ ਕੀਤੀ। ਓਵੈਸੀ ਨੇ ਸਾਲ 1996 'ਚ ਫਰਹੀਨ ਨਾਲ ਵਿਆਹ ਕੀਤਾ ਸੀ। ਓਵੈਸੀ ਦਾ ਇਕ ਪੁੱਤਰ ਤੇ ਪੰਜ ਧੀਆਂ ਹਨ।
ਅਸਦੁਦੀਨ ਓਵੈਸੀ ਨੇ ਆਪਣਾ ਸਿਆਸੀ ਕਰੀਅਰ ਸਾਲ 1994 ਵਿੱਚ ਸ਼ੁਰੂ ਕੀਤਾ ਸੀ। ਪਹਿਲੀ ਵਾਰ ਉਸਨੇ ਆਂਧਰਾ ਪ੍ਰਦੇਸ਼ ਦੀ ਚਾਰ ਮੀਨਾਰ ਵਿਧਾਨ ਸਭਾ ਸੀਟ ਤੋਂ ਚੋਣ ਲੜੀ ਅਤੇ ਜਿੱਤੀ। ਸਾਲ 2004 ਵਿੱਚ ਅਸਦੁਦੀਨ ਓਵੈਸੀ ਹੈਦਰਾਬਾਦ ਸੀਟ ਤੋਂ ਲੋਕ ਸਭਾ ਚੋਣ ਜਿੱਤ ਕੇ ਸੰਸਦ ਵਿੱਚ ਪਹੁੰਚੇ ਸਨ, ਉਦੋਂ ਤੋਂ ਉਹ ਲਗਾਤਾਰ ਇਸ ਸੀਟ ਤੋਂ ਜਿੱਤਦੇ ਆ ਰਹੇ ਹਨ। ਇਸ ਤੋਂ ਇਲਾਵਾ ਓਵੈਸੀ ਹੈਦਰਾਬਾਦ ਦੇ ਓਵੈਸੀ ਹਸਪਤਾਲ ਅਤੇ ਖੋਜ ਕੇਂਦਰ ਦੇ ਪ੍ਰਧਾਨ ਹਨ।
ਅਸਦੁਦੀਨ ਓਵੈਸੀ ਨੂੰ ਰਾਜਨੀਤੀ ਵਿਰਾਸਤ ਵਿੱਚ ਮਿਲੀ ਹੈ, ਉਸਦੇ ਦਾਦਾ ਅਬਦੁਲ ਵਹੀਦ ਓਵੈਸੀ ਨੇ ਸਾਲ 1957 ਵਿੱਚ ਰਾਜਨੀਤਿਕ ਪਾਰਟੀ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ ਦੀ ਮੁੜ ਸਥਾਪਨਾ ਕੀਤੀ ਅਤੇ ਇਸਦਾ ਨਾਮ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ ਰੱਖਿਆ। ਅਸਦੁਦੀਨ ਓਵੈਸੀ ਦੇ ਪਿਤਾ ਸਲਾਹੁਦੀਨ ਓਵੈਸੀ ਹੈਦਰਾਬਾਦ ਲੋਕ ਸਭਾ ਸੀਟ ਤੋਂ ਚਾਰ ਵਾਰ ਸਾਂਸਦ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਭਰਾ ਅਕਬਰੂਦੀਨ ਓਵੈਸੀ ਤੇਲੰਗਾਨਾ ਵਿਧਾਨ ਸਭਾ ਦੇ ਮੈਂਬਰ ਹਨ, ਉਹ ਚੰਦਰਯਾਨਗੁਟਾ ਸੀਟ ਤੋਂ ਵਿਧਾਇਕ ਹਨ। ਇਸ ਤੋਂ ਇਲਾਵਾ ਉਸਦਾ ਸਭ ਤੋਂ ਛੋਟਾ ਭਰਾ ਬੁਰਹਾਨੁਦੀਨ ਓਸੀ ਉਰਦੂ ਅਖਬਾਰ ਇਤਮਦਾਦ ਦਾ ਸੰਪਾਦਕ ਹੈ।
ਅਸਦੁਦੀਨ ਓਵੈਸੀ ਦਾ ਵਿਵਾਦਾਂ ਨਾਲ ਪੁਰਾਣਾ ਰਿਸ਼ਤਾ ਹੈ। 2016 'ਚ ਮਹਾਰਾਸ਼ਟਰ 'ਚ ਇਕ ਰੈਲੀ ਦੌਰਾਨ ਉਨ੍ਹਾਂ ਨੇ ਭਾਰਤ ਮਾਤਾ ਦੀ ਜੈ ਬੋਲਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ ਸੀ। ਇਸ ਤੋਂ ਇਲਾਵਾ ਅਸਦੁਦੀਨ ਓਵੈਸੀ ਦੇ ਖਿਲਾਫ ਪੋਲਿੰਗ ਕਰਮਚਾਰੀ ਦਾ ਪਿੱਛਾ ਕਰਨ ਅਤੇ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਵੀ ਮਾਮਲਾ ਦਰਜ ਕੀਤਾ ਗਿਆ ਹੈ।
2009 ਵਿਚ ਕਰਨਾਟਕ ਦੇ ਬਿਦਰ ਵਿੱਚ ਇੱਕ ਰੈਲੀ ਦੌਰਾਨ ਬਿਨਾਂ ਲਾਇਸੈਂਸ ਤੋਂ ਬੰਦੂਕ ਲੈ ਕੇ ਜਾਣ ਦੇ ਦੋਸ਼ ਵਿੱਚ ਉਸ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਸੀ। ਇਸ ਤੋਂ ਇਲਾਵਾ ਓਵੈਸੀ ਅਤੇ ਉਨ੍ਹਾਂ ਦੇ ਭਰਾ ਨੂੰ ਮੇਡਕ 'ਚ ਇਕ ਸਰਕਾਰੀ ਕੰਮ 'ਚ ਰੁਕਾਵਟ ਪਾਉਣ ਦੇ ਦੋਸ਼ 'ਚ ਜੇਲ ਜਾਣਾ ਪਿਆ।
2017 ਦੀਆਂ ਯੂਪੀ ਵਿਧਾਨ ਸਭਾ ਚੋਣਾਂ ਦੌਰਾਨ ਅਸਦੁਦੀਨ ਓਵੈਸੀ ਦੀ ਪਾਰਟੀ ਏਆਈਐਮਆਈਐਮ ਨੇ 38 ਵਿਧਾਨ ਸਭਾ ਸੀਟਾਂ 'ਤੇ ਚੋਣ ਲੜੀ ਸੀ ਪਰ ਉਨ੍ਹਾਂ ਨੂੰ ਸਾਰੀਆਂ ਸੀਟਾਂ 'ਤੇ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਜਦਕਿ 37 ਸੀਟਾਂ 'ਤੇ ਉਨ੍ਹਾਂ ਦੀ ਜ਼ਮਾਨਤ ਜ਼ਬਤ ਹੋ ਗਈ। ਏਆਈਐਮਆਈਐਮ ਨੂੰ ਸਿਰਫ਼ 2 ਲੱਖ 4 ਹਜ਼ਾਰ 142 ਵੋਟਾਂ ਮਿਲੀਆਂ। ਏਆਈਐਮਆਈਐਮ ਨੇ ਪੱਛਮੀ ਯੂਪੀ ਦੀਆਂ ਜ਼ਿਆਦਾਤਰ ਸੀਟਾਂ 'ਤੇ ਚੋਣ ਲੜੀ ਸੀ। ਇਸ ਵਾਰ ਯੂਪੀ ਵਿਧਾਨ ਸਭਾ ਚੋਣਾਂ 'ਚ ਉਨ੍ਹਾਂ ਦੀ ਪਾਰਟੀ 100 ਸੀਟਾਂ 'ਤੇ ਲੜੇਗੀ।