Celebration of Maker Sankranti: ਦੇਸ਼ ਭਰ ‘ਚ ਮਕਰ ਸੰਕ੍ਰਾਂਤੀ ਦੀਆਂ ਰੌਣਕਾਂ, ਕਿਤੇ ਪਤੰਗਬਾਜੀ ਤੇ ਕਿਤੇ ਆਸਥਾ ਚ ਲੀਨ, ਦੇਖੋ ਤਸਵੀਰਾਂ
ਦੇਸ਼ ਭਰ 'ਚ ਮਕਰ ਸੰਕ੍ਰਾਂਤੀ ਦਾ ਤਿਓਹਾਰ ਮਨਾਇਆ ਜਾ ਰਿਹਾ ਹੈ। ਮਕਰ ਸੰਕ੍ਰਾਂਤੀ ਦਾ ਤਿਓਹਾਰ ਮਨਾਉਣ ਲਈ ਹਰਿਦੁਆਰ ਵਿੱਚ ਵੀ ਸ਼ਰਧਾਲੂਆਂ ਦੀ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ। ਕੜਾਕੇ ਦੀ ਠੰਢ ਵਿੱਚ ਵੀ ਸ਼ਰਧਾਲੂ ਗੰਗਾ ਵਿੱਚ ਇਸ਼ਨਾਨ ਕਰ ਰਹੇ ਹਨ। ਇਹ ਤਸਵੀਰ ਹਰਿ ਕੀ ਪਉੜੀ ਦੀ ਹੈ ਜਿੱਥੇ ਵੱਡੀ ਗਿਣਤੀ 'ਚ ਸ਼ਰਧਾਲੂ ਇਸ਼ਨਾਨ ਕਰਨ ਲਈ ਪਹੁੰਚੇ ਹੋਏ ਹਨ।
Download ABP Live App and Watch All Latest Videos
View In Appਇਸ ਵਾਰ ਸ਼ਰਧਾਲੂਆਂ ਨੇ ਮਕਰ ਸੰਕ੍ਰਾਂਤੀ ‘ਤੇ ਦੋ ਦਿਨ ਇਸ਼ਨਾਨ ਕੀਤਾ। ਸ਼ਨੀਵਾਰ ਅਤੇ ਐਤਵਾਰ (ਅੱਜ)। ਸ਼ਰਧਾਲੂਆਂ ਵਿੱਚ ਵਿਸ਼ੇਸ਼ ਉਤਸ਼ਾਹ ਦੇਖਣ ਨੂੰ ਮਿਲਿਆ। ਘਾਟਾਂ 'ਤੇ ਇਸ਼ਨਾਨ ਕਰਨ ਲਈ ਪਹੁੰਚੇ ਸ਼ਰਧਾਲੂਆਂ ਨੇ ਹਰਿ ਹਰਿ ਗੰਗਾ ਦਾ ਜਾਪ ਕੀਤਾ।
ਪੱਛਮੀ ਬੰਗਾਲ ਦੇ ਦੱਖਣੀ 24 ਪਰਗਨਾ ਵਿੱਚ ਮਕਰ ਸੰਕ੍ਰਾਂਤੀ ਦੇ ਮੌਕੇ 'ਤੇ ਸ਼ਰਧਾਲੂ ਗੰਗਾਸਾਗਰ ਵਿੱਚ ਪਵਿੱਤਰ ਇਸ਼ਨਾਨ ਕਰਦੇ ਹਨ। ਵੱਡੀ ਗਿਣਤੀ 'ਚ ਸ਼ਰਧਾਲੂ ਗੰਗਾਸਾਗਰ ਪਹੁੰਚੇ ਜਿੱਥੇ ਉਨ੍ਹਾਂ ਨੇ ਇਸ ਤਿਓਹਾਰ ਨੂੰ ਬੜੇ ਉਤਸ਼ਾਹ ਨਾਲ ਮਨਾਇਆ।
ਮਕਰ ਸੰਕ੍ਰਾਂਤੀ ਦੇ ਮੌਕੇ 'ਤੇ ਸ਼ਰਧਾਲੂਆਂ ਨੇ ਆਤਿਸ਼ਬਾਜ਼ੀ ਕਰਕੇ ਇਸ ਤਿਓਹਾਰ ਨੂੰ ਮਨਾਇਆ। ਇਹ ਤਸਵੀਰ ਰਾਜਸਥਾਨ ਦੇ ਜੈਪੁਰ ਸ਼ਹਿਰ ਦੀ ਹੈ।
ਆਸਥਾ ਅਨੁਸਾਰ ਸ਼ਰਧਾਲੂ ਗੰਗਾ ਇਸ਼ਨਾਨ ਅਤੇ ਪੂਜਾ ਕਰਨ ਤੋਂ ਬਾਅਦ ਤਿਲ, ਗੁੜ, ਕੱਪੜੇ ਅਤੇ ਹੋਰ ਕਈ ਚੀਜ਼ਾਂ ਦਾਨ ਕਰਦੇ ਹਨ।
ਜੰਮੂ 'ਚ ਸ਼ਨੀਵਾਰ ਨੂੰ ਮਕਰ ਸੰਕ੍ਰਾਂਤੀ ਦੇ ਮੌਕੇ 'ਤੇ ਤਵੀ ਨਦੀ ਦੇ ਕੰਢੇ ਸ਼ਰਧਾਲੂ ਆਰਤੀ ਕਰਦੇ ਦੇਖੇ ਗਏ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਮਕਰ ਸੰਕ੍ਰਾਂਤੀ ਦੇ ਮੌਕੇ ਪਤੰਗ ਉਡਾਈ। ਗ੍ਰਹਿ ਮੰਤਰੀ ਇਨ੍ਹੀਂ ਦਿਨੀਂ ਗੁਜਰਾਤ ਦੌਰੇ 'ਤੇ ਹਨ। ਉਨ੍ਹਾਂ ਨੇ ਜਗਨਨਾਥ ਮੰਦਰ 'ਚ ਪੂਜਾ ਅਰਚਨਾ ਕੀਤੀ ਅਤੇ ਪਤੰਗ ਉਤਸਵ 'ਚ ਹਿੱਸਾ ਲਿਆ ਅਤੇ ਪਤੰਗ ਉਡਾਈ।
ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਨੂੰ ਵੀ ਅਹਿਮਦਾਬਾਦ ਦੇ ਦਰਿਆਪੁਰ ਵਿਖੇ ਪਤੰਗ ਉਡਾਉਂਦੇ ਦੇਖਿਆ ਗਿਆ। ਉਨ੍ਹਾਂ ਨੇ ਪਤੰਗਬਾਜ਼ੀ ਵਿੱਚ ਭਾਗ ਲੈ ਕੇ ਮਕਰ ਸੰਕ੍ਰਾਂਤੀ ਤਿਉਹਾਰ ਦਾ ਆਨੰਦ ਮਾਣਿਆ।