ਬੇਵੱਸੀ, ਹੰਝੂ, ਮਿੰਨਤਾ! ਕੋਰੋਨਾ ਦੌਰ 'ਚ ਰਵਾ ਦੇਣਗੀਆਂ ਤਹਾਨੂੰ ਇਹ ਤਸਵੀਰਾਂ
ਰੋਜ਼ਾਨਾ ਤਿੰਨ ਲੱਖ ਤੋਂ ਜ਼ਿਆਦਾ ਐਕਟਿਵ ਮਰੀਜ਼ ਸਾਹਮਣੇ ਆ ਰਹੇ ਹਨ। ਹਾਲਾਤ ਇਹ ਹਨ ਕਿ ਲੋਕਾਂ ਨੂੰ ਇਲਾਜ ਨਹੀਂ ਮਿਲ ਰਿਹਾ।
Download ABP Live App and Watch All Latest Videos
View In Appਦੇਸ਼ ਦੀ ਉਹ ਤਸਵੀਰ ਜੋ ਹਰ ਵਿਅਕਤੀ ਨੂੰ ਡਰਾਉਂਦੀ ਹੈ। ਲੋਕਾਂ ਨੂੰ ਆਕਸੀਜਨ ਨਹੀਂ ਮਿਲ ਪਾ ਰਹੀ ਤੇ ਹਸਪਤਾਲਾਂ ਦੇ ਬਾਹਰ ਹਾਲਾਤ ਕੁਝ ਅਜਿਹੇ ਹਨ।
ਕੋਰੋਨਾ ਵਾਇਰਸ ਉਹ ਖਤਰਨਾਕ ਬਿਮਾਰੀ ਜਿਸ ਨੇ ਕਈ ਆਪਣਿਆਂ ਨੂੰ ਉਨ੍ਹਾਂ ਅੱਖਾਂ ਸਾਹਮਣੇ ਖੋਹ ਲਿਆ ਹੈ।
ਇਹ ਬਲਦੀਆਂ ਚਿਖਾਵਾਂ ਦਰਸਾਉਂਦੀਆਂ ਹਨ ਕਿ ਦੇਸ਼ ਨੂੰ ਅਜੇ ਵੀ ਇਸ ਬਿਮਾਰੀ ਨਾਲ ਨਜਿੱਠਣ ਲਈ ਹੋਰ ਤਿਆਰੀਆਂ ਦੀ ਲੋੜ ਹੈ।
ਭਾਰਤ 'ਚ ਆਏ ਦਿਨ ਮੌਤਾਂ ਦੇ ਅੰਕੜੇ 'ਚ ਵੀ ਇਜ਼ਾਫਾ ਹੋ ਰਿਹਾ ਹੈ।
ਹਾਲਾਤ ਇਹ ਹਨ ਕਿ ਸੰਸਕਾਰ ਕਰਨ ਲਈ ਵੀ ਇੰਤਜ਼ਾਰ ਕਰਨਾ ਪੈ ਰਿਹਾ ਹੈ।
ਹਸਪਤਾਲਾਂ ਦੇ ਬਾਹਰ ਦੀਆਂ ਤਸਵੀਰਾਂ ਭਿਆਨਕ ਹਨ। ਜਿੱਥੇ ਇਹ ਤਸਵੀਰਾਂ ਭਾਵੁਕ ਕਰਦੀਆਂ ਹਨ ਉੱਥੇ ਹੀ ਮਨ ਸਹਿਮ ਜਾਂਦਾ ਹੈ।
ਕੋਰੋਨਾ ਵੈਕਸੀਨ ਹੋਣ ਦੇ ਬਾਵਜੂਦ ਕੋਰੋਨਾ ਪੌਜ਼ੇਟਿਵ ਮਾਮਲਿਆਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ।
ਬੇਸ਼ੱਕ ਵੱਖ-ਵੱਖ ਸੂਬਿਆਂ ਨੇ ਆਪਣੇ ਪੱਧਰ 'ਤੇ ਸਖਤੀ ਕੀਤੀ ਹੋਈ ਹੈ ਪਰ ਇਸ ਦੇ ਬਾਵਜੂਦ ਕੋਰੋਨਾ ਰੁਕ ਨਹੀਂ ਰਿਹਾ।
ਦੇਸ਼ ਦੇ ਹਾਲਾਤ ਗੰਭੀਰ ਹਨ। ਸਭ ਨੂੰ ਸਾਵਧਾਨੀ ਵਰਤਣ ਦੀ ਲੋੜ ਹੈ।