ਪੜਚੋਲ ਕਰੋ
ਦਿੱਲੀ ਦੇ ਬਿਰਧ ਆਸ਼ਰਮ 'ਚ ਲੱਗੀ ਭਿਆਨਕ ਅੱਗ, ਦੋ ਬਜ਼ੁਰਗਾਂ ਦੀ ਸੜ ਕੇ ਮੌਤ
Delhi ਅੱਜ ਸਵੇਰੇ 5:30 ਵਜੇ ਸੀਆਰ ਪਾਰਕ ਥਾਣਾ ਜੀਕੇ-2 ਦੇ ਈ ਬਲਾਕ ਵਿੱਚ ਸਥਿਤ 'ਅੰਤਰਾ ਕੇਅਰ ਫਾਰ ਸੀਨੀਅਰਜ਼' ਨਾਮਕ ਬਿਰਧ ਆਸ਼ਰਮ ਦੀ ਇਮਾਰਤ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ। ਇਸ ਤੋਂ ਬਾਅਦ ਪੁਲਿਸ ਟੀਮ ਮੌਕੇ 'ਤੇ ਪਹੁੰਚ ਗਈ।
ਦਿੱਲੀ ਦੇ ਬਿਰਧ ਆਸ਼ਰਮ 'ਚ ਲੱਗੀ ਭਿਆਨਕ ਅੱਗ, ਦੋ ਬਜ਼ੁਰਗਾਂ ਦੀ ਸੜ ਕੇ ਮੌਤ
1/6

ਦਿੱਲੀ ਦੇ ਗ੍ਰੇਟਰ ਕੈਲਾਸ਼ ਦੇ ਈ ਬਲਾਕ 'ਚ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਅੱਜ ਤੜਕੇ ਉੱਥੇ ਸਥਿਤ ਬਿਰਧ ਆਸ਼ਰਮ ਦੀ ਇਮਾਰਤ 'ਚ ਅੱਗ ਲੱਗ ਗਈ। ਇਸ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ 5 ਗੱਡੀਆਂ ਮੌਕੇ 'ਤੇ ਪਹੁੰਚ ਗਈਆਂ।
2/6

ਅੱਗ 'ਤੇ ਕਾਬੂ ਪਾਉਂਦੇ ਹੋਏ ਉਨ੍ਹਾਂ ਨੇ ਉੱਥੋਂ ਦਰਜਨ ਭਰ ਬਜ਼ੁਰਗਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਹਾਲਾਂਕਿ ਇਸ ਅੱਗ 'ਚ ਝੁਲਸਣ ਕਾਰਨ 2 ਬਜ਼ੁਰਗਾਂ ਦੀ ਮੌਤ ਹੋ ਗਈ ਹੈ। ਦਿੱਲੀ ਪੁਲਿਸ ਦੀ ਕ੍ਰਾਈਮ ਟੀਮ ਦੇ ਨਾਲ ਫੋਰੈਂਸਿਕ ਟੀਮ ਮੌਕੇ 'ਤੇ ਮੌਜੂਦ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।
Published at : 01 Jan 2023 02:56 PM (IST)
ਹੋਰ ਵੇਖੋ





















