ਪੜਚੋਲ ਕਰੋ
Farmers Protest: ਕਿਸਾਨਾਂ ਦੀ ਦਿੱਲੀ 'ਚ ਐਂਟਰੀ ਰੋਕਣ ਲਈ ਵਧੀ ਸਖ਼ਤੀ, ਸਰਹੌਲ ਬਾਰਡਰ 'ਤੇ ਲੱਗਿਆ ਲੰਬਾ ਜਾਮ, ਵੇਖੋ ਤਸਵੀਰਾਂ
Delhi Chalo Protest: ਕਿਸਾਨ ਅੰਦੋਲਨ ਕਾਰਨ ਗੁਰੂਗ੍ਰਾਮ 'ਚ ਵੀ ਲੋਕਾਂ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਕਿਸਾਨਾਂ ਦੇ ਦਿੱਲੀ ਵੱਲ ਮਾਰਚ ਨੂੰ ਲੈ ਕੇ ਸਰਹੱਦ 'ਤੇ ਵਧੀ ਸਖ਼ਤੀ ਕਾਰਨ ਵਾਹਨਾਂ ਦਾ ਲੰਬਾ ਜਾਮ ਲੱਗ ਗਿਆ ਹੈ।
Farmer's Protest
1/7

ਕਿਸਾਨਾਂ ਦੇ ਅੰਦੋਲਨ ਕਾਰਨ ਦਿੱਲੀ ਅਤੇ ਹਰਿਆਣਾ ਪੁਲਿਸ ਅਲਰਟ 'ਤੇ ਹੈ। ਦਿੱਲੀ ਦੇ ਸਾਰੇ ਪ੍ਰਵੇਸ਼ ਮਾਰਗਾਂ 'ਤੇ ਸਖ਼ਤ ਪਹਿਰਾ ਲਾਇਆ ਹੋਇਆ ਹੈ। ਜਿਸ ਕਰਕੇ ਲੰਮਾ ਜਾਮ ਲੱਗਿਆ ਹੋਇਆ ਹੈ।
2/7

ਪੰਜਾਬ ਅਤੇ ਰਾਜਸਥਾਨ ਤੋਂ ਆਉਣ ਵਾਲੇ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਦੀਆਂ ਸਾਰੀਆਂ ਸਰਹੱਦਾਂ ਸੀਲ ਕਰ ਦਿੱਤੀਆਂ ਗਈਆਂ ਹਨ। ਹਰਿਆਣਾ ਦੀਆਂ ਕਈ ਸਰਹੱਦਾਂ ’ਤੇ ਵੀ ਕਿਸਾਨ ਹੜਤਾਲ ’ਤੇ ਬੈਠੇ ਹਨ।
3/7

ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਦਿੱਲੀ ਵਿੱਚ ਦਾਖਲ ਹੋਣ ਦਿੱਤਾ ਜਾਵੇ ਪਰ ਹਰਿਆਣਾ ਪੁਲਿਸ ਨੇ ਉਨ੍ਹਾਂ ਨੂੰ ਹਰਿਆਣਾ ਵਿੱਚ ਹੀ ਰੋਕ ਲਿਆ ਹੈ।
4/7

ਬੁੱਧਵਾਰ ਸਵੇਰੇ ਗੁਰੂਗ੍ਰਾਮ ਦਿੱਲੀ ਸਰਹੌਲ ਬਾਰਡਰ 'ਤੇ ਦਿੱਲੀ ਪੁਲਿਸ ਦੀ ਚੈਕਿੰਗ ਦੌਰਾਨ ਵਾਹਨਾਂ ਦਾ ਲੰਮਾ ਜਾਮ ਲੱਗ ਗਿਆ।
5/7

ਦਿੱਲੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਅੱਜ ਕੁੱਝ ਕਿਸਾਨ ਦਿੱਲੀ 'ਚ ਦਾਖ਼ਲ ਹੋ ਸਕਦੇ ਹਨ, ਜਿਸ ਦੇ ਮੱਦੇਨਜ਼ਰ ਦਿੱਲੀ ਪੁਲਿਸ ਨੇ ਅੱਜ ਸਵੇਰ ਤੋਂ ਹੀ ਦਿੱਲੀ ਦੇ ਐਂਟਰੀ ਪੁਆਇੰਟਾਂ 'ਤੇ ਚੈਕਿੰਗ ਮੁਹਿੰਮ ਸ਼ੁਰੂ ਕਰ ਦਿੱਤੀ ਹੈ।
6/7

ਦਿੱਲੀ ਪੁਲੀਸ ਵੱਲੋਂ ਕੀਤੀ ਚੈਕਿੰਗ ਕਾਰਨ ਸਵੇਰੇ ਹੀ ਕਈ ਕਿਲੋਮੀਟਰ ਲੰਬਾ ਜਾਮ ਲੱਗ ਗਿਆ।
7/7

ਮੰਗਲਵਾਰ ਨੂੰ ਮਾਨੇਸਰ 'ਚ ਜ਼ਮੀਨ ਐਕਵਾਇਰ ਨੂੰ ਲੈ ਕੇ ਕਿਸਾਨ ਮਹਾਪੰਚਾਇਤ ਦਾ ਆਯੋਜਨ ਕੀਤਾ ਗਿਆ। ਮਹਾਪੰਚਾਇਤ ਦੌਰਾਨ ਕਿਸਾਨਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਅਤੇ ਫਿਰ ਦੇਰ ਰਾਤ ਛੱਡ ਦਿੱਤਾ।
Published at : 21 Feb 2024 02:51 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਜਨਰਲ ਨੌਲਜ
ਲੁਧਿਆਣਾ
Advertisement
ਟ੍ਰੈਂਡਿੰਗ ਟੌਪਿਕ
