G20 ਸੰਮੇਲਨ ਹੁਣ G21 ਦੇ ਨਾਮ ਨਾਲ ਜਾਣਿਆ ਜਾਵੇਗਾ, ਅੱਜ ਦੀਆਂ ਕੁੱਝ ਤਸਵੀਰਾਂ ਤੇ ਤੱਥ
ਭਾਰਤ ਨੇ ਆਪਣੇ-ਆਪ ਨੂੰ ਗਲੋਬਲ ਸਾਊਥ ਦੇ ਲੀਡਰ ਵਜੋਂ ਸਥਾਪਿਤ ਕੀਤਾ। ਅਫਰੀਕਨ ਯੂਨੀਅਨ 'ਚ 55 ਦੇਸ਼ ਸ਼ਾਮਲ ਹਨ।
Download ABP Live App and Watch All Latest Videos
View In Appਪੀਐਮ ਮੋਦੀ ਨੇ ਕਿਹਾ, ਅਸੀਂ ਪ੍ਰਸਤਾਵ ਦਿੱਤਾ ਸੀ ਕਿ ਅਫਰੀਕੀ ਸੰਘ ਨੂੰ ਜੀ-20 ਦੀ ਸਥਾਈ ਮੈਂਬਰਸ਼ਿਪ ਦਿੱਤੀ ਜਾਵੇ। ਮੈਨੂੰ ਯਕੀਨ ਹੈ ਕਿ ਤੁਸੀਂ ਸਾਰੇ ਇਸ ਨਾਲ ਸਹਿਮਤ ਹੋ। ਤੁਹਾਡੇ ਸਾਰਿਆਂ ਦੀ ਸਹਿਮਤੀ ਨਾਲ ਅੱਗੇ ਦੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ, ਮੈਂ ਇਕ ਮੈਂਬਰ ਵਜੋਂ ਅਫ਼ਰੀਕਨ ਯੂਨੀਅਨ ਨੂੰ ਸੱਦਾ ਦਿੰਦਾ ਹਾਂ।
ਦਿੱਲੀ 'ਚ ਹੋ ਰਹੇ ਜੀ-20 ਸੰਮੇਲਨ 'ਚ ਪੀਐੱਮ ਮੋਦੀ ਨੇ ਕਿਹਾ, ਕੋਵਿਡ-19 ਤੋਂ ਬਾਅਦ ਦੁਨੀਆ 'ਚ ਵਿਸ਼ਵਾਸ ਦੀ ਕਮੀ ਕਾਰਨ ਵੱਡਾ ਸੰਕਟ ਆ ਗਿਆ ਹੈ।
ਜਦੋਂ ਅਸੀਂ ਕੋਵਿਡ ਨੂੰ ਹਰਾ ਸਕਦੇ ਹਾਂ, ਅਸੀਂ ਆਪਸੀ ਅਵਿਸ਼ਵਾਸ ਦੇ ਰੂਪ 'ਚ ਆਏ ਸੰਕਟ ਨੂੰ ਵੀ ਹਰਾ ਸਕਦੇ ਹਾਂ।
ਆਓ ਅਸੀਂ ਮਿਲ ਕੇ ਵਿਸ਼ਵ ਭਰ 'ਚ ਭਰੋਸੇ ਦੀ ਘਾਟ ਨੂੰ ਇਕ ਵਿਸ਼ਵਾਸ ਤੇ ਭਰੋਸੇ 'ਚ ਬਦਲ ਦੇਈਏ। ਇਹ ਸਮਾਂ ਸਾਰਿਆਂ ਲਈ ਮਿਲ ਕੇ ਚੱਲਣ ਦਾ ਹੈ।
ਦਿੱਲੀ 'ਚ ਜੀ-20 ਸੰਮੇਲਨ ਅੱਜ ਤੋਂ ਸ਼ੁਰੂ ਹੋ ਗਿਆ ਹੈ। ਜੀ-20 ਸਿਖਰ ਸੰਮੇਲਨ ਦੇ ਉਦਘਾਟਨੀ ਭਾਸ਼ਣ 'ਚ ਪੀਐਮ ਮੋਦੀ ਨੇ ਸਭ ਤੋਂ ਪਹਿਲਾਂ ਮੋਰੱਕੋ 'ਚ ਆਏ ਭੂਚਾਲ ਉੱਤੇ ਦੁੱਖ ਪ੍ਰਗਟਾਇਆ। ਉਨ੍ਹਾਂ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ।
ਉਨ੍ਹਾਂ ਕਿਹਾ ਕਿ ਢਾਈ ਹਜ਼ਾਰ ਸਾਲ ਪਹਿਲਾਂ ਭਾਰਤ ਦੀ ਧਰਤੀ ਨੇ ਸਮੁੱਚੇ ਵਿਸ਼ਵ ਨੂੰ ਇਹ ਸੰਦੇਸ਼ ਦਿੱਤਾ ਸੀ ਕਿ ਮਨੁੱਖਤਾ ਦੀ ਭਲਾਈ ਤੇ ਖੁਸ਼ਹਾਲੀ ਨੂੰ ਹਮੇਸ਼ਾ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ।
ਇਸ ਸੰਦੇਸ਼ ਨੂੰ ਯਾਦ ਕਰ ਕੇ G20 ਦੀ ਸ਼ੁਰੂਆਤ ਕਰੋ। ਇਹ ਉਹ ਸਮਾਂ ਹੈ ਜਦੋਂ ਸਦੀਆਂ ਪੁਰਾਣੀਆਂ ਚੁਣੌਤੀਆਂ ਸਾਡੇ ਤੋਂ ਨਵੇਂ ਹੱਲ ਦੀ ਮੰਗ ਕਰ ਰਹੀਆਂ ਹਨ।