ਪੜਚੋਲ ਕਰੋ
Weather Forecast: ਉੱਤਰੀ ਭਾਰਤ ਵਿੱਚ ਵਧਿਆ ਪਾਰਾ ! ਇਨ੍ਹਾਂ ਰਾਜਾਂ 'ਚ ਮੀਂਹ ਦਾ ਅਲਰਟ, ਜਾਣੋ ਮੌਸਮ ਵਿਭਾਗ ਦੀ ਪੂਰੀ ਅਪਡੇਟ
IMD Forecast: ਰਾਜਧਾਨੀ ਦਿੱਲੀ ਸਮੇਤ ਉੱਤਰੀ ਭਾਰਤ ਵਿੱਚ ਫਰਵਰੀ ਦੇ ਮੌਸਮ ਵਿੱਚ ਹੀ ਗਰਮੀ ਨੇ ਆਪਣਾ ਕਹਿਰ ਸ਼ੁਰੂ ਕਰ ਦਿੱਤਾ ਹੈ। ਮੌਸਮ ਵਿਭਾਗ ਮੁਤਾਬਕ ਮਾਰਚ ਮਹੀਨੇ 'ਚ ਹੀਟਵੇਵ ਦੇਖਣ ਨੂੰ ਮਿਲੇਗੀ।
ਉੱਤਰੀ ਭਾਰਤ ਵਿੱਚ ਵਧਿਆ ਪਾਰਾ ! ਇਨ੍ਹਾਂ ਰਾਜਾਂ 'ਚ ਮੀਂਹ ਦਾ ਅਲਰਟ
1/7

ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮਾਰਚ ਮਹੀਨੇ ਵਿੱਚ ਹੀ ਪਾਰਾ 35 ਡਿਗਰੀ ਤੋਂ ਉਪਰ ਜਾ ਸਕਦਾ ਹੈ।
2/7

ਅੱਜ (25 ਫਰਵਰੀ) ਤੋਂ ਜੰਮੂ-ਕਸ਼ਮੀਰ, ਲੱਦਾਖ ਸਮੇਤ ਹਿਮਾਚਲ ਪ੍ਰਦੇਸ਼ 'ਚ ਮੌਸਮ ਫਿਰ ਤੋਂ ਬਦਲ ਸਕਦਾ ਹੈ। ਵਿਭਾਗ ਮੁਤਾਬਕ 28 ਫਰਵਰੀ ਨੂੰ ਪਹਾੜੀ ਇਲਾਕਿਆਂ 'ਚ ਮੀਂਹ ਅਤੇ ਬਰਫਬਾਰੀ ਹੋ ਸਕਦੀ ਹੈ।
3/7

ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਅੱਜ 25 ਫਰਵਰੀ ਨੂੰ ਦਿੱਲੀ ਵਿੱਚ ਵੱਧ ਤੋਂ ਵੱਧ ਤਾਪਮਾਨ 31 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 11 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਅਗਲੇ ਪੰਜ ਦਿਨਾਂ ਦੌਰਾਨ ਉੱਤਰ-ਪੱਛਮੀ, ਮੱਧ ਅਤੇ ਪੂਰਬੀ ਭਾਰਤ ਵਿੱਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 3 ਤੋਂ 5 ਡਿਗਰੀ ਵੱਧ ਹੋ ਸਕਦਾ ਹੈ।
4/7

ਮੌਸਮ ਵਿਭਾਗ ਨੇ ਵਧਦੇ ਤਾਪਮਾਨ ਦੇ ਮੱਦੇਨਜ਼ਰ ਕਿਸਾਨਾਂ ਲਈ ਅਲਰਟ ਜਾਰੀ ਕੀਤਾ ਹੈ। ਜਾਣਕਾਰੀ ਅਨੁਸਾਰ ਤਾਪਮਾਨ ਆਮ ਨਾਲੋਂ ਵੱਧ ਹੋਣ 'ਤੇ ਕਣਕ ਵਰਗੀਆਂ ਫ਼ਸਲਾਂ ਖ਼ਰਾਬ ਹੋ ਸਕਦੀਆਂ ਹਨ।
5/7

ਮਿੱਟੀ ਵਿੱਚ ਨਮੀ ਬਰਕਰਾਰ ਰੱਖਣ ਲਈ ਮੌਸਮ ਵਿਭਾਗ ਨੇ ਕਿਸਾਨਾਂ ਨੂੰ ਹਲਕੀ ਸਿੰਚਾਈ ਕਰਨ ਦੀ ਸਲਾਹ ਦਿੱਤੀ ਹੈ।
6/7

ਫਸਲੀ ਸਾਲ 2021-22 (ਜੁਲਾਈ-ਜੂਨ) ਵਿੱਚ ਭਾਰਤ ਦਾ ਕਣਕ ਦਾ ਉਤਪਾਦਨ ਘਟ ਕੇ 107.74 ਮਿਲੀਅਨ ਟਨ ਰਹਿ ਗਿਆ, ਜੋ ਪਿਛਲੇ ਸਾਲ 109.59 ਮਿਲੀਅਨ ਟਨ ਸੀ।
7/7

ਮੌਸਮ ਵਿਭਾਗ ਨੇ ਇਸ ਗਿਰਾਵਟ ਦਾ ਕਾਰਨ ਰਾਜਾਂ ਵਿੱਚ ਹੀਟਵੇਵ ਦੱਸਿਆ ਸੀ।
Published at : 25 Feb 2023 09:56 AM (IST)
ਹੋਰ ਵੇਖੋ





















