ਭਾਰਤ-ਚੀਨ ਸੈਨਿਕਾਂ ਵਿਚਾਲੇ ਹੋਈ ਝੜਪ ਦਾ ਵੀਡੀਓ, ਵੇਖੋ ਤਸਵੀਰਾਂ 'ਚ ਕਿਵੇਂ ਹੋਇਆ ਆਹਮੋ-ਸਾਹਮਣਾ
ਦੱਸ ਦਈਏ ਕਿ ਦੇਰ ਰਾਤ ਭਾਰਤ ਤੇ ਚੀਨ ਦੇ ਵਿਦੇਸ਼ ਮੰਤਰੀਆਂ ਵਿਚਕਾਰ ਵਿਚਾਰ ਵਟਾਂਦਰਾ ਹੋਇਆ ਸੀ ਤੇ ਇਸ ਵਿੱਚ ਦੋਵੇਂ ਦੇਸ਼ ਸਰਹੱਦ ‘ਤੇ ਤਣਾਅ ਨੂੰ ਘਟਾਉਣ ਲਈ ਸਹਿਮਤ ਹੋਏ ਹਨ।
Download ABP Live App and Watch All Latest Videos
View In Appਇਸ ਵੀਡੀਓ ਵਿਚ ਸ਼ੋਰ ਸੁਣ ਰਿਹਾ ਹੈ, ਜਿਸ ਵਿੱਚ ਦੋਵਾਂ ਪਾਸਿਆਂ ਦੇ ਸਿਪਾਹੀ ਜਲਦੀ ਨਾਲ ਵਿਰੋਧੀ ਪੱਖ ਦਾ ਸਾਹਮਣਾ ਕਰ ਰਹੇ ਹਨ।
ਹਾਲਾਂਕਿ, ਇਹ ਦਾਅਵਾ ਨਹੀਂ ਕੀਤਾ ਗਿਆ ਹੈ ਕਿ ਇਹ ਵੀਡੀਓ 15-16 ਜੂਨ ਦੀ ਰਾਤ ਨੂੰ ਇੱਕ ਝੜਪ ਦੀ ਹੈ। ਸਾਊਥ ਚਾਈਨਾ ਮਾਰਨਿੰਗ ਪੋਸਟ ਨੇ ਵੀ ਗਲਵਾਨ ਵਿੱਚ ਖੂਨੀ ਸੰਘਰਸ਼ ਬਾਰੇ ਕੋਈ ਦਾਅਵਾ ਨਹੀਂ ਕੀਤਾ।
ਭਾਰਤ ਤੇ ਚੀਨ ਦੇ ਸੈਨਿਕਾਂ ਵਿਚਾਲੇ ਲੜਾਈ ਦੀ ਇਸ ਵੀਡੀਓ ਨੂੰ ਸਾਊਥ ਚਾਈਨਾ ਮੌਰਨਿੰਗ ਪੋਸਟ ਨੇ ਟਵੀਟ ਕੀਤਾ ਹੈ ਤੇ ਇਸ ਵੀਡੀਓ ਵਿਚ ਡਾਂਗਾਂ ਵਾਲੇ ਸਿਪਾਹੀ ਨਜ਼ਰ ਆ ਰਹੇ ਹਨ। ਇਹ ਵੀਡੀਓ ਲਗਪਗ 2 ਮਿੰਟ ਦੀ ਹੈ ਜਿਸ ਵਿੱਚ ਗਲਵਾਨ ਨਦੀ ਦਿਖਾਈ ਦੇ ਰਹੀ ਹੈ। ਇਸ ਲਈ ਇਹ ਸਾਫ ਕਿਹਾ ਜਾ ਰਿਹਾ ਹੈ ਕਿ ਇਹ ਵੀਡੀਓ ਗਲਵਾਨ ਦੀ ਹੈ।
ਭਾਰਤ ਤੇ ਚੀਨ ਵਿਚਾਲੇ ਸਰਹੱਦੀ ਵਿਵਾਦ ਪਿਛਲੇ ਲੰਮੇ ਸਮੇਂ ਤੋਂ ਸੁਰਖੀਆਂ ਦਾ ਹਿੱਸਾ ਰਿਹਾ ਹੈ ਤੇ ਦੋਵਾਂ ਦੇਸ਼ਾਂ ਦਰਮਿਆਨ ਸਥਿਤੀ ਕਿਸੇ ਵੀ ਸਮੇਂ ਬਹੁਤ ਮਾੜੀ ਹੋ ਸਕਦੀ ਹੈ। ਇਸ ਦੌਰਾਨ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਦੋਵੇਂ ਦੇਸ਼ਾਂ ਦੇ ਸੈਨਿਕ ਇੱਕ-ਦੂਜੇ ਨਾਲ ਹੱਥੋਪਾਈ ਕਰਦੇ ਨਜ਼ਰ ਆ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਮਈ 2020 ਤੋਂ ਪਹਿਲਾਂ ਦੀ ਹੈ।
- - - - - - - - - Advertisement - - - - - - - - -