ਵਿਧਾਨ ਸਭਾ ਦੇ ਦਰਾਂ 'ਚ ਪੁਲਿਸ ਨੇ ਰੱਜ ਕੇ ਖੜਕਾਏ MLA, ਦੇਖੋ ਹੈਰਾਨ ਕਰਦੀਆਂ ਤਸਵੀਰਾਂ
ਬਿਹਾਰ ਵਿਧਾਨ ਸਭਾ ਦੇ ਬਾਹਰ ਮੰਗਲਵਾਰ ਨੂੰ ਵੱਖਰਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ। ਵਿਰੋਧੀ ਧਿਰ ਦੀ ਭਾਰੀ ਖ਼ਿਲਾਫ਼ਤ ਦੇ ਬਾਵਜੂਦ 'ਵਿਸ਼ੇਸ਼ ਹਥਿਆਰਬੰਦ ਪੁਲਿਸ ਬਿਲ 2021' ਪਾਸ ਹੋ ਗਿਆ। ਇਸ ਦੌਰਾਨ ਪੁਲਿਸ ਨੇ ਵਿਰੋਧੀ ਧਿਰ ਨੂੰ ਧੱਕੇ ਮਾਰ ਕੇ ਸਦਨ ਤੋਂ ਬਾਹਰ ਕੀਤਾ ਤਾਂ ਵਿਰੋਧੀ ਧਿਰ ਦੇ ਨੇਤਾ ਤੇਜੱਸਵੀ ਯਾਦਵ ਨੇ ਬਿਲ ਪਾੜ ਕੇ ਰੋਸ ਪ੍ਰਗਟ ਕੀਤਾ।
Download ABP Live App and Watch All Latest Videos
View In Appਬਿਲ ਦਾ ਵਿਰੋਧ ਕਰਨ ਵਾਲੇ ਵਿਧਾਇਕਾਂ ਨੇ ਦੋਸ਼ ਲਾਇਆ ਕਿ ਵਿਧਾਨ ਸਭਾ ਅੰਦਰ ਤਾਇਨਾਤ ਸੁਰੱਖਿਆ ਕਰਮੀਆਂ ਨੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਅਤੇ ਜ਼ਬਰੀ ਸਦਨ ਤੋਂ ਬਾਹਰ ਕੱਢਿਆ। ਵਿਧਾਇਕਾਂ ਨਾਲ ਪੁਲਿਸ ਦੀ ਧੱਕੇਸ਼ਾਹੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
ਵਿਰੋਧੀ ਧਿਰ ਦੇ ਨੇਤਾ ਮਹਿਬੂਬ ਆਲਮ ਸਮੇਤ ਕਈਆਂ ਵਿਧਾਇਕਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਕੱਪੜੇ ਪਾੜੇ ਗਏ। ਉਨ੍ਹਾਂ ਸੂਬੇ ਵਿੱਚ ਸਰਕਾਰ ਨਹੀਂ ਬਲਕਿ ਮਾਫੀਆ ਰਾਜ ਹੋਣ ਦੀ ਗੱਲ ਵੀ ਆਖੀ।
ਤੇਜੱਸਵੀ ਯਾਦਵ ਨੇ ਦੋਸ਼ ਲਾਉਂਦਿਆਂ ਕਿਹਾ ਕਿ ਅਤਿ-ਪਛੜੇ ਸਮਾਜ ਤੋਂ ਆਉਣ ਵਾਲੀ ਉਨ੍ਹਾਂ ਦੀ ਮਹਿਲਾ ਵਿਧਾਇਕ ਨੂੰ ਵਾਲਾਂ ਤੋਂ ਫੜ ਕੇ ਘੜੀਸਿਆ ਗਿਆ ਅਤੇ ਐਮਐਲਏਜ਼ ਨੂੰ ਲੱਤਾਂ ਤੇ ਜੁੱਤਿਆਂ ਨਾਲ ਕੁੱਟਿਆ ਗਿਆ।
ਉਨ੍ਹਾਂ ਦੋਸ਼ ਲਾਇਆ ਕਿ ਪੁਲਿਸ ਨੇ ਅਜਿਹਾ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਹੁਕਮਾਂ 'ਤੇ ਕੀਤਾ।
ਵਿਰੋਧੀ ਧਿਰਾਂ ਨੇ ਭਾਰੀ ਵਿਰੋਧ ਦੇ ਬਾਵਜੂਦ ਵਿਸ਼ੇਸ਼ ਹਥਿਆਰਬੰਦ ਪੁਲਿਸ ਬਿਲ 2021 ਮੰਗਲਵਾਰ ਨੂੰ ਪਾਸ ਕਰ ਦਿੱਤਾ ਗਿਆ। ਵਿਰੋਧੀ ਧਿਰ ਦੇ ਨੇਤਾ ਤੇਜੱਸਵੀ ਯਾਦਵ ਨੇ ਜਿੱਥੇ ਬਿਲ ਪਾੜਿਆ ਜਦਕਿ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਬਿਲ ਦੀਆਂ ਖ਼ੂਬੀਆਂ ਗਿਣਾਈਆਂ।