International Women's Day 2021: ਇਨ੍ਹਾਂ 10 ਭਾਰਤੀ ਔਰਤਾਂ ਨੇ ਇਤਿਹਾਸ ’ਚ ਕੀਤਾ ਆਪਣਾ ਨਾਂ ਰੌਸ਼ਨ
ਪਹਿਲੀ ਮਹਿਲਾ ਰਾਸ਼ਟਰਪਤੀ- ਪ੍ਰਤਿਭਾ ਪਾਟਿਲ: ਪ੍ਰਤਿਭਾ ਪਾਟਿਲ ਨੇ 25 ਜੁਲਾਈ, 2007 ਨੂੰ ਭਾਰਤ ਦੇ ਰਾਸ਼ਟਰਪਤੀ ਵਜੋਂ ਹਲਫ਼ ਲਿਆ ਸੀ। ਉਹ ਇਸ ਅਹੁਦੇ ’ਤੇ ਪੁੱਜਣ ਵਾਲੇ ਪਹਿਲੀ ਮਹਿਲਾ ਸਨ।
Download ABP Live App and Watch All Latest Videos
View In Appਪਹਿਲੀ ਮਹਿਲਾ ਪ੍ਰਧਾਨ ਮੰਤਰੀ- ਇੰਦਰਾ ਗਾਂਧੀ: ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰਲਾਲ ਨਹਿਰੂ ਦੀ ਇਕਲੌਤੀ ਸੰਤਾਨ ਇੰਦਰਾ ਗਾਂਧੀ ਨੇ 1966 ’ਚ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ ਸੀ। ਉਹ ਦੇਸ਼ ਦੇ ਪਹਿਲੇ ਮਹਿਲਾ ਪ੍ਰਧਾਨ ਮੰਤਰੀ ਸਨ। ਉਹ ਤਿੰਨ ਵਾਰ ਇਸ ਅਹੁਦੇ ’ਤੇ ਰਹੇ ਅਤੇ ਕਈ ਅਹਿਮ ਸਿਆਸੀ ਫ਼ੈਸਲੇ ਲਏ।
ਪਹਿਲੀ ਮਹਿਲਾ ਸਪੀਕਰ- ਮੀਰਾ ਕੁਮਾਰ: ਕਾਂਗਰਸ ਦੇ ਮਰਹੂਮ ਆਗੂ ਜਗਜੀਵਨ ਰਾਮ ਦੀ ਧੀ ਮੀਰਾ ਕੁਮਾਰ ਸਾਲ 2009 ’ਚ ਦੇਸ਼ ਦੇ ਪਹਿਲੇ ਦਲਿਤ ਮਹਿਲਾ ਸਪੀਕਰ ਬਣੇ ਸਨ।
ਦੇਸ਼ ਦੀ ਪਹਿਲੀ ਮਹਿਲਾ ਆਈਏਐਸ- ਅੰਨਾ ਰਜਮ ਮਲਹੋਤਰਾ: ਦੇਸ਼ ਦੇ ਪਹਿਲੇ ਮਹਿਲਾ ਆਈਏਐਸ ਅੰਨਾ ਰਜਮ ਮਲਹੋਤਰਾ ਸਨ। ਉਹ ਕੇਰਲ ਦੇ ਏਰਨਾਕੁਲਮ ਦੇ ਜੰਮਪਲ ਸਨ। ਉਹ 1951 ’ਚ ਆਈਏਐਸ ਬਣੇ ਸਨ।
ਦੇਸ਼ ਦੀ ਪਹਿਲੀ ਮਹਿਲਾ ਮੁੱਖ ਮੰਤਰੀ- ਸੁਚੇਤਾ ਕ੍ਰਿਪਲਾਣੀ: ਸੁਚੇਤ ਕ੍ਰਿਪਲਾਣੀ ਦੇਸ਼ ਦੇ ਪਹਿਲੇ ਮਹਿਲਾ ਮੁੱਖ ਮੰਤਰੀ ਹਨ, ਜਿਨ੍ਹਾਂ ਨੇ 1963 ’ਚ ਇਹ ਵੱਕਾਰੀ ਅਹੁਦਾ ਸੰਭਾਲਿਆ ਸੀ ਤੇ ਉਹ ਚਾਰ ਸਾਲ ਇਸ ਅਹੁਦੇ ’ਤੇ ਰਹੇ।
ਦੇਸ਼ ਦੇ ਪਹਿਲੇ ਮਹਿਲਾ ਰਾਜਪਾਲ- ਸਰੋਜਨੀ ਨਾਇਡੂ: ਦੇਸ਼ ਦੇ ਪਹਿਲੇ ਮਹਿਲਾ ਰਾਜਪਾਲ ਸਰੋਜਨੀ ਨਾਇਡੂ ਸਨ, ਜੋ 1947 ਤੋਂ ਲੈ ਕੇ 1949 ਤੱਕ ਉੱਤਰ ਪ੍ਰਦੇਸ਼ ਦੇ ਰਾਜਪਾਲ ਰਹੇ ਸਨ।
ਦੇਸ਼ ਦੀ ਪਹਿਲੀ ਮਹਿਲਾ ਆਈਪੀਐਸ- ਕਿਰਨ ਬੇਦੀ: ਦੇਸ਼ ਦੇ ਪਹਿਲੇ ਮਹਿਲਾ ਆਈਪੀਐਸ ਅਧਿਕਾਰੀ ਕਿਰਨ ਬੇਦੀ ਸਨ; ਜੋ ਕੁਝ ਦਿਨ ਪਹਿਲਾਂ ਤੱਕ ਪੁੱਡੂਚੇਰੀ ਦੇ ਲੈਫ਼ਟੀਨੈਂਟ ਗਵਰਨਰ ਸਨ। ਸਾਲ 1994 ’ਚ ਉਨ੍ਹਾਂ ਨੂੰ ਰਮਨ ਮੈਗਸੇਸੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।
ਦੇਸ਼ ਦੇ ਪਹਿਲੇ ਮਹਿਲਾ ਜੱਜ- ਫ਼ਾਤਿਮਾ ਬੀਬੀ: ਐਮ. ਫ਼ਾਤਿਮਾ ਬੀਬੀ ਸੁਪਰੀਮ ਕੋਰਟਨ ਦੇ ਪਹਿਲੇ ਮਹਿਲਾ ਜੱਜ ਸਨ। ਉਨ੍ਹਾਂ ਦਾ ਜਨਮ 1927 ’ਚ ਹੋਇਆ ਸੀ।
ਦੇਸ਼ ਦੇ ਪਹਿਲੇ ਮਹਿਲਾ ਪਾਇਲਟ- ਸਰਲਾ ਠੁਕਰਾਲ: ਸਰਲਾ ਠੁਕਰਾਲ ਦੇਸ਼ ਦੇ ਪਹਿਲੇ ਮਹਿਲਾ ਪਾਇਲਟ ਹਨ। ਸਾਲ 1936 ’ਚ ਉਨ੍ਹਾਂ ਲਾਹੌਰ ਦੇ ਹਵਾਈ ਅੱਡੇ ’ਤੇ ਜਿਪਸੀ ਮੌਥ ਹਵਾਈ ਜਹਾਜ਼ ਉਡਾਇਆ ਸੀ। ਤਦ ਉਨ੍ਹਾਂ ਦੀ 4 ਸਾਲਾਂ ਦੀ ਇੱਕ ਧੀ ਵੀ ਸੀ ਤੇ ਉਨ੍ਹਾਂ ਸਿੱਧ ਕਰ ਦਿੱਤਾ ਸੀ ਕਿ ਔਰਤ ਆਪਣੇ ਘਰ ਨੂੰ ਸੰਭਾਲਣ ਦੇ ਨਾਲ-ਨਾਲ ਆਪਣੇ ਸੁਫ਼ਨੇ ਵੀ ਸਾਕਾਰ ਕਰ ਸਕਦੀ ਹੈ।