Kargil Vijay Diwas: ਕਾਰਗਿਲ ਗਰਲ ਤੋਂ ਲੈ ਕੇ ਸ਼ੇਰਸ਼ਾਹ ਤੱਕ, ਰੌਂਗਟੇ ਖੜ੍ਹੇ ਕਰ ਦੇਣਗੀਆਂ ਬਹਾਦੁਰੀ ਦੀਆਂ ਇਹ ਕਹਾਣੀਆਂ
ਕੈਪਟਨ ਵਿਕਰਮ ਬੱਤਰਾ ਦਾ ਨਾਂ ਕਾਰਗਿਲ ਜੰਗ ਦੇ ਉਨ੍ਹਾਂ ਜਵਾਨਾਂ ਵਿੱਚ ਸ਼ਾਮਲ ਸੀ, ਜਿਨ੍ਹਾਂ ਨੇ ਦੁਸ਼ਮਣ ਦੇ ਛੱਕੇ ਛੁਡਾ ਦਿੱਤੇ ਸਨ। ਕੈਪਟਨ ਬੱਤਰਾ ਨੇ ਕਾਰਗਿਲ ਦੇ ਪੁਆਇੰਟ 4875 ਨੂੰ ਪਾਕਿਸਤਾਨ ਦੇ ਕਬਜ਼ੇ ਤੋਂ ਆਜ਼ਾਦ ਕਰਵਾਇਆ ਸੀ। ਪਾਕਿਸਤਾਨ ਵਲੋਂ ਵਿਕਰਮ ਬੱਤਰਾ ਦਾ ਕੋਡਨੇਮ ਸ਼ੇਰ ਸ਼ਾਹ ਰੱਖਿਆ ਗਿਆ ਸੀ।
Download ABP Live App and Watch All Latest Videos
View In Appਮੇਜਰ ਰਾਜੇਸ਼ ਸਿੰਘ ਅਧਿਕਾਰੀ ਨੇ ਵੀ ਕਾਰਗਿਲ ਜੰਗ ਵਿੱਚ ਅਹਿਮ ਭੂਮਿਕਾ ਨਿਭਾਈ ਸੀ। 18 ਗ੍ਰੇਨੇਡੀਅਰਸ ਦੇ ਜਵਾਨ ਰਾਜੇਸ਼ ਸਿੰਘ ਦਾ ਜਨਮ 1970 ਵਿੱਚ ਨੈਨੀਤਾਲ, ਉੱਤਰਾਖੰਡ ਵਿੱਚ ਹੋਇਆ ਸੀ। ਉਹ ਆਪਣਾ ਮਕਸਦ ਪੂਰਾ ਕਰਨ ਲਈ ਆਪਣੀ ਕੰਪਨੀ ਦੀ ਅਗਵਾਈ ਕਰ ਰਹੇ ਸੀ। ਮਿਸ਼ਨ ਦੌਰਾਨ ਬਹੁਤ ਸਾਰੇ ਦੁਸ਼ਮਣ ਮਾਰੇ ਗਏ ਸਨ।
ਨਾਇਬ ਸੂਬੇਦਾਰ ਯੋਗੇਂਦਰ ਸਿੰਘ ਯਾਦਵ ਘਾਤਕ ਪਲਾਟੂਨ ਦਾ ਹਿੱਸਾ ਸਨ ਅਤੇ ਉਨ੍ਹਾਂ ਨੂੰ 16500 ਫੁੱਟ ਦੀ ਉਚਾਈ 'ਤੇ ਸਥਿਤ ਟਾਈਗਰ ਹਿੱਲ 'ਤੇ ਤਿੰਨ ਬੰਕਰਾਂ 'ਤੇ ਕਬਜ਼ਾ ਕਰਨ ਦਾ ਕੰਮ ਸੌਂਪਿਆ ਗਿਆ ਸੀ। ਉਨ੍ਹਾਂ ਦੀ ਬਟਾਲੀਅਨ ਨੇ 12 ਜੂਨ ਨੂੰ ਟੋਲੋਲਿੰਗ ਟਾਪ ਉੱਤੇ ਕਬਜ਼ਾ ਕਰ ਲਿਆ ਸੀ। ਕਈ ਗੋਲੀਆਂ ਲੱਗਣ ਦੇ ਬਾਵਜੂਦ ਉਨ੍ਹਾਂ ਨੇ ਆਪਣਾ ਮਿਸ਼ਨ ਜਾਰੀ ਰੱਖਿਆ।
ਲੈਫਟੀਨੈਂਟ ਮਨੋਜ ਕੁਮਾਰ ਪਾਂਡੇ ਜੋ ਕਿ ਕਾਰਗਿਲ ਜੰਗ ਦੇ ਨਾਇਕਾਂ ਵਿੱਚੋਂ ਇੱਕ ਸਨ, ਦਾ ਨਾਂ ਵੀ ਮਾਣ ਨਾਲ ਲਿਆ ਜਾਂਦਾ ਹੈ। ਮਨੋਜ ਕੁਮਾਰ ਪਾਂਡੇ 1/11 ਗੋਰਖਾ ਰਾਈਫਲਜ਼ ਦੇ ਸਿਪਾਹੀ ਸਨ। ਉਨ੍ਹਾਂ ਨੇ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ। ਉਨ੍ਹਾਂ ਦੀ ਟੀਮ ਨੂੰ ਦੁਸ਼ਮਣ ਸਿਪਾਹੀਆਂ ਨੂੰ ਬਾਹਰ ਕੱਢਣ ਦਾ ਕੰਮ ਸੌਂਪਿਆ ਗਿਆ ਸੀ। ਉਨ੍ਹਾਂ ਨੇ ਘੁਸਪੈਠੀਆਂ ਨੂੰ ਪਿੱਛੇ ਧੱਕਣ ਲਈ ਕਈ ਹਮਲੇ ਕੀਤੇ।
14 ਹਜ਼ਾਰ ਫੁੱਟ ਤੋਂ ਵੱਧ ਦੀ ਉਚਾਈ 'ਤੇ ਬੈਠੇ ਦੁਸ਼ਮਣਾਂ ਨੇ ਕਾਰਗਿਲ ਯੁੱਧ 'ਚ ਮੇਜਰ ਐਮ ਸਰਾਵਨਨ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਜਵਾਨਾਂ ਨੇ ਜੁੱਬਰ ਪਹਾੜੀ 'ਤੇ ਜਿੱਤ ਹਾਸਲ ਕਰਕੇ ਬਿਹਾਰ ਰੈਜੀਮੈਂਟ ਦੀ ਬਹਾਦਰੀ ਦਾ ਝੰਡਾ ਲਹਿਰਾਇਆ।
ਕਾਰਗਿਲ ਯੁੱਧ ਦੀਆਂ ਬਹਾਦਰ ਮਹਿਲਾ ਯੋਧਿਆਂ ਵਿੱਚ ਇੱਕ ਨਾਮ ਬਹੁਤ ਮਸ਼ਹੂਰ ਹੈ। ਕਾਰਗਿਲ ਦੇ ਇਸ ਯੋਧੇ ਦਾ ਨਾਂ ਫਲਾਈਟ ਲੈਫਟੀਨੈਂਟ ਗੁੰਜਨ ਸਕਸੈਨਾ ਹੈ। ਫਲਾਈਟ ਲੈਫਟੀਨੈਂਟ ਗੁੰਜਨ ਸਕਸੈਨਾ ਪਹਿਲੀ ਭਾਰਤੀ ਮਹਿਲਾ ਪਾਇਲਟ ਸੀ ਜਿਨ੍ਹਾਂ ਨੇ ਪਾਕਿਸਤਾਨ ਨੂੰ ਜੰਗ ਵਿੱਚ ਹਰਾਇਆ ਸੀ।