Rain: 2 ਦਿਨਾਂ ਤੱਕ ਨਹੀਂ ਘੱਟ ਹੋਵੇਗੀ ਗਰਮੀ! ਪੰਜਾਬ ਸਣੇ ਇਨ੍ਹਾਂ ਸੂਬਿਆਂ ਨੂੰ ਮੀਂਹ ਲਈ ਕਰਨਾ ਪਵੇਗਾ ਇੰਤਜ਼ਾਰ
ਭਾਰਤ ਮੌਸਮ ਵਿਭਾਗ (IMD) ਨੇ ਕਿਹਾ ਕਿ ਦੱਖਣ-ਪੱਛਮੀ ਮਾਨਸੂਨ ਵੀਰਵਾਰ (30 ਮਈ, 2024) ਨੂੰ ਕੇਰਲ ਅਤੇ ਉੱਤਰ-ਪੂਰਬੀ ਖੇਤਰ ਵਿੱਚ ਸਮੇਂ ਤੋਂ ਪਹਿਲਾਂ ਪਹੁੰਚ ਗਿਆ। ਮੌਸਮ ਵਿਭਾਗ ਨੇ ਕਿਹਾ ਕਿ ਅਰੁਣਾਚਲ ਪ੍ਰਦੇਸ਼ 'ਚ ਅੱਜ ਤੋਂ 2 ਜੂਨ ਤੱਕ ਵੱਖ-ਵੱਖ ਥਾਵਾਂ 'ਤੇ ਭਾਰੀ ਤੋਂ ਬਹੁਤ ਭਾਰੀ ਮੀਂਹ ਪੈ ਸਕਦਾ ਹੈ।
Download ABP Live App and Watch All Latest Videos
View In Appਆਈਐਮਡੀ ਨੇ ਕਿਹਾ ਕਿ ਮਾਨਸੂਨ ਕਰਕੇ ਉੱਤਰ-ਪੂਰਬੀ ਰਾਜਾਂ ਅਰਥਾਤ ਅਰੁਣਾਚਲ ਪ੍ਰਦੇਸ਼, ਤ੍ਰਿਪੁਰਾ, ਨਾਗਾਲੈਂਡ, ਮੇਘਾਲਿਆ, ਮਿਜ਼ੋਰਮ, ਮਨੀਪੁਰ ਅਤੇ ਅਸਾਮ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।
ਆਈਐਮਡੀ ਨੇ ਕਿਹਾ ਕਿ ਦੱਖਣ-ਪੱਛਮੀ ਮਾਨਸੂਨ 15 ਜੂਨ ਨੂੰ ਗੁਜਰਾਤ ਵਿੱਚ ਦਸਤਕ ਦੇਵੇਗਾ। ਅਹਿਮਦਾਬਾਦ ਸਥਿਤ ਮੌਸਮ ਵਿਗਿਆਨ ਕੇਂਦਰ ਦੇ ਵਿਗਿਆਨੀ ਰਾਮਾਸ਼੍ਰੇਯ ਯਾਦਵ ਨੇ ਕਿਹਾ, ਮਾਨਸੂਨ 15 ਜੂਨ ਨੂੰ ਗੁਜਰਾਤ ਵਿੱਚ ਪਹੁੰਚੇਗਾ, ਜੋ ਕਿ ਰਾਜ ਵਿੱਚ ਮਾਨਸੂਨ ਦੇ ਆਉਣ ਦੀ ਆਮ ਤਾਰੀਖ ਹੈ।
ਨਿਊਜ਼ ਏਜੰਸੀ ਆਈਏਐਨਐਸ ਮੁਤਾਬਕ ਮਾਨਸੂਨ ਕਾਫੀ ਜ਼ਰੂਰੀ ਹੈ ਕਿਉਂਕਿ ਦੇਸ਼ ਵਿੱਚ 70 ਫੀਸਦੀ ਬਾਰਿਸ਼ ਇਸ ਦੌਰਾਨ ਹੁੰਦੀ ਹੈ। ਮਾਨਸੂਨ ਭਾਰਤ ਦੀ ਖੇਤੀ ਲਈ ਵੀ ਮਹੱਤਵਪੂਰਨ ਹੈ।
31 ਮਈ ਨੂੰ ਬਿਹਾਰ ਦੇ ਕੁਝ ਸਥਾਨਾਂ 'ਤੇ ਹੀਟ ਵੇਵ ਤੋਂ ਲੈ ਕੇ ਗੰਭੀਰ ਗਰਮੀ ਦੀ ਲਹਿਰ ਦੇ ਹਾਲਾਤ ਬਣ ਸਕਦੇ ਹਨ, ਜਦਕਿ 31 ਮਈ ਨੂੰ ਉੱਤਰਾਖੰਡ, ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼, ਪੱਛਮੀ ਰਾਜਸਥਾਨ, ਮੱਧ ਪ੍ਰਦੇਸ਼, ਵਿਦਰਭ, ਝਾਰਖੰਡ ਅਤੇ ਉੜੀਸਾ ਦੇ ਵੱਖ-ਵੱਖ ਸਥਾਨਾਂ 'ਤੇ ਹੀਟਵੇਵ ਚੱਲ ਸਕਦੀ ਹੈ। ਅਜਿਹਾ ਹੀ ਮੌਸਮ 1 ਜੂਨ ਨੂੰ ਰਹਿ ਸਕਦਾ ਹੈ।
ਆਈਐਮਡੀ ਦੀ ਭਵਿੱਖਬਾਣੀ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਦਿੱਲੀ, ਪੰਜਾਬ ਅਤੇ ਹਰਿਆਣਾ ਸਮੇਤ ਹੋਰ ਰਾਜਾਂ ਵਿੱਚ ਆਉਣ ਵਾਲੇ ਦਿਨਾਂ ਵਿੱਚ ਹੀਟਵੇਵ ਜਾਰੀ ਰਹੇਗੀ। ਇੱਥੋਂ ਦੇ ਲੋਕਾਂ ਨੂੰ ਮਾਨਸੂਨ ਦੀ ਬਾਰਿਸ਼ ਦਾ ਇੰਤਜ਼ਾਰ ਕਰਨਾ ਪਵੇਗਾ।