Hydrogen Car: ਦੇਸ਼ ਦੀ ਪਹਿਲੀ 'ਗ੍ਰੀਨ ਹਾਈਡ੍ਰੋਜਨ' ਕਾਰ ਲੈ ਕੇ ਸੰਸਦ ਪਹੁੰਚੇ ਨਿਤਿਨ ਗਡਕਰੀ, ਜਾਣੋ ਕੀ ਹਨ ਇਸ ਦੀਆਂ ਵਿਸ਼ੇਸ਼ਤਾਵਾਂ
Hydrogen Car: ਕੇਂਦਰੀ ਸੜਕ, ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ (Nitin Gadkari) ਨੇ ਹਾਈਡ੍ਰੋਜਨ ਕਾਰ ਦੀ ਸਵਾਰੀ ਕੀਤੀ ਇਸ ਨੂੰ ਲੈ ਕੇ ਉਹ ਸੰਸਦ ਪੁੱਜੇ। ਆਓ ਤੁਹਾਨੂੰ ਦੱਸਦੇ ਹਾਂ ਇਸ ਕਾਰ ਦੀ ਖਾਸੀਅਤ....
Download ABP Live App and Watch All Latest Videos
View In Appਕੇਂਦਰੀ ਮੰਤਰੀ ਨਿਤਿਨ ਗਡਕਰੀ ਟੋਇਟਾ ਮਿਰਾਈ 'ਚ ਸੰਸਦ ਪਹੁੰਚੇ। ਇਸ ਦੌਰਾਨ ਸਾਫ਼ ਈਂਧਨ 'ਤੇ ਚੱਲਣ ਵਾਲੀ ਇਹ ਕਾਰ ਲੋਕਾਂ ਦੀ ਖਿੱਚ ਦਾ ਕੇਂਦਰ ਬਣੀ ਰਹੀ |
ਤੁਹਾਨੂੰ ਦੱਸ ਦਈਏ ਕਿ ਟੋਇਟਾ ਨੇ ਇਸ ਕਾਰ 'ਚ ਐਡਵਾਂਸ ਫਿਊਲ ਸੈੱਲ ਲਗਾਇਆ ਹੈ। ਜੋ ਆਕਸੀਜਨ ਅਤੇ ਹਾਈਡ੍ਰੋਜਨ ਨੂੰ ਮਿਲਾ ਕੇ ਬਿਜਲੀ ਪੈਦਾ ਕਰੇਗਾ। ਜਿਸ ਨਾਲ ਇਹ ਕਾਰ ਚੱਲੇਗੀ।
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਕਾਰ ਧੂੰਏਂ ਦੀ ਬਜਾਏ ਪਾਣੀ ਹੀ ਛੱਡਦੀ ਹੈ। ਨਿਤਿਨ ਗਡਕਰੀ ਨੇ ਦੱਸਿਆ ਕਿ ਇਹ ਹਾਈਡਰੋ ਫਿਊਲ ਸੈੱਲ ਕਿਸੇ ਵੀ ਤਰ੍ਹਾਂ ਦਾ ਪ੍ਰਦੂਸ਼ਣ ਨਹੀਂ ਫੈਲਾਉਂਦਾ। ਨਾਲ ਹੀ ਕਿਹਾ ਕਿ ਇਹ ਕਾਰ ਸਾਡੇ ਦੇਸ਼ ਦਾ ਭਵਿੱਖ ਹੈ। ਕਿਉਂਕਿ ਜਾਪਾਨੀ ਭਾਸ਼ਾ ਵਿੱਚ ‘ਮੀਰਾਈ’ ਸ਼ਬਦ ਦਾ ਅਰਥ ਭਵਿੱਖ ਹੈ।
ਦਸ ਦਈਏ ਕਿ ਇਹ ਕਾਰ ਇੱਕ ਇਲੈਕਟ੍ਰਿਕ ਗੱਡੀ ਹੈ। ਇਸ ਵਿੱਚ ਖਾਸ ਸਿਸਟਮ ਲੱਗਿਆ ਹੈ। ਜਿਸ ਕਾਰਨ ਹਾਈਡ੍ਰੋਜਨ ਬਾਹਰ ਆ ਕੇ ਫਿਊਲ ਸੈੱਲ ਨਾਲ ਮਿਲਦੀ ਹੈ। ਫਿਰ ਆਕਸੀਜਨ ਦੀ ਮਦਦ ਨਾਲ ਰਸਾਇਣਕ ਕਿਰਿਆ ਕੀਤੀ ਜਾਂਦੀ ਹੈ। ਜਿਸ ਨਾਲ ਬਿਜਲੀ ਪੈਦਾ ਹੁੰਦੀ ਹੈ ਅਤੇ ਉਸ ਨਾਲ ਹੀ ਇਹ ਕਾਰ ਚੱਲਦੀ ਹੈ