ਪੜਚੋਲ ਕਰੋ
Gold Reserve: ਭਾਰਤ ਬਣ ਜਾਵੇਗਾ ਅਮੀਰ, ਇਸ ਸੂਬੇ 'ਚ ਹਰ ਖੁਦਾਈ ਨਾਲ ਮਿਲ ਰਿਹਾ ਸੋਨਾ, ਜਾਣੋ ਕਿੱਥੇ-ਕਿੱਥੇ ਮਿਲਿਆ Gold ?
Gold Reserve: ਓਡੀਸ਼ਾ ਵਿੱਚ ਸੋਨੇ ਦੇ ਭੰਡਾਰ ਮਿਲੇ ਹਨ। ਵੀਰਵਾਰ (20 ਮਾਰਚ, 2025) ਨੂੰ, ਖਣਨ ਮੰਤਰੀ ਵਿਭੂਤੀ ਭੂਸ਼ਣ ਜੇਨਾ ਨੇ ਦੱਸਿਆ ਕਿ ਨਬਰੰਗਪੁਰ, ਅੰਗੁਲ, ਸੁਨਗੜ੍ਹ ਅਤੇ ਕੋਰਾਪੁਟ ਵਿੱਚ ਭੰਡਾਰ ਮਿਲੇ ਹਨ।
Gold Reserve
1/7

ਸ਼ੁਰੂਆਤੀ ਸਰਵੇਖਣ ਵਿੱਚ ਮਲਕਾਨਗਿਰੀ, ਸੰਬਲਪੁਰ ਅਤੇ ਬੌਧ ਵਿੱਚ ਇਹ ਭੰਡਾਰ ਮਿਲੇ ਹਨ। ਖਣਨ ਮੰਤਰੀ ਨੇ ਦੱਸਿਆ ਕਿ ਇਸ ਸਮੇਂ ਰਾਜ ਦੇ ਜਸ਼ੀਪੁਰ, ਸੂਰੀਆਗੁਡਾ, ਰੁਆਂਸੀ, ਇਡੇਲਕੁਚਾ, ਮਾਰੇਡੀਹੀ, ਸੁਲੇਪਤ ਅਤੇ ਬਦਾਮ ਪਹਾੜ ਵਰਗੇ ਖੇਤਰਾਂ ਵਿੱਚ ਸੋਨੇ ਦੇ ਭੰਡਾਰਾਂ ਦੀ ਖੋਜ ਚੱਲ ਰਹੀ ਹੈ।
2/7

ਵਿਭੂਤੀ ਭੂਸ਼ਣ ਜੇਨਾ ਨੇ ਦੱਸਿਆ ਕਿ ਭਾਰਤੀ ਭੂ-ਵਿਗਿਆਨਕ ਸਰਵੇਖਣ (GSI), ਜਦੋਂ ਤਾਂਬੇ ਲਈ G-2 ਪੱਧਰ ਦੀ ਖੋਜ ਕਰ ਰਿਹਾ ਸੀ ਉਸ ਦੌਰਾਨ ਵੀ ਅਦਾਸਾ-ਰਾਮਪੱਲੀ ਵਿੱਚ ਵੀ ਸੋਨੇ ਦੇ ਭੰਡਾਰ ਵੀ ਮਿਲ ਚੁੱਕੇ ਹਨ।
3/7

ਖਾਸ ਗੱਲ ਇਹ ਹੈ ਕਿ ਓਡੀਸ਼ਾ ਸਰਕਾਰ ਆਪਣਾ ਪਹਿਲਾ ਸੋਨੇ ਦੀ ਮਾਈਨਿੰਗ ਦਾ ਬਲਾਕ ਦੇਵਗੜ੍ਹ ਜ਼ਿਲ੍ਹੇ ਵਿੱਚ ਆਕਸ਼ਨ ਲਈ ਤਿਆਰੀ ਵਿੱਚ ਜੁੱਟਿਆ ਹੈ। ਇਸ ਨਾਲ ਸੂਬੇ ਦੇ ਖਣਿਜ ਖੇਤਰ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ।
4/7

ਰਾਜ ਵਿੱਚ ਓਡੀਸ਼ਾ ਮਾਈਨਿੰਗ ਕਾਰਪੋਰੇਸ਼ਨ ਅਤੇ ਭੂ-ਵਿਗਿਆਨਕ ਸਰਵੇਖਣ ਮਾਨਕਡਚੁਆ, ਸਲੇਈਕਾਨਾ ਅਤੇ ਡਿਮੀਰੀਮੁੰਡਾ ਵਿੱਚ ਸੋਨੇ ਦੇ ਭੰਡਾਰਾਂ ਦੀ ਜਾਂਚ ਵਿੱਚ ਲੱਗੇ ਹੋਏ ਹਨ।
5/7

ਤਕਨੀਕੀ ਕਮੇਟੀ ਇਨ੍ਹਾਂ ਸਰਵੇਖਣ ਰਿਪੋਰਟਾਂ ਦਾ ਮੁਲਾਂਕਣ ਕਰਨ ਤੋਂ ਬਾਅਦ, ਵਪਾਰਕ ਸ਼ੋਸ਼ਣ ਅਤੇ ਮਾਈਨਿੰਗ ਲਈ ਹੋਰ ਸਿਫਾਰਸ਼ਾਂ ਕਰੇਗੀ।
6/7

ਰਾਜ ਦੇ ਹੋਰ ਜ਼ਿਲ੍ਹਿਆਂ, ਜਿਵੇਂ ਕਿ ਮਯੂਰਭੰਜ ਦੇ ਜਸ਼ੀਪੁਰ, ਸੂਰੀਆਗੁੜਾ ਅਤੇ ਬਦਾਮਪਹਾੜ ਖੇਤਰਾਂ ਵਿੱਚ ਸ਼ੁਰੂਆਤੀ ਸਰਵੇਖਣ ਚੱਲ ਰਹੇ ਹਨ। ਇੰਨਾ ਹੀ ਨਹੀਂ, ਜੀਐਸਆਈ ਨੇ ਜਲਦੀ ਵਿੱਚ ਤਾਂਬੇ ਅਤੇ ਸੋਨੇ ਦੀ ਖੋਜ ਲਈ ਇੱਕ ਮੁਹਿੰਮ ਵੀ ਸ਼ੁਰੂ ਕੀਤੀ ਹੈ, ਜਿਸਦੇ ਇਸ ਸਾਲ ਚੰਗੇ ਨਤੀਜੇ ਆਉਣ ਦੀ ਉਮੀਦ ਹੈ।
7/7

ਇਸ ਦੇ ਨਾਲ-ਨਾਲ ਕੇਓਂਝਾਰ ਦੇ ਗੋਪਰ-ਗਾਜ਼ੀਪੁਰ ਇਲਾਕਿਆਂ ਵਿੱਚ ਸੋਨੇ ਦੀ ਮਾਤਰਾ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਹਾਲਾਂਕਿ, ਇਨ੍ਹਾਂ ਖੇਤਰਾਂ ਵਿੱਚ ਨਿਲਾਮੀ ਦੀ ਕੋਈ ਯੋਜਨਾ ਨਹੀਂ ਹੈ। ਸੋਨੇ ਦੇ ਭੰਡਾਰ ਲੱਭਣ ਤੋਂ ਬਾਅਦ, ਇਹ ਕਿਹਾ ਜਾ ਸਕਦਾ ਹੈ ਕਿ ਸੂਬੇ ਦੀ ਆਰਥਿਕਤਾ ਮਜ਼ਬੂਤ ਹੋਵੇਗੀ।
Published at : 26 Mar 2025 04:27 PM (IST)
ਹੋਰ ਵੇਖੋ
Advertisement
Advertisement





















