ਪ੍ਰਮੁੱਖ ਸਿੱਖਾਂ ਦੀ ਮੇਜ਼ਬਾਨੀ ਤੋਂ ਬਾਅਦ ਹਣ ਪੀਐੱਮ ਮੋਦੀ ਨੇ ਕੀਤੀ ਅਫਗਾਨ ਸਿੱਖਾਂ, ਹਿੰਦੂਆਂ ਨਾਲ ਮੁਲਾਕਾਤ, ਦੇਖੋ ਤਸਵੀਰਾਂ
ਨਵੀਂ ਦਿੱਲੀ: ਅਫਗਾਨਿਸਤਾਨ ਵਿੱਚ ਅੱਤਿਆਚਾਰਾਂ ਦਾ ਸ਼ਿਕਾਰ ਹੋ ਕੇ ਭਾਰਤ ਆਏ ਹਿੰਦੂ ਅਤੇ ਸਿੱਖ ਭਾਈਚਾਰੇ ਦੇ ਲੋਕਾਂ ਦੇ ਇੱਕ ਸਮੂਹ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਔਖੇ ਸਮੇਂ ਵਿੱਚ ਭਾਰਤੀ ਮੂਲ ਦੇ ਅਫਗਾਨ ਨਾਗਰਿਕਾਂ ਦੀ ਮਦਦ ਕਰਨ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਵਫ਼ਦ ਨੇ ਅਫਗਾਨ ਘੱਟ ਗਿਣਤੀਆਂ ਦੀ ਭਲਾਈ ਨੂੰ ਯਕੀਨੀ ਬਣਾਉਣ ਅਤੇ ਤਾਲਿਬਾਨ ਦੇ ਸੱਤਾ ਸੰਭਾਲਣ ਤੋਂ ਬਾਅਦ ਉਨ੍ਹਾਂ ਨੂੰ ਪਨਾਹ ਦੇਣ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ।
Download ABP Live App and Watch All Latest Videos
View In Appਇਸ ਦੌਰਾਨ 2020 ਵਿੱਚ ਤਾਲਿਬਾਨ ਵੱਲੋਂ ਅਗਵਾ ਕੀਤੇ ਗਏ ਅਫਗਾਨ ਨਾਗਰਿਕ ਨਿਦਾਨ ਸਿੰਘ ਸਚਦੇਵਾ ਵੀ ਮੌਜੂਦ ਸਨ। ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਵੀ ਇਸ ਵਫਦ 'ਚ ਸ਼ਾਮਲ ਸਨ। ਪ੍ਰਧਾਨ ਮੰਤਰੀ ਮੋਦੀ ਨੂੰ ਵਫ਼ਦ ਵੱਲੋਂ ਤੋਹਫ਼ੇ ਵਜੋਂ ਇੱਕ ਅਫਗਾਨ ਪੱਗੜੀ ਅਤੇ ਇੱਕ ਕਿਰਪਾਨ ਭੇਂਟ ਕੀਤੀ ਗਈ।ਵਫ਼ਦ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਦੌਰਾਨ ਨਾਗਰਿਕਤਾ ਸਮੇਤ ਕੁਝ ਮੁੱਦੇ ਉਠਾਏ।
ਮੀਟਿੰਗ ਵਿੱਚ ਜ਼ਿਆਦਾਤਰ ਅਫਗਾਨ ਮੂਲ ਦੇ ਹਿੰਦੂ ਅਤੇ ਸਿੱਖ ਸ਼ਾਮਲ ਹੋਏ ਜੋ ਪਿਛਲੇ ਦੋ ਦਹਾਕਿਆਂ ਵਿੱਚ ਭਾਰਤ ਆਏ ਹਨ। ਇਨ੍ਹਾਂ 'ਚੋਂ ਕੁਝ ਅਜਿਹੇ ਵੀ ਹਨ, ਜੋ ਹਾਲ ਹੀ 'ਚ ਅਫਗਾਨਿਸਤਾਨ ਤੋਂ ਲਿਆਂਦੇ ਗਏ ਹਨ।
ਪ੍ਰਧਾਨ ਮੰਤਰੀ ਮੋਦੀ ਨੂੰ ਵਫ਼ਦ ਵੱਲੋਂ ਤੋਹਫ਼ੇ ਵਜੋਂ ਇੱਕ ਅਫਗਾਨ ਪੱਗੜੀ ਅਤੇ ਇੱਕ ਕਿਰਪਾਨ ਭੇਂਟ ਕੀਤੀ ਗਈ।ਵਫ਼ਦ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਦੌਰਾਨ ਨਾਗਰਿਕਤਾ ਸਮੇਤ ਕੁਝ ਮੁੱਦੇ ਉਠਾਏ।
ਅਫਗਾਨ ਸਿੱਖ-ਹਿੰਦੂਆਂ ਦੇ ਵਫਦ ਵੱਲੋਂ ਪੀਐੱਮ ਮੋਦੀ ਅੱਗੇ ਆਪਣੀਆਂ ਮੰਗਾਂ ਰੱਖੀਆਂ ਗਈਆਂ ਜਿਹਨਾਂ 'ਚ ਭਾਰਤ ਦੀ ਨਾਗਰਿਕਤਾ ਅਤੇ ਵਿਦੇਸ਼ੀ ਨਾਗਰਿਕਤਾ ਦਿੱਤੀ ਜਾਣਾ, ਵੀਜ਼ਾ, ਰਿਹਾਇਸ਼ੀ ਪਰਮਿਟ ਅਤੇ ਐਗਜ਼ਿਟ ਪਰਮਿਟ ਦੇਣ ਲਈ ਬੇਨਤੀ, ਅਫਗਾਨਿਸਤਾਨ ਦੇ ਗੁਰਦੁਆਰਿਆਂ ਅਤੇ ਮੰਦਰਾਂ ਦੀ ਜਾਇਦਾਦ ਦੀ ਸੰਭਾਲ ਅਤੇ ਸੁਰੱਖਿਆ ਲਈ ਅਪੀਲ, ਅਫਗਾਨ ਘੱਟ ਗਿਣਤੀ ਸ਼ਰਨਾਰਥੀਆਂ ਦੇ ਮੁੜ ਵਸੇਬੇ ਲਈ ਅਪੀਲ ਅਤੇ ਅਫਗਾਨ ਹਿੰਦੂਆਂ ਅਤੇ ਸਿੱਖਾਂ ਨੂੰ ਸਰਕਾਰੀ ਨੌਕਰੀਆਂ ਵਿੱਚ ਛੋਟ ਦੇਣ ਦੀ ਮੰਗ ਰੱਖੀ ਗਈ।
ਪੀਐੱਮ ਮੋਦੀ ਵੱਲੋਂ ਅਫਗਾਨ ਵਫਦ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਨਵੇਂ ਫਰੇਮ ਦਾ ਖਰੜਾ ਤਿਆਰ ਕੀਤਾ ਜਾ ਰਿਹਾ ਹੈ।