ਪ੍ਰਿਯੰਕਾ ਗਾਂਧੀ ਦੀ ਦੋਸਤੀ, ਪਿਆਰ ਤੇ ਵਿਆਹ ਦੀ ਕਹਾਣੀ ਬੇਹੱਦ ਦਿਲਚਸਪ, ਦੇਖੋ ਵਿਆਹ ਦੀਆਂ Unseen ਤਸਵੀਰਾਂ
Priyanka Gandhi Birthday: ਕਾਂਗਰਸ ਦੀ ਕੌਮੀ ਮਹਾਸਕੱਤਰ ਤੇ ਉੱਤਰ ਪ੍ਰਦੇਸ਼ ਇੰਚਾਰਜ ਪ੍ਰਿਯੰਕਾ ਗਾਂਧੀ ਵਾਡਰਾ (Priyanka Gandhi Vadra) ਅੱਜ ਆਪਣਾ 50ਵਾਂ ਜਨਮ ਦਿਨ ਮਨਾ ਰਹੀ ਹੈ। ਉਹ 12 ਜਨਵਰੀ 1972 ਨੂੰ ਦੇਸ਼ ਦੇ ਸਭ ਤੋਂ ਵੱਡੇ ਰਾਜਨੀਤਕ ਪਰਿਵਾਰਾਂ ਵਿੱਚੋਂ ਇੱਕ ਗਾਂਧੀ ਪਰਿਵਾਰ ‘ਚ ਜਨਮੀ ਸੀ।
Download ABP Live App and Watch All Latest Videos
View In Appਸਭ ਤੋਂ ਵੱਡੇ ਰਾਜ ਉੱਤਰ ਪ੍ਰਦੇਸ਼ ਦੀ ਕਮਾਨ ਸੰਭਾਲ ਰਹੀ ਪ੍ਰਿਯੰਕਾ ਗਾਂਧੀ ਨੂੰ ਰਾਜਨੀਤੀ ਆਪਣੀ ਦਾਦੀ ਇੰਦਰਾ ਗਾਂਧੀ, ਪਿਤਾ ਰਾਜੀਵ ਗਾਂਧੀ ਤੇ ਮਾਂ ਸੋਨੀਆ ਗਾਂਧੀ ਤੋਂ ਵਿਰਾਸਤ ‘ਚ ਮਿਲੀ ਸੀ। ਅੱਜ ਜਨਮ ਦਿਨ ਮੌਕੇ ਅਸੀਂ ਤੁਹਾਨੂੰ ਪ੍ਰਿਯੰਕਾ ਗਾਂਧੀ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ ਬਾਰੇ ਜਾਣੂ ਕਰਵਾਵਾਂਗੇ।
13 ਸਾਲ ਦੀ ਉਮਰ ‘ਚ ਪ੍ਰਿਯੰਕਾ ਗਾਂਧੀ ਰਾਬਰਟ ਵਾਡਰਾ ਨੂੰ ਮਿਲੀ ਤੇ ਪ੍ਰਿਯੰਕਾ ਦੀ ਸਾਦਗੀ ਰਾਬਰਟ ਵਾਡਰਾ ਨੂੰ ਕਾਫੀ ਪਸੰਦ ਆਈ। ਇਸ ਤੋਂ ਬਾਅਦ ਦੋਹਾਂ ਦੇ ਮੁਲਾਕਾਤਾਂ ਦਾ ਸਿਲਸਿਲਾ ਸ਼ੁਰੂ ਹੋਇਆ ਤੇ ਦੋਹਾਂ ਦੀ ਚੰਗੀ ਦੋਸਤੀ ਹੋ ਗਈ। ਇਹ ਦੋਸਤੀ ਪਿਆਰ ‘ਚ ਬਦਲਣ ‘ਚ ਦੇਰ ਨਾ ਲੱਗੀ।
ਰਾਬਰਟ ਵਾਡਰਾ ਜੋ ਬਿਜ਼ਨੈੱਸ ਫੈਮਿਲੀ ਨਾਲ ਸਬੰਧ ਰੱਖਦੇ ਸਨ, ਨੇ ਇੱਕ ਮੈਗਜ਼ੀਨ ਨੂੰ ਦਿੱਤੇ ਇੰਟਰਵਿਊ ‘ਚ ਦੱਸਿਆ ਕਿ ਜਦੋਂ ਉਹ ਬ੍ਰਿਟਿਸ਼ ਸਕੂਲ ‘ਚ ਪੜ੍ਹਦੇ ਸਨ ਤਦ ਉਨ੍ਹਾਂ ਨੂੰ ਲੱਗਿਆ ਕਿ ਪ੍ਰਿਯੰਕਾ ਗਾਂਧੀ ਉਨ੍ਹਾਂ ਨੂੰ ਪਸੰਦ ਕਰਦੀ ਹੈ।
18 ਫਰਵਰੀ 1997 ‘ਚ ਪ੍ਰਿਯੰਕਾ ਤੇ ਰਾਬਰਟ ਵਾਡਰਾ ਵਿਆਹ ਦੇ ਬੰਧਨ ‘ਚ ਬੱਝ ਗਏ। ਇਹ ਵਿਆਹ ਸਫਲ ਵੀ ਰਿਹਾ ਤੇ ਅੱਜ ਇੱਕ ਵਧੀਆ ਜ਼ਿੰਦਗੀ ਜੀਅ ਰਹੇ ਹਨ।
ਪ੍ਰਿਯੰਕਾ ਤੇ ਰਾਬਰਟ ਦੇ ਦੋ ਬੱਚੇ ਹਨ, ਇੱਕ ਲੜਕਾ ਤੇ ਇੱਕ ਲੜਕੀ। 29 ਅਗਸਤ, 2000 ਨੂੰ ਪ੍ਰਿਯੰਕਾ ਨੇ ਇੱਕ ਬੇਟੇ ਨੂੰ ਜਨਮ ਦਿੱਤਾ ਸੀ ਜਿਸ ਦਾ ਨਾਮ ਰੇਹਾਨ ਹੈ ਤੇ 24 ਜੂਨ 2002 ਨੂੰ ਦੂਜੇ ਬੱਚੇ ਬੇਟੀ ਮਿਰਾਇਆ ਦਾ ਜਨਮ ਹੋਇਆ।
ਪ੍ਰਿਯੰਕਾ ਗਾਂਧੀ ਅਕਸਰ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕਰਦੀ ਹੈ। ਇਹ ਤਸਵੀਰ ਉਨ੍ਹਾਂ ਦੇ ਵਿਆਹ ਤੋਂ ਦੋ ਦਿਨ ਪਹਿਲਾਂ ਦੀ ਹੈ ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਸੀ।
ਪ੍ਰਿਯੰਕਾ ਗਾਂਧੀ ਦੇ ਵਾਲਾਂ ਦੇ ਸਟਾਈਲ ਤੇ ਉਨ੍ਹਾਂ ਦੀ ਤੁਲਨਾ ਉਨ੍ਹਾਂ ਦੀ ਦਾਦੀ ਇੰਦਰਾ ਗਾਂਧੀ ਨਾਲ ਵੀ ਕੀਤੀ ਜਾਂਦੀ ਹੈ। ਕਾਫੀ ਲੰਬਾ ਸਮਾਂ ਰਾਜਨੀਤੀ ‘ਚ ਪਰਦੇ ਦੇ ਪਿੱਛੇ ਕੰਮ ਕਰਨ ਤੋਂ ਬਾਅਦ 23 ਜਨਵਰੀ 2019 ਨੂੰ ਉਨ੍ਹਾਂ ਨੇ ਭਾਰਤੀ ਰਾਸ਼ਟਰੀ ਕਾਂਗਰਸ ‘ਚ ਆਫੀਸ਼ੀਅਲ ਐਂਟਰੀ ਲਈ ਸੀ।