ਪੜਚੋਲ ਕਰੋ
Rahul Gandhi: ਲੱਦਾਖ ਤੋਂ ਕਸ਼ਮੀਰ ਪਹੁੰਚੇ ਰਾਹੁਲ ਗਾਂਧੀ, ਨਿਗੀਨ ਝੀਲ 'ਚ ਲਗਜ਼ਰੀ ਹਾਊਸਬੋਟ ਦਾ ਕੀਤਾ ਉਦਘਾਟਨ, ਵੇਖੋ ਤਸਵੀਰਾਂ
Rahul Gandhi News: ਰਾਹੁਲ ਗਾਂਧੀ ਨੇ ਆਪਣੇ ਲੱਦਾਖ ਦੇ ਦੌਰੇ ਦੌਰਾਨ ਮਸ਼ਹੂਰ ਨਿਗੀਨ ਝੀਲ 'ਚ ਇੱਕ ਲਗਜ਼ਰੀ ਹਾਊਸਬੋਟ 'ਦਿ ਜਵੇਲ ਇਨ ਕ੍ਰਾਊਨ' ਦਾ ਉਦਘਾਟਨ ਕੀਤਾ।
RAHUL GANDHI
1/5

ਲੱਦਾਖ ਖੇਤਰ ਦੇ ਆਪਣੇ ਹਫਤੇ ਦੇ ਦੌਰੇ ਨੂੰ ਖਤਮ ਕਰਨ ਤੋਂ ਬਾਅਦ, ਕਾਂਗਰਸ ਨੇਤਾ ਰਾਹੁਲ ਗਾਂਧੀ ਹੁਣ ਸ਼ੁੱਕਰਵਾਰ ਨੂੰ ਦੋ ਦਿਨਾਂ ਦੌਰੇ 'ਤੇ ਸ਼੍ਰੀਨਗਰ ਪਹੁੰਚੇ ਹਨ।
2/5

ਕਾਰਗਿਲ ਕਸਬੇ ਤੋਂ ਸੜਕ ਮਾਰਗ ‘ਤੇ ਯਾਤਰਾ ਕਰਦਿਆਂ ਹੋਇਆਂ ਰਾਹੁਲ ਦੁਪਹਿਰ ਨੂੰ ਮੱਧ ਕਸ਼ਮੀਰ ਦੇ ਗਾਂਦਰਬਲ ਜ਼ਿਲ੍ਹੇ ਦੇ ਸੋਨਮਰਗ ਹਿਲ ਸਟੇਸ਼ਨ ਪੁੱਜੇ, ਜਿੱਥੇ ਜੰਮੂ-ਕਸ਼ਮੀਰ ਇਕਾਈ ਦੇ ਪ੍ਰਧਾਨ ਵਿਕਾਰ ਰਸੂਲ ਵਾਨੀ ਦੀ ਅਗਵਾਈ ਹੇਠ ਪਾਰਟੀ ਆਗੂਆਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ।
3/5

ਉੱਥੇ ਹੀ ਕਾਂਗਰਸ ਸੰਸਦੀ ਦਲ ਦੀ ਪ੍ਰਧਾਨ ਸੋਨੀਆ ਗਾਂਧੀ ਵੀ ਸ਼੍ਰੀਨਗਰ ਪਹੁੰਚੀ ਅਤੇ ਉਨ੍ਹਾਂ ਨੇ ਨਿਗੀਨ ਝੀਲ 'ਚ ਕਿਸ਼ਤੀ ਦੀ ਸਵਾਰੀ ਕੀਤੀ। ਉਹ ਛੇਤੀ ਹੀ ਕਾਂਗਰਸ ਸੰਸਦ ਰਾਹੁਲ ਗਾਂਧੀ ਨਾਲ ਵੀ ਮੁਲਾਕਾਤ ਕਰਨਗੇ।
4/5

ਕਾਂਗਰਸ ਦੇ ਇਕ ਸੀਨੀਅਰ ਨੇਤਾ ਨੇ ਦੱਸਿਆ ਕਿ ਰਾਹੁਲ ਅਤੇ ਸੋਨੀਆ ਗਾਂਧੀ ਦੋਵੇਂ ਕਸ਼ਮੀਰ ਦੇ ਨਿੱਜੀ ਦੌਰੇ 'ਤੇ ਹਨ ਅਤੇ ਅਗਲੇ ਦੋ ਦਿਨਾਂ 'ਚ ਸ਼੍ਰੀਨਗਰ 'ਚ ਪਾਰਟੀ ਨੇਤਾਵਾਂ ਦੀ ਕਿਸੇ ਵੀ ਬੈਠਕ ਦੀ ਪ੍ਰਧਾਨਗੀ ਨਹੀਂ ਕਰਨਗੇ।
5/5

ਰਾਹੁਲ ਲੱਦਾਖ ਖੇਤਰ ਦੇ ਇਕ ਹਫਤੇ ਦੇ ਦੌਰੇ 'ਤੇ ਸਨ, ਜਿੱਥੇ ਉਨ੍ਹਾਂ ਨੇ ਖੇਤਰ ਦੇ ਸਥਾਨਕ ਨੌਜਵਾਨਾਂ ਅਤੇ ਫੌਜ ਦਿੱਗਜਾਂ ਨਾਲ ਗੱਲਬਾਤ ਕੀਤੀ।
Published at : 26 Aug 2023 06:55 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
