PHOTOS: ਫੇਸਬੁੱਕ ‘ਤੇ ਦੋਸਤੀ, ਪਾਕਿਸਤਾਨ ‘ਚ ਮੁਲਾਕਾਤ…ਹੁਣ ਅੰਜੂ ਨੇ ਪਤੀ ਤੇ ਬੱਚਿਆਂ ਨੂੰ ਛੱਡ ਕੇ ਨਸਰੁੱਲਾ ਨਾਲ ਕੀਤਾ ਵਿਆਹ
ਹੁਣ ਅੰਜੂ ਅਤੇ ਨਸਰੁੱਲਾ ਦੇ ਵਿਆਹ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਅੰਜੂ ਅਤੇ ਨਸਰੁੱਲਾ ਨੂੰ ਹੱਥ ਫੜ ਕੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਦੇਖਿਆ ਜਾ ਸਕਦਾ ਹੈ।
Download ABP Live App and Watch All Latest Videos
View In Appਅੰਜੂ (35) ਅਤੇ ਨਸਰੁੱਲਾ (29) ਦੇ ਵਿਆਹ ਦੀ ਪੁਸ਼ਟੀ ਕਰਦੇ ਹੋਏ ਮਲਕੰਦ ਡਿਵੀਜ਼ਨ ਦੇ ਡਿਪਟੀ ਇੰਸਪੈਕਟਰ ਜਨਰਲ ਨਾਸਿਰ ਮਹਿਮੂਦ ਸੱਤੀ ਨੇ ਕਿਹਾ ਕਿ ਔਰਤ ਨੇ ਇਸਲਾਮ ਅਪਣਾਉਣ ਤੋਂ ਬਾਅਦ ਆਪਣਾ ਨਾਂ ਫਾਤਿਮਾ ਰੱਖਿਆ ਹੈ।
ਵਿਆਹ ਤੋਂ ਬਾਅਦ ਅੰਜੂ ਦਾ ਪਹਿਲਾ ਬਿਆਨ ਵੀ ਸਾਹਮਣੇ ਆਇਆ ਸੀ। ਇਸ 'ਚ ਉਸ ਨੇ ਕਿਹਾ ਕਿ ਉਹ ਬਹੁਤ ਖੁਸ਼ ਹੈ ਅਤੇ ਨਸਰੁੱਲਾ ਨਾਲ ਵਿਆਹ ਕਰਕੇ ਬਹੁਤ ਚੰਗਾ ਲੱਗ ਰਿਹਾ ਹੈ।
ਵਿਆਹ ਦੌਰਾਨ ਨਸਰੁੱਲਾ ਦੇ ਪਰਿਵਾਰਕ ਮੈਂਬਰ, ਪੁਲਿਸ ਮੁਲਾਜ਼ਮ ਅਤੇ ਵਕੀਲ ਅਦਾਲਤ ਵਿੱਚ ਮੌਜੂਦ ਸਨ। ਸੁਰੱਖਿਆ ਕਾਰਨਾਂ ਕਰਕੇ ਮਹਿਲਾ ਨੂੰ ਪੁਲਿਸ ਸੁਰੱਖਿਆ ਹੇਠ ਅਦਾਲਤ ਤੋਂ ਉਸ ਦੇ ਨਵੇਂ ਸਹੁਰੇ ਘਰ ਲਿਜਾਇਆ ਗਿਆ।
ਇੱਕ ਦਿਨ ਪਹਿਲਾਂ ਯਾਨੀ 24 ਜੁਲਾਈ ਨੂੰ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਅੰਜੂ ਨੇ ਕਿਹਾ ਸੀ ਕਿ ਉਸਦਾ ਨਸਰੁੱਲਾ ਨਾਲ ਵਿਆਹ ਕਰਨ ਦਾ ਕੋਈ ਇਰਾਦਾ ਨਹੀਂ ਹੈ। 20 ਅਗਸਤ ਨੂੰ ਵੀਜ਼ਾ ਖਤਮ ਹੋਣ ਤੋਂ ਬਾਅਦ ਉਹ ਭਾਰਤ ਪਰਤ ਆਵੇਗੀ।
ਇੱਥੋਂ ਤੱਕ ਕਿ ਨਸਰੁੱਲਾ ਨੇ ਸਮਾਚਾਰ ਏਜੰਸੀ ਪੀਟੀਆਈ ਨਾਲ ਗੱਲ ਕਰਦਿਆਂ ਹੋਇਆਂ ਦੋਹਾਂ ਵਿਚਕਾਰ ਕਿਸੇ ਵੀ ਪ੍ਰੇਮ ਸਬੰਧਾਂ ਦੀਆਂ ਖਬਰਾਂ ਨੂੰ ਖਾਰਜ ਕਰ ਦਿੱਤਾ ਸੀ। ਉਸ ਨੇ ਕਿਹਾ ਸੀ ਕਿ ਉਸ ਦਾ ਅੰਜੂ ਨਾਲ ਵਿਆਹ ਕਰਨ ਦਾ ਕੋਈ ਇਰਾਦਾ ਨਹੀਂ ਸੀ।
ਨਸਰੁੱਲਾ ਅਤੇ ਅੰਜੂ 2019 'ਚ ਫੇਸਬੁੱਕ 'ਤੇ ਦੋਸਤ ਬਣੇ ਸਨ। ਗੱਲਾਂ ਵੱਧਦੀਆਂ ਗਈਆਂ ਅਤੇ ਦੋਨਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ। ਅੰਜੂ ਕਾਨੂੰਨੀ ਤੌਰ 'ਤੇ ਪਾਕਿਸਤਾਨ ਚਲੀ ਗਈ ਹੈ।