Republic Day: ਪਰੇਡ 'ਤੇ ਮੰਡਰਾ ਰਿਹੈ ਅੱਤਵਾਦੀ ਛਾਇਆ, ਜ਼ਮੀਨ ਤੋਂ ਲੈ ਕੇ ਅਸਮਾਨ ਤੱਕ ਹਰ ਕੋਨੇ 'ਤੇ ਦਿੱਲੀ ਪੁਲਿਸ ਦੀ ਨਜ਼ਰ
Republic Day parade: ਗਣਤੰਤਰ ਦਿਵਸ ਸਮਾਰੋਹ 'ਤੇ ਮੰਡਰਾਉਂਦੇ ਅੱਤਵਾਦੀ ਖ਼ਤਰੇ ਦੇ ਮੱਦੇਨਜ਼ਰ ਦਿੱਲੀ ਪੁਲਿਸ ਬਹੁਤ ਚੌਕਸ ਹੋ ਗਈ ਹੈ। ਵਿਜੇ ਚੌਕ ਤੋਂ ਲਾਲ ਕਿਲੇ ਤੱਕ ਪਰੇਡ ਦੇ ਰਸਤੇ ਨੂੰ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਗਣਤੰਤਰ ਦਿਵਸ ਸਮਾਰੋਹ ਦੀ ਸੁਰੱਖਿਆ ਲਈ ਲਗਪਗ 30 ਹਜ਼ਾਰ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ, ਜਿਸ ਵਿੱਚ ਦਿੱਲੀ ਪੁਲਿਸ ਦੇ ਜਵਾਨਾਂ ਤੋਂ ਇਲਾਵਾ ਦਿੱਲੀ ਪੁਲਿਸ ਦੇ ਕਮਾਂਡੋ, ਐਨਐਸਜੀ ਤੇ ਅਰਧ ਸੈਨਿਕ ਬਲ ਸ਼ਾਮਲ ਹਨ।
Download ABP Live App and Watch All Latest Videos
View In Appਦਿੱਲੀ ਪੁਲਿਸ ਕਮਿਸ਼ਨਰ ਰਾਕੇਸ਼ ਅਸਥਾਨਾ ਅਨੁਸਾਰ ਇਸ ਵਾਰ ਅੱਤਵਾਦੀ ਖਤਰੇ ਦੇ ਮੱਦੇਨਜ਼ਰ 26 ਮਾਪਦੰਡਾਂ ਦੇ ਅੱਤਵਾਦ ਵਿਰੋਧੀ ਉਪਾਅ ਕੀਤੇ ਗਏ ਹਨ। ਇੰਨਾ ਹੀ ਨਹੀਂ ਡ੍ਰੋਨ ਦੁਆਰਾ ਹੋਣ ਵਾਲੇ ਅੱਤਵਾਦੀ ਖਤਰੇ ਨਾਲ ਨਜਿੱਠਣ ਲਈ ਥਾਂ-ਥਾਂ ਐਂਟੀ ਡਰੋਨ ਸਿਸਟਮ ਲਗਾਏ ਗਏ ਹਨ। ਇਸ ਦੇ ਲਈ ਹੋਰ ਏਜੰਸੀਆਂ ਦੀ ਵੀ ਮਦਦ ਲਈ ਗਈ ਹੈ।
ਦਿੱਲੀ ਪੁਲਿਸ ਦੇ ਅਨੁਸਾਰ ਪਿਛਲੇ ਦੋ ਮਹੀਨਿਆਂ ਤੋਂ 26 ਵੱਖ-ਵੱਖ ਮਾਪਦੰਡਾਂ ਦੇ ਅੱਤਵਾਦ ਵਿਰੋਧੀ ਉਪਾਅ ਕੀਤੇ ਗਏ ਹਨ। ਪਰੇਡ ਲਈ 20 ਹਜ਼ਾਰ ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ, ਜਿਨ੍ਹਾਂ ਵਿੱਚ ਅਧਿਕਾਰੀ ਅਤੇ ਅਰਧ ਸੈਨਿਕ ਬਲ ਸ਼ਾਮਲ ਹਨ। ਦਿੱਲੀ ਪੁਲਿਸ ਦੇ 71 ਡੀਸੀਪੀਜ਼, 213 ਏਸੀਪੀਜ਼, 753 ਇੰਸਪੈਕਟਰਾਂ ਨੂੰ ਪਰੇਡ ਦੀ ਸੁਰੱਖਿਆ ਦੀ ਕਮਾਨ ਸੌਂਪੀ ਗਈ ਹੈ।
ਸੁਰੱਖਿਆ ਦੇ ਮੱਦੇਨਜ਼ਰ ਪਰੇਡ ਦੀ ਸੁਰੱਖਿਆ ਲਈ ਦਿੱਲੀ ਪੁਲਿਸ ਦੇ 27 ਹਜ਼ਾਰ 723 ਜਵਾਨ, ਕਮਾਂਡੋ, ਸ਼ਾਰਪਸ਼ੂਟਰ ਤਾਇਨਾਤ ਕੀਤੇ ਗਏ ਹਨ, ਜਿਨ੍ਹਾਂ ਦੀ ਮਦਦ ਲਈ 65 ਕੰਪਨੀ ਪਰਮਿਟਰੀ ਫੋਰਸ ਵੀ ਤਾਇਨਾਤ ਕੀਤੀ ਗਈ ਹੈ। ਅੱਤਵਾਦੀਆਂ ਤੇ ਸ਼ਰਾਰਤੀ ਅਨਸਰਾਂ ਨੂੰ ਕਾਬੂ ਕਰਨ ਲਈ 200 ਐਂਟੀ ਸਾਬੋਤਾਸ਼ ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ।
ਦਿੱਲੀ ਪੁਲਿਸ ਨੇ ਪਰੇਡ ਦੇ ਰੂਟ 'ਤੇ 500 ਤੋਂ ਵੱਧ ਹਾਈ ਰੈਜ਼ੋਲਿਊਸ਼ਨ ਕੈਮਰੇ ਲਗਾਏ ਹਨ। ਜਿਸ ਵਿੱਚ 30 ਦੇ ਕਰੀਬ ਚਿਹਰਾ ਪਛਾਣਨ ਵਾਲੇ ਕੈਮਰੇ ਵੀ ਹਨ। ਇਨ੍ਹਾਂ ਕੈਮਰਿਆਂ ਦੇ ਸਾਫਟਵੇਅਰ 'ਚ ਸ਼ੱਕੀ ਵਿਅਕਤੀਆਂ ਦੀਆਂ ਤਸਵੀਰਾਂ ਲਗਾਈਆਂ ਗਈਆਂ ਹਨ, ਜੋ ਕਿਸੇ ਵੀ ਸ਼ੱਕੀ ਵਿਅਕਤੀ ਨੂੰ ਦੇਖਣ 'ਤੇ ਤੁਰੰਤ ਕੰਟਰੋਲ ਰੂਮ ਨੂੰ ਅਲਰਟ ਕਰ ਦੇਣਗੇ।
ਦਿੱਲੀ ਪੁਲਿਸ ਕਮਿਸ਼ਨਰ ਦੇ ਅਨੁਸਾਰ ਦਿੱਲੀ ਪੁਲਿਸ ਖੁਫੀਆ ਏਜੰਸੀਆਂ ਅਤੇ ਰਾਜ ਪੁਲਿਸ ਦੇ ਸੰਪਰਕ ਵਿੱਚ ਹੈ। ਇਸ ਦੇ ਨਾਲ ਹੀ ਸ਼ਹਿਰ ਵਿੱਚ ਨਾਕਾਬੰਦੀ ਤੇ ਚੈਕਿੰਗ ਕੀਤੀ ਜਾ ਰਹੀ ਹੈ। ਇੰਨਾ ਹੀ ਨਹੀਂ ਹੋਟਲ ਲਾਉਂਜ, ਧਰਮਸ਼ਾਲਾਵਾਂ ਵਿੱਚ ਰਹਿੰਦੇ ਕਿਰਾਏਦਾਰਾਂ ਦੀ ਵੈਰੀਫਿਕੇਸ਼ਨ ਵੀ ਕੀਤੀ ਜਾ ਰਹੀ ਹੈ।
ਦਿੱਲੀ ਨਾਲ ਲੱਗਦੀ ਸਰਹੱਦ 'ਤੇ ਵੀ ਚੈਕਿੰਗ ਵਧਾ ਦਿੱਤੀ ਗਈ ਹੈ ਕਿਉਂਕਿ ਦਿੱਲੀ ਪੁਲਿਸ ਨੂੰ ਇਨਪੁਟ ਮਿਲਿਆ ਹੈ ਕਿ ਕੁਝ ਕਿਸਾਨ ਜਾਂ ਖਾਲਿਸਤਾਨੀ ਅੱਤਵਾਦੀ ਸੰਗਠਨ ਨਾਲ ਜੁੜੇ ਲੋਕ ਗਣਤੰਤਰ ਦਿਵਸ ਸਮਾਰੋਹ 'ਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕਰ ਸਕਦੇ ਹਨ। ਦਿੱਲੀ ਪੁਲਿਸ ਵੀ ਸੋਸ਼ਲ ਮੀਡੀਆ 'ਤੇ ਸ਼ੱਕੀ ਚੀਜ਼ਾਂ ਬਾਰੇ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ ਤਾਂ ਜੋ ਗਣਤੰਤਰ ਦਿਵਸ ਦਾ ਜਸ਼ਨ ਬਿਨਾਂ ਕਿਸੇ ਰੁਕਾਵਟ ਦੇ ਸ਼ਾਂਤੀਪੂਰਵਕ ਢੰਗ ਨਾਲ ਕਰਵਾਇਆ ਜਾ ਸਕੇ।