ਬਰਫ ਦੀਆਂ ਮੋਟੀਆਂ ਪਰਤਾਂ ਨਾਲ ਢੱਕੀਆਂ ਹਿਮਾਚਲ ਦੀਆਂ ਪਹਾੜੀਆਂ, ਠੰਢੀਆਂ ਹਵਾਵਾਂ ਨੇ ਵੀ ਠਾਰ੍ਹੇ ਲੋਕ, ਦੇਖੋ ਬਰਫਬਾਰੀ ਦੇ ਖੂਬਸੂਰਤ ਨਜ਼ਾਰੇ
Snowfall in Himachal: ਹਿਮਾਚਲ, ਉੱਤਰਾਖੰਡ ਤੇ ਜੰਮੂ-ਕਸ਼ਮੀਰ 'ਚ ਵੀਰਵਾਰ ਨੂੰ ਕਾਫੀ ਦੇਰ ਤੱਕ ਬਰਫਬਾਰੀ ਹੋਈ, ਜਿਸ ਕਾਰਨ ਇਲਾਕੇ 'ਚ ਠੰਢ ਵੀ ਵਧ ਗਈ ਹੈ। ਮੀਂਹ ਤੇ ਬਰਫ਼ਬਾਰੀ ਕਾਰਨ ਹਿਮਾਚਲ ਵਿੱਚ 460 ਸੜਕਾਂ ਜਾਮ ਹੋ ਗਈਆਂ ਹਨ, ਜਦੋਂਕਿ 642 ਬਿਜਲੀ ਟਰਾਂਸਫਾਰਮਰ ਅਤੇ 38 ਪੀਣ ਵਾਲੇ ਪਾਣੀ ਦੀਆਂ ਸਕੀਮਾਂ ਠੱਪ ਹੋ ਗਈਆਂ ਹਨ।
Download ABP Live App and Watch All Latest Videos
View In Appਹਿਮਾਚਲ ਦੇ ਲਾਹੌਲ-ਸਪੀਤੀ ਦੇ ਦਾਰਚਾ 'ਚ ਬੁੱਧਵਾਰ ਰਾਤ ਨੂੰ ਦੋ ਆਈਸਬਰਗ ਡਿੱਗ ਗਏ, ਹਾਲਾਂਕਿ ਇਸ ਨਾਲ ਕੋਈ ਨੁਕਸਾਨ ਨਹੀਂ ਹੋਇਆ ਹੈ।
ਸ਼ਿਮਲਾ 'ਚ ਤਾਜ਼ਾ ਬਰਫਬਾਰੀ ਕਾਰਨ ਜਾਖੂ ਪਹਾੜੀ ਬਰਫ ਦੀ ਮੋਟੀ ਪਰਤ ਨਾਲ ਢਕੀ ਹੋਈ ਹੈ। ਬਰਫ਼ ਦੀਆਂ ਇਹ ਪਰਤਾਂ ਦੇਖਣ ਵਿੱਚ ਬਹੁਤ ਸੁੰਦਰ ਲੱਗਦੀਆਂ ਹਨ ਤੇ ਸੈਲਾਨੀਆਂ ਨੂੰ ਵੀ ਆਕਰਸ਼ਿਤ ਕਰਦੀਆਂ ਹਨ।
ਕਸ਼ਮੀਰ ਦੇ ਗੁਲਮਰਗ ਤੇ ਪਹਿਲਗਾਮ ਵਿੱਚ ਵੀ ਤਾਜ਼ਾ ਬਰਫ਼ਬਾਰੀ ਹੋਈ ਹੈ। ਮੌਸਮ ਵਿਭਾਗ ਅਨੁਸਾਰ ਸ੍ਰੀਨਗਰ ਵਿੱਚ 2.3 ਮਿਲੀਮੀਟਰ, ਜੰਮੂ ਵਿੱਚ ਅੱਠ ਮਿਲੀਮੀਟਰ, ਕਟੜਾ ਵਿੱਚ 9.6 ਮਿਲੀਮੀਟਰ ਮੀਂਹ ਪਿਆ।
ਇਸ ਦੇ ਨਾਲ ਹੀ ਸ਼ਿਮਲਾ 'ਚ ਅੱਜ ਭਾਰੀ ਬਾਰਿਸ਼ ਤੇ ਬਰਫਬਾਰੀ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। IMD ਦੇ ਅਨੁਸਾਰ, ਅੱਜ 4 ਫਰਵਰੀ ਨੂੰ ਵੀ ਪੂਰੇ ਰਾਜ ਵਿੱਚ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਹੈ।
5 ਤੇ 6 ਫਰਵਰੀ ਨੂੰ ਮੈਦਾਨੀ ਜ਼ਿਲ੍ਹਿਆਂ ਊਨਾ, ਬਿਲਾਸਪੁਰ, ਹਮੀਰਪੁਰ, ਕਾਂਗੜਾ ਵਿੱਚ ਮੌਸਮ ਸਾਫ਼ ਰਹੇਗਾ।