ਕੇਦਾਰਨਾਥ ਤੋਂ ਜੰਮੂ-ਕਸ਼ਮੀਰ ਤੱਕ ਬਰਫਬਾਰੀ, ਦੇਖੋ ਦਿਲ ਨੂੰ ਖ਼ੁਸ਼ ਕਰ ਦੇਣ ਵਾਲੇ ਨਜ਼ਾਰੇ
ਇਹ ਤਸਵੀਰ ਹਿਮਾਚਲ ਪ੍ਰਦੇਸ਼ ਦੇ ਮਨਾਲੀ ਦੀ ਹੈ, ਜਿੱਥੇ ਮੀਂਹ ਤੋਂ ਬਾਅਦ ਭਾਰੀ ਬਰਫਬਾਰੀ ਹੋਈ। ਬਰਫਬਾਰੀ ਤੋਂ ਬਾਅਦ ਸੈਰ-ਸਪਾਟੇ ਨੂੰ ਲੈ ਕੇ ਕਾਰੋਬਾਰੀਆਂ ਦੀਆਂ ਉਮੀਦਾਂ ਵਧ ਗਈਆਂ ਹਨ।
Download ABP Live App and Watch All Latest Videos
View In Appਕੇਦਾਰਨਾਥ ਧਾਮ 'ਚ ਸੋਮਵਾਰ (16 ਅਕਤੂਬਰ) ਨੂੰ ਭਾਰੀ ਬਰਫਬਾਰੀ ਹੋਈ, ਜਿਸ ਤੋਂ ਬਾਅਦ ਕੇਦਾਰਨਾਥ ਧਾਮ ਦਾ ਤਾਪਮਾਨ ਮਨਫੀ ਚਾਰ ਡਿਗਰੀ ਤੱਕ ਪਹੁੰਚ ਗਿਆ।
ਹਿਮਾਚਲ ਦੇ ਲਾਹੌਲ ਸਪਿਤੀ, ਕੁੱਲੂ, ਕਾਂਗੜਾ, ਕਿਨੌਰ, ਚੰਬਾ ਅਤੇ ਸਿਰਮੌਰ ਦੇ ਕਈ ਹਿੱਸਿਆਂ 'ਚ ਵੀ ਬਰਫਬਾਰੀ ਹੋ ਰਹੀ ਹੈ।
ਇਸ ਤੋਂ ਇਲਾਵਾ ਜੰਮੂ-ਕਸ਼ਮੀਰ 'ਚ ਵੀ ਭਾਰੀ ਬਰਫਬਾਰੀ ਦੇਖਣ ਨੂੰ ਮਿਲ ਰਹੀ ਹੈ, ਜਿਸ ਦਾ ਸੈਲਾਨੀ ਖੂਬ ਆਨੰਦ ਲੈ ਰਹੇ ਹਨ।
ਆਈਐਮਡੀ ਨੇ ਪਹਿਲਾਂ ਹੀ ਜੰਮੂ-ਕਸ਼ਮੀਰ, ਲੱਦਾਖ ਅਤੇ ਹਿਮਾਚਲ ਪ੍ਰਦੇਸ਼ ਲਈ 'ਓਰੇਂਜ' ਅਲਰਟ ਜਾਰੀ ਕੀਤਾ ਸੀ, ਭਾਰੀ ਮੀਂਹ ਅਤੇ ਬਰਫ਼ਬਾਰੀ ਦੀ ਚੇਤਾਵਨੀ ਦਿੱਤੀ ਸੀ।
ਜੇਕਰ ਬਦਰੀਨਾਥ ਦੀ ਗੱਲ ਕਰੀਏ ਤਾਂ ਇੱਥੇ ਸੋਮਵਾਰ ਨੂੰ ਭਾਰੀ ਬਰਫਬਾਰੀ ਹੋਈ, ਜਿਸ ਤੋਂ ਬਾਅਦ ਸ਼ਰਧਾਲੂਆਂ ਦੇ ਚਿਹਰੇ ਰੌਸ਼ਨ ਹੋ ਗਏ।