Ukraine-Russia Conflict: ਭਾਰਤੀ ਵਿਦਿਆਰਥੀਆਂ ਨੂੰ ਮਿਲਿਆ ਸੁੱਖ ਦਾ ਸਾਹ, ਵਾਰ ਜੋਨ ਤੋਂ 219 ਵਿਦਿਆਰਥੀਆਂ ਨਾਲ ਭਾਰਤ ਲਈ ਰਵਾਨਾ ਹੋਈ ਫਲਾਈਟ
ਭਾਰਤੀਆਂ ਨੂੰ ਘਰ ਲਿਆਉਣ ਲਈ ਬੁਖਾਰੇਸਟ ਭੇਜਿਆ ਗਿਆ ਏਅਰ ਇੰਡੀਆ ਦਾ ਜਹਾਜ਼ ਉੱਥੋਂ ਭਾਰਤ ਲਈ ਰਵਾਨਾ ਹੋ ਗਿਆ ਹੈ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਕਿਹਾ ਹੈ ਕਿ ਯੂਕਰੇਨ ਤੋਂ ਕੱਢੇ ਗਏ 219 ਭਾਰਤੀਆਂ ਨਾਲ ਪਹਿਲੀ ਉਡਾਣ ਰੋਮਾਨੀਆ ਤੋਂ ਮੁੰਬਈ ਲਈ ਰਵਾਨਾ ਹੋ ਗਈ ਹੈ।
Download ABP Live App and Watch All Latest Videos
View In Appਵਿਦੇਸ਼ ਮੰਤਰੀ ਨੇ ਕਿਹਾ ਕਿ ਸਾਡੀਆਂ ਟੀਮਾਂ 24 ਘੰਟੇ ਜ਼ਮੀਨ 'ਤੇ ਕੰਮ ਕਰ ਰਹੀਆਂ ਹਨ। ਮੈਂ ਨਿੱਜੀ ਤੌਰ 'ਤੇ ਨਿਗਰਾਨੀ ਕਰ ਰਿਹਾ ਹਾਂ। ਇਸ ਜਹਾਜ਼ ਨੇ ਅੱਜ ਸਵੇਰੇ ਮੁੰਬਈ ਤੋਂ ਉਡਾਣ ਭਰੀ। ਦੱਸਿਆ ਜਾ ਰਿਹਾ ਹੈ ਕਿ ਇਹ ਜਹਾਜ਼ ਅੱਜ ਦੁਪਹਿਰ 3 ਤੋਂ 4 ਵਜੇ ਦੇ ਵਿਚਕਾਰ ਭਾਰਤ ਪਹੁੰਚੇਗਾ।
ਅਜਿਹੇ 'ਚ ਮੁੰਬਈ ਦੇ ਸ਼ਿਵਾਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਆਉਣ ਵਾਲੇ ਭਾਰਤੀਆਂ ਲਈ ਇਕ ਵਿਸ਼ੇਸ਼ ਕੋਰੀਡੋਰ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਹਵਾਈ ਅੱਡੇ 'ਤੇ ਪਹੁੰਚਣ 'ਤੇ ਇੱਕ ਕੋਵਿਡ-19 ਟੀਕਾਕਰਨ ਸਰਟੀਫਿਕੇਟ/ਨੈਗੇਟਿਵ RT-PCR ਰਿਪੋਰਟ ਜਮ੍ਹਾਂ ਕਰਾਉਣੀ ਪਵੇਗੀ।
ਹਵਾਈ ਅੱਡੇ ਦੇ ਅਧਿਕਾਰੀਆਂ ਨੇ ਕਿਹਾ ਕਿ ਜੇਕਰ ਕੋਈ ਯਾਤਰੀ ਪਹੁੰਚਣ ਦੇ ਸਮੇਂ ਕੋਈ ਦਸਤਾਵੇਜ਼ ਦਿਖਾਉਣ ਵਿੱਚ ਅਸਮਰੱਥ ਹੁੰਦਾ ਹੈ, ਤਾਂ ਉਸ ਨੂੰ ਹਵਾਈ ਅੱਡੇ 'ਤੇ ਹੀ ਕੋਵਿਡ ਦਾ ਆਰਟੀ-ਪੀਸੀਆਰ ਟੈਸਟ ਕਰਵਾਉਣਾ ਹੋਵੇਗਾ, ਜਿਸ ਦਾ ਖਰਚਾ ਹਵਾਈ ਅੱਡਾ ਪ੍ਰਸ਼ਾਸਨ ਦੁਆਰਾ ਚੁੱਕਿਆ ਜਾਵੇਗਾ।
ਜਾਂਚ ਤੋਂ ਬਾਅਦ ਨੈਗੇਟਿਵ ਪਾਏ ਜਾਣ ਵਾਲੇ ਯਾਤਰੀ ਹਵਾਈ ਅੱਡੇ ਤੋਂ ਬਾਹਰ ਜਾ ਸਕਣਗੇ ਪਰ ਜੇਕਰ ਕਿਸੇ ਯਾਤਰੀ ਦੀ ਰਿਪੋਰਟ ਪਾਜ਼ੇਟਿਵ ਪਾਈ ਜਾਂਦੀ ਹੈ ਤਾਂ ਉਸ ਨੂੰ ਸਰਕਾਰ ਵੱਲੋਂ ਨਿਰਧਾਰਤ ਪ੍ਰੋਟੋਕੋਲ ਅਨੁਸਾਰ ਮੈਡੀਕਲ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ।
ਇਹ ਜਹਾਜ਼ ਬੋਇੰਗ 787 ਹੈ ਅਤੇ ਇਸ ਵਿਚ 250 ਤੋਂ ਵੱਧ ਯਾਤਰੀ ਸਵਾਰ ਹੋ ਸਕਦੇ ਹਨ।