Ukraine-Russia War: ਯੁਕਰੇਨ ਤੋਂ ਦਿੱਲੀ ਏਅਰਪੋਰਟ ਪਹੁੰਚੇ ਆਪਣੇ ਬੱਚਿਆਂ ਨੂੰ ਦੇਖ ਭਾਵੁਕ ਹੋਏ ਮਾਪੇ, ਤਸਵੀਰਾਂ ਤੁਹਾਡੀਆਂ ਅੱਖਾਂ 'ਚ ਵੀ ਲੈ ਆਉਣਗੀਆਂ ਅੱਥਰੂ
Russia Ukraine War: ਰੂਸ ਤੇ ਯੂਕਰੇਨ ਵਿੱਚ ਛਿੜੀ ਜੰਗ ਕਾਰਨ ਉੱਥੇ ਰਹਿ ਰਹੇ ਭਾਰਤੀ ਨਾਗਰਿਕਾਂ ਤੇ ਵਿਦਿਆਰਥੀਆਂ ਲਈ ਬਹੁਤ ਮੁਸ਼ਕਲ ਸਥਿਤੀ ਪੈਦਾ ਹੋ ਗਈ ਹੈ। ਕਈ ਭਾਰਤੀ ਵਿਦਿਆਰਥੀ ਯੂਕਰੇਨ ਵਿੱਚ ਫਸੇ ਹੋਏ ਹਨ। ਇਸ ਦੇ ਨਾਲ ਹੀ ਇਸ ਦੌਰਾਨ ਯੁੱਧਗ੍ਰਸਤ ਯੂਕਰੇਨ ਦੇ ਕਈ ਵਿਦਿਆਰਥੀ ਵੀ ਘਰ ਪਰਤ ਚੁੱਕੇ ਹਨ। ਦਿੱਲੀ ਦੇ ਆਈਜੀਆਈ ਏਅਰਪੋਰਟ 'ਤੇ ਯੂਕਰੇਨ ਤੋਂ ਪਰਤੇ ਵਿਦਿਆਰਥੀਆਂ ਦੀ ਆਪਣੇ ਮਾਪਿਆਂ ਨਾਲ ਮੁਲਾਕਾਤ ਭਾਵੁਕ ਹੋ ਗਈ। ਆਪਣੇ ਬੱਚਿਆਂ ਨੂੰ ਸਹੀ ਸਲਾਮਤ ਵਾਪਸ ਪਰਤਦਿਆਂ ਦੇਖ ਕੇ ਜਿੱਥੇ ਮਾਪਿਆਂ ਦੀਆਂ ਅੱਖਾਂ ਖੁਸ਼ੀ ਨਾਲ ਨਮ ਹੋ ਗਈਆਂ, ਉੱਥੇ ਹੀ ਬੱਚੇ ਵੀ ਆਪਣੇ ਮਾਪਿਆਂ ਨਾਲ ਰੋਂਦੇ ਹੋਏ ਦੇਖੇ ਗਏ।
Download ABP Live App and Watch All Latest Videos
View In Appਆਪਣੇ ਬੱਚਿਆਂ ਨੂੰ ਯੂਕਰੇਨ ਤੋਂ ਪਰਤਦੇ ਦੇਖ ਮਾਪਿਆਂ ਦੀ ਖੁਸ਼ੀ ਦਾ ਠਿਕਾਣਾ ਨਹੀ ਰਿਹਾ।
ਤਸਵੀਰ 'ਚ ਤੁਸੀਂ ਦੇਖ ਸਕਦੇ ਹੋ ਕਿ ਮਾਂ ਆਪਣੀ ਬੇਟੀ ਨੂੰ ਦੇਖ ਕੇ ਕਿਵੇਂ ਭਾਵੁਕ ਹੋ ਗਈ।
ਯੂਕਰੇਨ ਤੋਂ ਪਰਤ ਰਹੇ ਆਪਣੇ ਬੱਚਿਆਂ ਨੂੰ ਲੈਣ ਲਈ ਵੱਡੀ ਗਿਣਤੀ 'ਚ ਮਾਪੇ ਆਈਜੀਆਈ ਏਅਰਪੋਰਟ 'ਤੇ ਪੁੱਜੇ ਹੋਏ ਸਨ।
ਇਸ ਦੌਰਾਨ ਆਪਣੇ ਲਾਡਲੇ ਨੂੰ ਸੁਰੱਖਿਅਤ ਦੇਖ ਕੇ ਇਕ ਪਿਤਾ ਨੇ ਉਸ ਨੂੰ ਜੱਫੀ ਪਾ ਲਈ।
ਮਾਪਿਆਂ ਨੇ ਆਪਣੇ ਬੱਚਿਆਂ ਦਾ ਫੁੱਲਾਂ ਦੇ ਹਾਰ ਪਾ ਕੇ ਅਤੇ ਮਿੱਠਾ ਕਰਵਾ ਕੇ ਸਵਾਗਤ ਕੀਤਾ।
ਦੱਸ ਦੇਈਏ ਕਿ ਯੂਕਰੇਨ ਤੋਂ ਭਾਰਤੀ ਵਿਦਿਆਰਥੀਆਂ ਅਤੇ ਨਾਗਰਿਕਾਂ ਦੀ ਵਾਪਸੀ ਲਈ ਆਪਰੇਸ਼ਨ ਗੰਗਾ ਚਲਾਇਆ ਜਾ ਰਿਹਾ ਹੈ।
ਏਅਰ ਇੰਡੀਆ ਦੀਆਂ ਉਡਾਣਾਂ ਤੋਂ ਹੁਣ ਤੱਕ 13 ਸੌ ਤੋਂ ਵੱਧ ਵਿਦਿਆਰਥੀ ਤੇ ਨਾਗਰਿਕ ਘਰ ਪਰਤ ਚੁੱਕੇ ਹਨ।
ਹਾਲਾਂਕਿ, 15 ਹਜ਼ਾਰ ਤੋਂ ਵੱਧ ਵਿਦਿਆਰਥੀ ਅਜੇ ਵੀ ਯੂਕਰੇਨ ਵਿੱਚ ਫਸੇ ਹੋਏ ਹਨ।
ਇਸ ਦੇ ਨਾਲ ਹੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਜੰਗ ਪ੍ਰਭਾਵਿਤ ਯੂਕਰੇਨ ਤੋਂ ਸੁਰੱਖਿਅਤ ਵਾਪਸੀ ਲਈ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਹੈ।
ਯੂਕਰੇਨ ਤੋਂ ਪਰਤਣ ਵਾਲੇ ਭਾਰਤੀ ਵਿਦਿਆਰਥੀ ਅਤੇ ਨਾਗਰਿਕ ਵੱਖ-ਵੱਖ ਰਾਜਾਂ ਨਾਲ ਸਬੰਧਤ ਹਨ। ਅਜਿਹੇ 'ਚ ਕਈ ਸੂਬਿਆਂ ਨੇ ਹੈਲਪ ਡੈਸਕ ਬਣਾਏ ਹਨ ਅਤੇ ਦਿੱਲੀ ਏਅਰਪੋਰਟ ਤੋਂ ਉਨ੍ਹਾਂ ਦੇ ਘਰਾਂ ਤੱਕ ਟਰਾਂਸਪੋਰਟ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।