ਜੰਤਰ-ਮੰਤਰ 'ਤੇ ਕੈਪਟਨ ਨੇ ਵਿਧਾਇਕਾਂ ਨਾਲ ਇੰਝ ਕੀਤਾ ਵਿਰੋਧ, ਤਸਵੀਰਾਂ ਆਈਆਂ ਸਾਹਮਣੇ

1/8
2/8
3/8
ਕੈਪਟਨ ਨੇ ਰਾਸ਼ਟਰਪਤੀ ਨਾਲ ਮੁਲਾਕਤ ਲਈ ਸਮੇਂ ਦੀ ਮੰਗ ਕੀਤੀ ਸੀ, ਪਰ ਉਨ੍ਹਾਂ ਵਲੋਂ ਇਨਕਾਰ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਬੀਤੀ ਕੱਲ੍ਹ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਸੀ।   
4/8
ਕੈਪਟਨ ਨੇ ਕਿਹਾ ਪੰਜਾਬ ਦਾ ਕਿਸਾਨ ਅੰਦੋਲਨ ਕਰਨ ਨੂੰ ਮਜਬੂਰ ਹੈ। ਬਿਜਲੀ ਦੇ ਪਾਵਰ ਪਲਾਂਟ ਬੰਦ ਹਨ। ਮਾਲ ਗੱਡੀਆਂ ਬੰਦ ਹੋਣ ਕਾਰਨ ਜ਼ਰੂਰੀ ਚੀਜ਼ਾਂ ਦੀ ਸਪਲਾਈ ਨਹੀਂ ਹੋ ਰਹੀ। ਪੰਜਾਬ ਮੁਸ਼ਕਲ ਦੀ ਘੜੀ ਤੋਂ ਲੰਘ ਰਿਹਾ ਹੈ।
5/8
ਧਰਨੇ ਤੋਂ ਪਹਿਲਾਂ ਦਿੱਲੀ ਆ ਰਹੇ ਨਵਜੋਤ ਸਿੱਧੂ ਸਣੇ ਕੁਝ ਵਿਧਾਇਕਾਂ ਨੂੰ ਦਿੱਲੀ ਪੁਲਿਸ ਵਲੋਂ ਰੋਕ ਦਿੱਤਾ ਗਿਆ ਸੀ। ਪਰ ਫਿਰ ਵੀ ਉਹ ਕਿਸੇ ਨਾ ਕਿਸੇ ਤਰੀਕੇ ਧਰਨੇ ਵਾਲੀ ਥਾਂ ਪਹੁੰਚੇ।
6/8
ਦਿੱਲੀ 'ਚ ਧਾਰਾ 144 ਲਾਗੂ ਹੈ, ਬਾਵਜੂਦ ਇਸ ਦੇ ਵਿਧਾਇਕ ਸੜਕਾਂ 'ਤੇ ਉਤਰੇ। ਕੈਪਟਨ ਤੇ ਕੁਝ ਵਿਧਾਇਕਾਂ ਵੱਲੋਂ ਭਾਸ਼ਣ ਵੀ ਦਿੱਤਾ ਗਿਆ।
7/8
ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗੁਵਾਈ 'ਚ ਵਿਧਾਇਕ ਧਰਨਾ ਦੇਣ ਲਈ ਦਿੱਲੀ ਵਿਖੇ ਜੰਤਰ-ਮੰਤਰ ਪਹੁੰਚੇ।
8/8
Sponsored Links by Taboola