ਅਮਰੀਕਾ ਤੇ ਬ੍ਰਾਜ਼ੀਲ ‘ਚ ਕੋਰੋਨਾ ਕਰਕੇ ਹੋਇਆ ਇਹ ਹਾਲ, ਤਾਜ਼ਾ ਤਸਵੀਰਾਂ 'ਚ ਖੁਲਾਸਾ
Download ABP Live App and Watch All Latest Videos
View In Appਉੱਥੇ ਹੀ ਬ੍ਰਾਜ਼ੀਲ ‘ਚ ਰਾਸ਼ਟਰਪਤੀ ਜੇਰ ਬੋਲਸੋਨਾਰੋ ਕੋਰੋਨਾਵਾਇਰਸ ਕਾਰਨ ਆਰਥਿਕਤਾ ਨੂੰ ਬੰਦ ਕਰਨ ਦੇ ਪੱਖ ‘ਚ ਨਹੀਂ ਹਨ। ਇਸ ਲਈ ਉਹ ਬ੍ਰਾਜ਼ੀਲ ਦੇ ਰਾਜਾਂ ਦੇ ਰਾਜਪਾਲਾਂ ਦੀ ਅਲੋਚਨਾ ਵੀ ਕਰ ਰਹੇ ਹਨ। ਤਾਲਾਬੰਦੀ ਵਿਰੋਧੀ ਪ੍ਰਦਰਸ਼ਨਾਂ ‘ਚ ਸੰਸਦ ਤੇ ਸੁਪਰੀਮ ਕੋਰਟ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਜਾ ਰਹੀ ਹੈ।
ਦਰਅਸਲ ਅਮਰੀਕਾ ‘ਚ ਕੋਰੋਨਾਵਾਇਰਸ ਦੇ ਕਾਰਨ ਬਹੁਤ ਸਾਰੇ ਲੋਕ ਬੇਰੁਜ਼ਗਾਰ ਹੋ ਗਏ ਹਨ। ਅਜਿਹੇ ਲੋਕਾਂ ਨੂੰ ਕਿਰਾਇਆ ਦੇਣ ਤੇ ਮਹੀਨੇ ਦੇ ਖਰਚਿਆਂ ਨੂੰ ਚਲਾਉਣ ਵਿੱਚ ਵੀ ਸਮੱਸਿਆਵਾਂ ਹਨ।
ਪ੍ਰਦਰਸ਼ਨਕਾਰੀ ਆਪਣੇ ਰਾਜਾਂ ਦੇ ਰਾਜਪਾਲਾਂ ਤੋਂ ਮੰਗ ਕਰ ਰਹੇ ਹਨ ਕਿ ਕੋਰੋਨਾ ਦੀ ਲਾਗ ਦੇ ਜੋਖਮ ‘ਤੇ ਬੰਦ ਹੋਏ ਉਦਯੋਗਾਂ ਨੂੰ ਖੋਲ੍ਹਿਆ ਜਾਵੇ।
ਪ੍ਰਦਰਸ਼ਨਕਾਰੀ ਤਾਲਾਬੰਦੀ ਕਾਰਨ ਅਰਥ ਵਿਵਸਥਾ ਉੱਤੇ ਮਾੜੇ ਪ੍ਰਭਾਵਾਂ ਦਾ ਮੁੱਦਾ ਉਠਾ ਰਹੇ ਹਨ।
ਲੌਕਡਾਊਨ ਤੇ ਕੋਰੋਨਾਵਾਇਰਸ ਦੇ ਮੱਦੇਨਜ਼ਰ ਘਰ ‘ਚ ਰੁਕਣ ਵਿਰੁੱਧ ਅਮਰੀਕਾ ‘ਚ ਵੱਡੇ ਪੱਧਰ ‘ਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਮਿਸ਼ੀਗਨ, ਮਿਨੇਸੋਟਾ, ਕੈਂਟਕੀ, ਯੂਟਾ, ਉੱਤਰੀ ਕੈਰੋਲਿਨਾ, ਓਹੀਓ ਦੇਸ਼ ਦੇ ਅਜਿਹੇ ਰਾਜ ਹਨ ਜਿੱਥੇ ਲੋਕਾਂ ਨੇ ਵਿਰੋਧ ਜਤਾਇਆ ਹੈ।
ਦੂਜੇ ਪਾਸੇ ਬ੍ਰਾਜ਼ੀਲ ‘ਚ ਵੀ ਪ੍ਰਦਰਸ਼ਨ ਹੋ ਰਹੇ ਹਨ। ਬ੍ਰਾਜ਼ੀਲ ‘ਚ ਰਾਸ਼ਟਰਪਤੀ ਖ਼ੁਦ ਲੌਕਡਾਊਨ ਦਾ ਵਿਰੋਧ ਕਰ ਰਹੇ ਹਨ ਤੇ ਲੌਕਡਾਊਨ ਵਿਰੋਧੀ ਰੈਲੀਆਂ ‘ਚ ਹਿੱਸਾ ਲੈ ਰਹੇ ਹਨ। ਤਸਵੀਰਾਂ ‘ਚ ਅਮਰੀਕਾ ਤੇ ਬ੍ਰਾਜ਼ੀਲ ਦੀ ਸਥਿਤੀ ਬਾਰੇ ਜਾਣੋ।
ਪ੍ਰਦਰਸ਼ਨਾਂ ਦਾ ਆਲਮ ਇਹ ਹੈ ਕਿ ਨੌਜਵਾਨ ਰਾਈਫਲਾਂ ਨਾਲ ਸੜਕਾਂ 'ਤੇ ਉਤਰ ਆਏ ਹਨ।
ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਇਨ੍ਹੀਂ ਦਿਨੀਂ ਕੋਰੋਨਾਵਾਇਰਸ ਦੇ ਸਭ ਤੋਂ ਵੱਧ ਪ੍ਰਕੋਪ ਦਾ ਸਾਹਮਣਾ ਕਰ ਰਿਹਾ ਹੈ। ਦੇਸ਼ ‘ਚ ਕੋਰੋਨਾਵਾਇਰਸ ਕਾਰਨ ਹੁਣ ਤਕ 45 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੌਰਾਨ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਵੀ ਇੱਥੇ ਹੋ ਰਹੇ ਹਨ।
- - - - - - - - - Advertisement - - - - - - - - -