ਪੰਜਾਬ 'ਚ ਪੜ੍ਹੇ-ਲਿਖਿਆਂ ਦਾ ਬੁਰਾ ਹਾਲ, ਰਿਸਰਚ ਸਕੌਲਰ ਜੂਸ ਦੀ ਦੁਕਾਨ ਚਲਾਉਣ ਲਈ ਮਜਬੂਰ
ਯੂਜੀਸੀ ਨੈੱਟ ਪਾਸ ਪੰਜਾਬੀ ਨੌਜਵਾਨ ਨੂੰ ਇਹ ਕੰਮ ਕੋਰੋਨਾ ਦੌਰਾਨ ਪੈਦਾ ਹੋਏ ਹਾਲਾਤ ਕਾਰਨ ਕਰਨਾ ਪੈ ਰਿਹਾ ਹੈ। ਡਾਕਟਰੇਟ ਦੀ ਡਿਗਰੀ (PHD) ਕਰ ਰਹੇ ਨੌਜਵਾਨ ਨੇ ਆਰਥਿਕ ਹਾਲਾਤ ਤੋਂ ਹਾਰ ਮੰਨ ਕੇ ਜੂਸ ਦੀ ਦੁਕਾਨ ਖੋਲ੍ਹੀ।
Download ABP Live App and Watch All Latest Videos
View In Appਜੂਸ ਦੀ ਦੁਕਾਨ ਚਲਾਉਣ 'ਤੇ ਪਤਾ ਚੱਲਿਆ ਕਿ ਰੇਹੜੀ ਲਗਾਉਣ ਵਾਲਿਆਂ ਜਾਂ ਜੂਸ ਦੀ ਦੁਕਾਨ 'ਤੇ ਨਿਰਭਰ ਲੋਕਾਂ ਨੂੰ ਕਿੰਨੀ ਮੁਸ਼ਕਲ ਨਾਲ ਘਰ ਚਲਾਉਣਾ ਪੈਂਦਾ ਹੈ।
ਇਸ ਦੇ ਨਾਲ ਹੀ ਦੱਸ ਦਈਏ ਕਿ ਇਹ ਪਹਿਲੀ ਵਾਰ ਹੋ ਰਿਹਾ ਹੋਣਾ ਹੈ ਕਿ ਜੂਸ ਦੀ ਦੁਕਾਨ ਵਿੱਚ ਲੋਕਾਂ ਨੂੰ ਪੜ੍ਹਨ ਲਈ ਕਿਤਾਬਾਂ ਮਿਲਣਗੀਆਂ। ਜੂਸ ਦਾ ਆਰਡਰ ਦੇਣ ਤੋਂ ਬਾਅਦ ਉਹ ਮੋਬਾਈਲ ਦੀ ਵਰਤੋਂ ਕਰਨ ਦੀ ਥਾਂ ਕਿਤਾਬਾਂ ਵੇਖਦੇ ਨਜ਼ਰ ਆਉਣਗੇ।
ਇਸ ਫਾਰਮਰ ਜੂਸ ਪਾਇੰਟ 'ਤੇ ਘਰ ਪਏ ਹੱਲ ਨੂੰ ਕਾਊਂਟਰ ਤੇ ਤੇਲ ਦੇ ਖਾਲੀ ਢੋਲਾਂ ਨੂੰ ਬੈਠਣ ਦਾ ਮੇਜ ਬਣਾਇਆ ਗਿਆ ਹੈ।
ਜੂਸ ਦੀ ਦੁਕਾਨ ਚਲਾਉਣ ਵਾਲੇ ਨੌਜਵਾਨ ਨੇ ਕਿਹਾ ਕਿ ਸਰਕਾਰਾਂ ਪਹਿਲਾਂ ਤਾਂ ਵਾਅਦੇ ਵੱਡੇ-ਵੱਡੇ ਕਰਦੀਆਂ ਹਨ ਪਰ ਬਾਅਦ ਵਿੱਚ ਯੂਥ ਇਸੇ ਤਰ੍ਹਾਂ ਸੜਕਾਂ ਉੱਤੇ ਰੁਲਣਾ ਪੈਂਦਾ ਹੈ। ਘਰ-ਘਰ ਨੌਕਰੀ ਦੇਣ ਦਾ ਵਾਅਦਾ ਕਰਨ ਵਾਲੀ ਕੈਪਟਨ ਸਰਕਾਰ ਕੁੱਝ ਨਹੀਂ ਕਰਦੀ। ਵਿਧਾਇਕਾਂ ਦੇ ਬੇਟਿਆਂ ਨੂੰ ਨੌਕਰੀ ਦੇ ਕੇ ਉਹ ਆਪਣੇ ਵਾਅਦੇ ਪੂਰੇ ਕਰ ਰਹੇ ਹਨ।
ਸੰਗਰੁਰ ਦੇ ਲਹਿਰਾਗਾਗਾ ਦਾ ਪੰਜਾਬੀ ਯੂਨੀਵਰਸਿਟੀ ਦਾ ਰਿਸਰਚ ਸਕੌਲਰ ਜੂਸ ਦੀ ਦੁਕਾਨ ਚਲਾਣ ਨੂੰ ਮਜਬੂਰ ਹੈ। ਯੂਜੀਸੀ ਨੈੱਟ ਪਾਸ ਨੂੰ ਇਹ ਕੰਮ ਕਰਨ ਲਈ ਕੋਰੋਨਾ ਨੇ ਮਜ਼ਬੂਰ ਕੀਤਾ।
ਮੀਡੀਆ ਕਰਮੀਆਂ ਨੇ ਜਦੋਂ ਇਸ ਜਵਾਨ ਕਿਸਾਨ ਪੁੱਤ ਤੋਂ ਇੰਨੀ ਵੱਡੀ ਕੁਆਲੀਫਿਕੇਸ਼ਨ ਬਾਅਦ ਇਸ ਤਰ੍ਹਾਂ ਦਾ ਕੰਮ ਕਰਨ ਦੀ ਵਜ੍ਹਾ ਪੁੱਛੀ ਤਾਂ ਇੱਕ-ਇੱਕ ਕਰਕੇ ਉਸ ਨੇ ਸਭ ਕੁਝ ਸਾਹਮਣੇ ਰੱਖ ਦਿੱਤਾ ਕਿ ਕਿਸ ਤਰ੍ਹਾਂ ਮਿਹਨਤ ਨਾਲ ਪੜ੍ਹਾਈ ਕੀਤੀ ਤੇ ਜਦੋਂ ਨੌਕਰੀ ਲੱਗਣ ਦੇ ਕੰਢੇ ਹੀ ਸੀ ਕਿ ਕੋਰੋਨਾ ਆ ਗਿਆ।
ਘਰ ਦੇ ਹਾਲਾਤ ਨੂੰ ਵੇਖਦੇ ਉਨ੍ਹਾਂਨੇ ਆਪਣੇ ਦੋਸਤਾਂ ਨਾਲ ਮਿਲ ਕੇ ਫਾਰਮਰ ਜੂਸ ਪਾਇੰਟ ਦੇ ਨਾਂ ਤੋਂ ਦੁਕਾਨ ਖੋਲ੍ਹੀ। ਉਸ ਨੇ ਇਹ ਵੀ ਦੱਸਿਆ ਕਿ ਟੈਟ ਪਾਸ ਜਵਾਨ ਟਾਇਰ ਪੈਂਚਰ ਦੀ ਦੁਕਾਨ ਚਲਾ ਰਿਹਾ, ਪੜ੍ਹੀਆਂ-ਲਿਖੀਆਂ ਕੁੜੀਆਂ ਝੋਨਾ ਲਗਾ ਰਹੀਆਂ ਹਨ।
ਸਕੌਲਰ ਦੀ ਜੂਸ ਦੀ ਦੁਕਾਨ
ਸਕੌਲਰ ਦੀ ਜੂਸ ਦੀ ਦੁਕਾਨ