Election Results 2024
(Source: ECI/ABP News/ABP Majha)
ਕਿਸਾਨ ਅੰਦੋਲਨ 'ਚ ਮੁੜ ਪਹਿਲਾਂ ਵਰਗਾ ਜੋਸ਼, ਹੁਣ ਕਿਸਾਨ ਔਰਤਾਂ ਖਿੱਚੀ ਤਿਆਰੀ
ਸੰਗਰੂਰ: ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਪਿਛਲੇ ਨੌਂ ਮਹੀਨਿਆਂ ਤੋਂ ਦਿੱਲੀ ਵਿੱਚ ਸੰਘਰਸ਼ ਕਰ ਰਹੇ ਹਨ। ਪੰਜਾਬ ਵਿੱਚ ਝੋਨੇ ਦੇ ਸੀਜ਼ਨ ਦੇ ਕਾਰਨ ਧਰਨੇ ਵਿੱਚ ਕਿਸਾਨਾਂ ਦੀ ਗਿਣਤੀ 'ਚ ਕੁਝ ਕਮੀ ਸੀ। ਪਰ ਹੁਣ ਇੱਕ ਵਾਰ ਕਿਸਾਨਾਂ 'ਚ ਪਹਿਲਾਂ ਵਾਲਾ ਜੋਸ਼ ਨਜ਼ਰ ਆਇਆ। ਇਸ ਵਾਰ ਕਿਸਾਨ ਬੀਬੀਆਂ ਅੱਗੇ ਆਈਆਂ ਹਨ।
Download ABP Live App and Watch All Latest Videos
View In Appਸੰਗਰੂਰ ਦੇ ਪਿੰਡਾਂ ਦੇ ਘਰਾਂ ਦੀਆਂ ਔਰਤਾਂ ਆਪਣੇ ਘਰਾਂ ਤੋਂ ਬਾਹਰ ਆਓ ਦਾ ਨਾਰਾ ਲਾ ਰਹਿਆਂ ਹਨ। ਨਾਲ ਹੀ ਉਹ ਘਰ-ਘਰ ਜਾ ਕੇ ਦਿੱਲੀ ਵਿੱਚ ਬੈਠੇ ਕਿਸਾਨਾਂ ਲਈ ਰਾਸ਼ਨ ਇਕੱਠਾ ਕਰ ਅਤੇ ਇਕੱਠੇ ਦਿੱਲੀ ਜਾਣ ਦੀ ਆਵਾਜ਼ ਦੇ ਰਹੀਆਂ ਹਨ। ਨਾਲ ਹੀ ਲੋਕਾਂ ਨੂੰ ਵੀ ਪਹਿਲਾਂ ਨਾਲੋਂ ਵਧੇਰੇ ਸਮਰਥਨ ਮਿਲ ਰਿਹਾ ਹੈ।
ਲੋਕਾਂ ਵਲੋਂ ਦਿੱਲੀ ਬੈਠੇ ਕਿਸਾਨਾਂ ਲਈ ਆਟਾ, ਖੰਡ, ਦਾਲਾਂ ਅਤੇ ਹੋਰ ਰਾਸ਼ਨ ਦਿਲ ਖੁੱਲ੍ਹ ਕੇ ਦਿੱਤਾ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਦਿੱਲੀ ਵਿੱਚ ਕੇਂਦਰ ਸਰਕਾਰ ਵਿਰੁੱਧ ਧਰਨੇ 'ਤੇ ਬੈਠੇ ਕਿਸਾਨਾਂ ਨੂੰ ਕੋਈ ਕਮੀ ਮਹਿਸੂਸ ਨਹੀਂ ਹੋਣੀ ਚਾਹੀਦੀ। ਨਾਲ ਹੀ ਇਹ ਵੀ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਦਿੱਲੀ ਸਰਹੱਦ 'ਤੇ ਵੀ ਅਜਿਹਾ ਹੀ ਉਤਸ਼ਾਹ ਵੇਖਣ ਨੂੰ ਮਿਲੇਗਾ। ਜਿਹੜੇ ਨੇਤਾ ਕਹਿ ਰਹੇ ਹਨ ਕਿ ਅੰਦੋਲਨ ਫੈਲ੍ਹ ਹੋ ਗਿਆ ਹੈ, ਉਨ੍ਹਾਂ ਨੂੰ ਇਹ ਤਸਵੀਰਾਂ ਜ਼ਰੂਰ ਵੇਖਣੀਆਂ ਚਾਹੀਦੀਆਂ ਹਨ।
ਪਿੰਡ ਵਿੱਚ ਰਾਸ਼ਨ ਇਕੱਠਾ ਕਰ ਰਹੀਆਂ ਕਿਸਾਨ ਔਰਤਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਪਿੱਛੇ ਨਹੀਂ ਹਟਦੀ ਤਾਂ ਅਸੀਂ ਪਿੱਛੇ ਨਹੀਂ ਹਟਾਂਗੇ।
ਜਿਸ ਦਿਨ ਕਾਨੂੰਨ ਰੱਦ ਹੋ ਜਾਣਗੇ ਅਸੀਂ ਪਿੰਡ ਆਪਣੇ ਘਰ ਵਾਪਸ ਨਹੀਂ ਆਵਾਂਗੇ। ਔਰਤਾਂ ਨੇ ਕਿਹਾ ਕਿ ਅਸੀਂ ਰਾਸ਼ਨ ਇਕੱਠਾ ਕਰ ਰਹੇ ਹਾਂ, ਜਿਸਨੂੰ ਅਸੀਂ ਹਰ ਦਿਨ ਦਿੱਲੀ ਬਾਰਡਰ 'ਤੇ ਭੇਜਾਂਗੇ।
ਉਧਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ ਬਲਾਕ ਪ੍ਰਧਾਨ ਮਨਜੀਤ ਸਿੰਘ ਘਰਚੋ ਨੇ ਕਿਹਾ ਕਿ 26 ਨਵੰਬਰ ਤੋਂ ਲੈ ਕੇ ਹੁਣ ਤੱਕ ਕਿਸਾਨ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ ਦਿੱਲੀ ਦੀ ਸਰਹੱਦ 'ਤੇ ਬੈਠੇ ਹਨ। ਲੰਮੇ ਸਮੇਂ ਬਾਅਦ ਅਸੀਂ ਮੁੜ ਤੋਂ ਕਿਸਾਨ ਅੰਦੋਲਨ 'ਚ ਜੋਸ਼ ਭਰਣ ਤਿਆਰੀ ਕੀਤੀ ਜਾ ਰਹੇ ਹਾਂ।
ਨਾਲ ਹੀ ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ, ਉਹ ਕਿਸੇ ਭੁਲੇਖੇ 'ਚ ਨਾ ਰਹਿਣ ਕਿਉਂਕਿ ਹੁਣ ਅਸੀਂ ਅਗਲੇ 6 ਮਹੀਨਿਆਂ ਲਈ ਰਾਸ਼ਨ ਇਕੱਠਾ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਹੀ ਕਾਰਨ ਹੈ ਕਿ ਇਸ ਤੋਂ ਤਿਆਰੀਆਂ ਨੇ ਵੱਡੇ ਕਾਫਲੇ ਨੂੰ ਦਿੱਲੀ ਲਿਜਾਣਾ ਸ਼ੁਰੂ ਕਰ ਦਿੱਤਾ ਹੈ ਅਤੇ ਕਿਸਾਨਾਂ ਦਾ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਵੇਗਾ।