ਪਟਿਆਲਾ ਤੋਂ ਕਿਸਾਨਾਂ ਦਾ ਵੱਡਾ ਜਥਾ ਦਿੱਲੀ ਵੱਲ ਰਵਾਨਾ
ਪਟਿਆਲਾ ਦੇ ਰੇਲਵੇ ਸਟੇਸ਼ਨ ਤੋਂ ਭਾਰਤੀ ਕਿਸਾਨ ਕ੍ਰਾਂਤੀਕਾਰੀ ਯੂਨੀਅਨ ਦਾ ਵੱਡਾ ਜੱਥਾ ਸੰਯੁਕਤ ਮੋਰਚੇ ਦੀ ਹਮਾਇਤ ਲਈ ਦਿੱਲੀ ਵੱਲ ਰਵਾਨਾ ਹੋਇਆ।
Download ABP Live App and Watch All Latest Videos
View In Appਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਜਲਦ ਤੋਂ ਜਲਦ ਤਿੰਨੇ ਕਾਲੇ ਕਾਲੇ ਕਾਨੂੰਨ ਰੱਦ ਕਰੇ, ਨਹੀਂ ਤਾਂ ਨਤੀਜੇ ਭੁਗਤਨੇ ਪੈਣਗੇ।
ਪਟਿਆਲਾ ਬਲਾਕ ਦੇ ਪ੍ਰਧਾਨ ਗੁਰਧਿਆਨ ਸਿੰਘ ਨੇ ਕਿਹਾ ਕਿ ਜਦੋਂ ਵੀ ਸਾਨੂੰ ਸੰਯੁਕਤ ਮੋਰਚੇ ਤੋਂ ਕਾਲ ਆਉਂਦੀ ਹੈ ਤੇ ਅਸੀਂ ਸਮੂਹ ਪਰਿਵਾਰ ਸਮੇਤ ਦਿੱਲੀ ਦੀਆਂ ਬਰੂਹਾਂ ਤੇ ਜਾ ਕੇ ਡਟ ਜਾਂਦੇ ਹਾਂ।
ਉਨ੍ਹਾਂ ਕਿਹਾ ਕਿ ਜ਼ਮੀਨ ਕਿਸਾਨ ਦੀ ਮਾਂ ਹੈ। ਜੇ ਜ਼ਮੀਨ ਤੇ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਹੋ ਗਿਆ ਤਾਂ ਅਸੀਂ ਕਿੱਥੇ ਜਾਵਾਂਗੇ। ਇਹ ਅਸੀਂ ਬਿਲਕੁਲ ਵੀ ਨਹੀਂ ਹੋਣ ਦਵਾਂਗੇ।
ਕਿਸਾਨਾਂ ਨੇ ਕਿਹਾ ਕਿ ਹਰ ਵਰਗ ਕਿਸਾਨਾਂ ਨਾਲ ਜੁੜ ਚੁੱਕਿਆ ਹੈ। ਇਹ ਕਿਸਾਨ ਮੋਰਚਾ ਜਨ ਅੰਦੋਲਨ ਦਾ ਰੂਪ ਬਣਿਆ ਹੋਇਆ ਹੈ ।
ਉਨ੍ਹਾਂ ਕਿਹਾ ਕਿ ਜਦੋਂ ਤਕ ਕਿੰਨੇ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ, ਉਦੋਂ ਤੱਕ ਅਸੀਂ ਦਿੱਲੀ ਵਿੱਚ ਪੱਕੇ ਤੌਰ ਤੇ ਇਸੇ ਤਰ੍ਹਾਂ ਡਟੇ ਰਹਾਂਗੇ ਤੇ ਤਿੰਨੇ ਕਾਲੇ ਕਾਨੂੰਨ ਰੱਦ ਕਰਾ ਕੇ ਹੀ ਵਾਪਸ ਆਵਾਂਗੇ।
ਪਟਿਆਲਾ