ਬਠਿੰਡਾ 'ਚ ਕਿਸਾਨਾਂ ਨੇ ਡੀਸੀ ਦਫਤਰ ਦੇ ਸਾਰੇ ਗੇਟਾਂ 'ਤੇ ਲਾਏ ਧਰਨੇ, ਵੇਖੋ ਤਸਵੀਰਾਂ

ਪੰਜਾਬ ਦੇ ਬਠਿੰਡਾ 'ਚ ਕਿਸਾਨਾਂ ਦਾ ਗੁੱਸਾ ਇੱਕ ਵਾਰ ਫਿਰ ਵੇਖਣ ਨੂੰ ਮਿਲਿਆ। ਪਰ ਇੱਥੇ ਕਿਸਾਨਾਂ ਨੇ ਇਸ ਵਾਰ ਡੀਸੀ ਦਫਤਰ ਦੇ ਸਾਰੇ ਗੇਟਾਂ 'ਤੇ ਧਰਨਾ ਲਾਇਆ।
Download ABP Live App and Watch All Latest Videos
View In App
ਇਸ ਦੌਰਾਨ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਸਰਕਾਰੀ ਮੁਲਾਜਮਾਂ ਨੂੰ ਬੰਦੀ ਬਣਾ ਲਿਆ ਅਤੇ ਮੁਲਾਜ਼ਮਾਂ ਨੇ ਇਸ ਦਾ ਰੋਸ਼ ਜਤਾਇਆ।

ਡੀਸੀ ਦਫ਼ਤਰ ਦੇ ਬਾਹਰ ਕਿਸਾਨਾਂ ਵੱਲੋਂ ਖ਼ੁਦਕੁਸ਼ੀਆਂ ਕਰਨ ਵਾਲਿਆਂ ਦੇ ਪਰਿਵਾਰ ਨੂੰ ਸਰਕਾਰੀ ਨੌਕਰੀ ਦੇਣ ਅਤੇ ਪਰਾਲੀ ਸਾੜਨ ਦੌਰਾਨ ਹੋਏ ਪਰਚੇ ਰੱਦ ਕਰਨ ਨੂੰ ਲੈਕੇ ਧਰਨਾ ਲਾਇਆ ਗਿਆ।
ਕਿਸਾਨਾਂ ਨੇ ਕਿਹਾ ਕਿ ਪ੍ਰਸ਼ਾਸ਼ਨ ਵਲੋਂ ਕੋਈ ਗੱਲ ਨਹੀਂ ਸੁਣੀ ਜਾਂਦੀ ਜਿਸ ਕਰਕੇ ਉਨ੍ਹਾਂ ਨੇ ਰੋਸ਼ ਵਜੋਂ ਡੀਸੀ ਦਫ਼ਤਰ ਦੇ ਸਾਰੇ ਰਸਤੇ ਬੰਦ ਕਰ ਦਿੱਤੇ।
ਇਸ ਧਰਨੇ ਦੇ ਚੱਲਦਿਆਂ ਮਿੰਨੀ ਸਕੱਤਰੇਤ ਵਿੱਚ ਕੰਮ ਕਰਨ ਵਾਲੇ ਸਰਕਾਰੀ ਕਾਮਿਆਂ ਨੂੰ ਬੰਦੀ ਬਣਾਇਆ ਗਿਆ।
ਉਧਰ ਰੋਸ਼ ਵਜੋਂ ਕਾਮਿਆਂ ਨੇ ਕਿਹਾ ਕਿ ਇਸ 'ਚ ਸਾਡਾ ਕੀ ਕਸੂਰ ਹੈ। ਸਰਕਾਰ ਨਾਲ ਤੁਹਾਡੀ ਲੜਾਈ ਹੈ। ਸਾਨੂੰ ਕਿਉਂ ਬੰਦੀ ਬਣਾਇਆ।
ਦੱਸ ਦਈਏ ਕਿ ਇਸ ਦੌਰਾਨ ਬਹੁਤ ਸਾਰੀਆਂ ਮਹਿਲਾਵਾਂ ਨੂੰ ਕੰਧਾ ਟੱਪ ਕੇ ਬਾਹਰ ਕੱਢਿਆ ਗਿਆ।
ਕਿਸਾਨਾਂ ਨੇ ਕਿਹਾ ਜਦੋਂ ਤੱਕ ਸਾਡੀ ਮੰਗ ਨਹੀਂ ਪੂਰੀ ਹੁੰਦੀਆਂ ਘੇਰਾਓ ਜਾਰੀ ਰਹੇਗਾ।