ਲੱਖਾਂ ਰੁਪਏ ਦੇ ਨੋਟ ਚੜ੍ਹੇ ਅੱਗ ਦੀ ਭੇਂਟ, ਸਾਰਟ ਸਰਕਿਟ ਹੋਣ ਕਰਕੇ ਵਾਪਰਿਆ ਹਾਦਸਾ
ਇਹ ਅੱਗ ਨਗਰ ਕੌਂਸਲ ਦੇ ਕਰਮਚਾਰੀਆਂ ਨੇ ਜਸਵੀਰ ਸਿੰਘ ਦੀ ਅਗਵਾਈ ’ਚ ਦੋ ਘੰਟੇ ’ਚ ਲੋਕਾਂ ਦੇ ਸਹਿਯੋਗ ਨਾਲ ਬੁਝਾਈ। ਇਸ ਪਰਿਵਾਰ ਦੇ ਮੁੱਖੀ ਕ੍ਰਿਸ਼ਨ ਚੰਦ 74 ਸਾਲ ਅਤੇ ਉਸਦੀ ਪਤਨੀ ਸ਼ਿਮਲਾ ਦੇਵੀ ਬਿਰਧ ਹਾਲਤ ’ਚ ਹਨ।
Download ABP Live App and Watch All Latest Videos
View In Appਉਨ੍ਹਾਂ ਦੇ ਚਾਰ ਲੜਕੀਆਂ ਵਿਆਹਿਆਂ ਹੋਇਆ ਹਨ, ਇੱਕ ਲੜਕਾ ਹੈ ਜੋ ਕਿਸੇ ਦੁਕਾਨ ’ਤੇ ਕੰਮ ਸਿੱਖਦਾ ਹੈ। ਪਰਿਵਾਰ ਨੇ ਚਾਰ ਦਿਨ ਪਹਿਲਾਂ ਹੀ ਏਸੀ ਕਿਸਤਾਂ ’ਤੇ ਲਗਵਾਇਆ ਸੀ। ਅੱਗ ਲੱਗਣ ਕਰਕੇ ਸਾਰੇ ਘਰ ਦੇ ਕਪੜੇ, ਲੜਕੇ ਦੇ ਵਿਆਹ ਦਾ ਸਮਾਨ ਅਤੇ ਨਾਨਕ ਛੱਕ ਭਰਨ ਲਈ ਕਰੀਬੀ ਰਿਸ਼ਤੇਦਾਰਾਂ, ਦੋਸਤਾਂ ਤੋਂ ਉਧਾਰ ਲਏੇ ਚਾਰ ਲੱਖ ਰੁਪਏ ਸਮੇਤ ਏਸੀ ਅਤੇ ਹੋਰ ਉਪਕਰਨ ਬੁਰੀ ਤਰ੍ਹਾਂ ਸੜ ਗਏ।
ਪੀੜਤਾ ਸ਼ਿਮਲਾ ਦੇਵੀ ਦਾ ਕਹਿਣਾ ਹੈ ਕਿ ਅੰਦਰ ਕਮਰੇ ’ਚ ਉਹ ਮੋਬਾਇਲ ਦਾ ਚਾਰਜ ਬੰਦ ਕਰਕੇ ਬਾਹਰ ਆਈ ਤਾਂ ਅੰਦਰੋ ਧੂਆਂ ਨਿਕਲਦਾ ਦੇਖ ਉਸਨੇ ਰੌਲਾ ਪਾਇਆ।
ਪੀੜਤਾ ਦੇ ਲੜਕੇ ਅਨਿਲ ਕੁਮਾਰ ਨੀਲ ਨੇ ਦੱਸਿਆ ਕਿ ਅੱਗ ਲੰਬਾ ਸਮਾਂ ਲੱਗਣ ਕਰਕੇ ਅੱਗ ਟਰੰਕਾਂ ਆਦਿ ’ਚ ਵੀ ਲੱਗ ਗਈ। ਇਸ ਦੇ ਨਾਲ ਹੀ ਬੱਚਿਆਂ ਦੇ ਸਰਟੀਫਿਕੇਟ, ਆਧਾਰ ਕਾਰਡ, ਏਟੀਐਮ ਅਤੇ ਹੋਰ ਦਸਤਾਵੇਜ ਦੀ ਸੜ੍ਹ ਗਏ।
ਵਾਰਡ ਨੰਬਰ 7 ਦੇ ਕੌਂਸਲਰ ਸੰਜੀਵ ਹਨੀ ਨੇ ਦੱਸਿਆ ਕੀ ਹੈ ਸ਼ੋਰਟ ਸਰਕਟ ਨਾਲ ਇਹ ਹਾਦਸਾ ਵਾਪਰਿਆ ਹੈ ਜਿਸਨੂੰ ਲੈ ਕੇ ਨਗਰ ਕੌਂਸਲ ਦੀ ਫਾਇਰ ਬ੍ਰਿਗੇਡ ਮੌਕੇ ਤੇ ਬੂਲਾਕੇ ਪ੍ਰਸ਼ਾਸਨ ਦੇ ਲੋਕਾਂ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਇਆ ਗਿਆ। ਇਸ ਦੇ ਨਾਲ ਹੀ ਉਨ੍ਹਾਂ ਜ਼ਿਲ੍ਹਾ ਪ੍ਰਸਾਸ਼ਨ ਤੋਂ ਪਰਿਵਾਰ ਨੂੰ ਆਰਥਿਕ ਮਦਦ ਕਰਨ ਦੀ ਮੰਗ ਕੀਤੀ ਹੈ।
ਘਟਨਾ ਸਥਾਨ ‘ਤੇ ਤਸੀਲਦਾਰ ਪਹੁੰਚ ਕੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਸੁਰਿੰਦਰ ਸਿੰਘ ਨੇ ਕਿਹਾ ਵਾਰਡ ਨੰਬਰ 7 ਦੇ ਘਰ ਵਿੱਚ ਅੱਗ ਲੱਗੀ ਸੀ ਜਿਸ ਦਾ ਪੰਜ ਛੇ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਇਸਦੀ ਰਿਪੋਰਟ ਬਣਾ ਕੇ ਉੱਚ ਅਧਿਕਾਰੀਆਂ ਨੂੰ ਭੇਜੀ ਜਾਵੇਗੀ।