ਪੰਜ ਗੁਣਾ ਪੈਸੇ ਖਰਚ ਕੇ ਝੋਨਾ ਲਾਉਣ ਪੰਜਾਬ ਪਹੁੰਚੇ ਪਰਵਾਸੀ ਮਜ਼ਦੂਰ, ਕਿਸਾਨਾਂ ਨੇ ਭੇਜੇ ਐਡਵਾਂਸ 'ਚ ਪੈਸੇ
ਸੰਗਰੂਰ: ਪੰਜਾਬ 'ਚ ਅੱਜ 10 ਜੂਨ ਦੇ ਨਾਲ ਹੀ ਝੋਨੇ ਲਵਾਈ ਸ਼ੁਰੂ ਹੋ ਗਈ ਹੈ।
Download ABP Live App and Watch All Latest Videos
View In Appਖਾਸ ਗੱਲ ਇਹ ਹੈ ਕਿ ਇਸ ਵਾਰ ਪਰਵਾਸੀ ਮਜ਼ਦੂਰ ਪੰਜ ਗੁਣਾ ਪੈਸੇ ਖਰਚ ਕੇ ਝੋਨਾ ਲਾਉਣ ਲਈ ਪੰਜਾਬ ਆ ਰਹੇ ਹਨ।
ਮਜਦੂਰਾਂ ਨੇ ਕਿਹਾ ਲੌਕਡਾਉਨ ਦਾ ਅਸਰ ਇੰਨਾ ਜ਼ਿਆਦਾ ਹੈ। ਜਦੋਂ ਪਹਿਲਾਂ ਸਾਡਾ ਇੱਕ ਆਦਮੀ ਦੇ 500 ਰੁਪਏ ਲੱਗਦੇ ਸੀ ਇਸ ਵਾਰ 2500 ਰੁਪਏ ਦੇ ਕੇ ਪੰਜਾਬ ਆਏ ਹਨ।
ਉਨ੍ਹਾਂ ਕਿਹਾ ਜੇਕਰ ਪੰਜਾਬ ਨਹੀਂ ਆਉਣਗੇ ਤਾਂ ਸਾਡੇ ਬੱਚੇ ਭੁੱਖੇ ਮਰ ਜਾਣਗੇ। ਸਰਕਾਰਾਂ ਨੇ ਕੋਈ ਰੋਜ਼ਗਾਰ ਨਹੀਂ ਦਿੱਤਾ।
ਉਨ੍ਹਾਂ ਦੱਸਿਆ ਕਿ ਸਾਡੇ ਮਜਦੂਰਾਂ ਕੋਲ ਇਨ੍ਹੇ ਪੈਸੇ ਵੀ ਨਹੀਂ ਹੁੰਦੇ। ਇਸ ਲਈ ਜਿਮੀਦਾਰਾਂ ਤੋਂ ਪੈਸੇ ਮੰਗਵਾ ਕੇ ਪੰਜਾਬ ਆ ਕੇ ਮਜ਼ਦੂਰੀ ਕਰ ਰਹੇ ਹਨ।
ਯੂਪੀ-ਬਿਹਾਰ ਵਿੱਚ ਮਜਦੂਰੀ ਦਾ ਰੇਟ ਘੱਟ ਹੈ ਤੇ ਫਸਲ ਦੇ ਹਾਲਾਤ ਬੁਰੇ ਹਨ।
ਬੱਚਿਆਂ ਦੇ ਭੁੱਖੇ ਮਰਨੇ ਦੀ ਨੋਬਤ ਆ ਪਹੁੰਚੀ ਹੈ। ਇਸ ਲਈ ਮਜ਼ਬੂਰੀ ਵੱਸ ਕੋਰੋਨਾ ਦੇ ਚਲਦੇ ਵੀ ਆਪਣਾ ਘਰ ਛੱਡਣਾ ਪੈ ਰਿਹਾ ਹੈ।
40 ਸੀਟਾਂ ਵਾਲੀ ਬੱਸ 'ਚ 100 ਮਜ਼ਦੂਰ ਪੰਜਾਬ ਆ ਰਹੇ ਹਨ। ਸਰਕਾਰਾਂ ਲੋਕਡਾਊਨ ਦੇ ਹਾਲਾਤਾਂ ਚ ਗਰੀਬ ਆਦਮੀ ਲਈ ਕੁਝ ਨਹੀ ਕਰ ਸਕੀਆਂ।
ਮਜ਼ਦੂਰੀ ਓਨੀ ਹੀ ਹੈ ਲੇਕਿਨ ਖਰਚਿਆਂ ਵਿੱਚ ਬੇਮਿਸਾਲ ਵਾਧਾ ਹੋਇਆ ਹੈ।