PUNBUS-PRTC ਦੇ ਕੱਚੇ ਮੁਲਾਜ਼ਮਾਂ ਦਾ ਸੂਬੇ ਭਰ 'ਚ ਵਿਧਾਇਕਾਂ ਦੀ ਕੋਠੀ ਬਾਹਰ ਹੱਲਾ-ਬੋਲ
ਆਪਣੀਆਂ ਮੰਗਾਂ ਨੂੰ ਲੈ ਕੇ ਪਨਬੱ-ਪੀਆਰਟੀਸੀ ਦੇ ਕੱਚੇ ਕਾਮਿਆਂ ਵੱਲੋਂ 6 ਤਾਰੀਖ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ ਕੀਤਾ ਸੀ।ਬੀਤੇ ਦਿਨੀਂ ਸਿਸਵਾਂ ਫ਼ਾਰਮ ਅੱਗੇ ਕੱਚੇ ਕਾਮਿਆਂ ਵੱਲੋਂ ਪ੍ਰਦਰਸ਼ਨ ਵੀ ਕੀਤਾ ਗਿਆ ਸੀ ਜਿਸ ਤੋਂ ਬਾਅਦ ਸਰਕਾਰ ਨੇ 14 ਤਾਰੀਖ ਨੂੰ ਫਿਰ ਇੱਕ ਵਾਰੀ ਮੀਟਿੰਗ ਦਾ ਸੱਦਾ ਦਿੱਤਾ ਹੈ, ਪਰ ਮੀਟਿੰਗ ਤੋਂ ਪਹਿਲਾਂ ਪਨਬੱਸ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਨੇ ਅੱਜ ਸੂਬੇ ਭਰ ਵਿੱਚ ਵਿਧਾਇਕਾਂ ਦੀਆਂ ਕੋਠੀਆਂ ਬਾਹਰ ਪ੍ਰਦਰਸ਼ਨ ਕਰ ਵਿਧਾਇਕਾਂ ਨੂੰ ਮੰਗ ਪੱਤਰ ਸੌਂਪਿਆ।
Download ABP Live App and Watch All Latest Videos
View In Appਮੋਗਾ 'ਚ ਵੀ ਠੇਕਾ ਮੁਲਾਜ਼ਮਾਂ ਵਲੋਂ ਵਿਧਾਇਕ ਹਰਜੋਤ ਕਮਲ ਦੀ ਕੋਠੀ ਬਾਹਰ ਪ੍ਰਦਰਸ਼ਨ ਕੀਤਾ ਗਿਆ ।
ਮੋਗਾ ਡਿਪੂ ਦੇ ਲਖਵਿੰਦਰ ਸਿੰਘ ਅਤੇ ਨਿਰਮਲ ਸਿੰਘ ਨੇ ਦੱਸਿਆ ਕਿ ਅੱਜ ਪੂਰੇ ਸੂਬੇ ਵਿੱਚ 2-2 ਘੰਟੇ ਨਜ਼ਦੀਕ ਜਾ ਹਲਕੇ ਵਿੱਚ ਪੈਂਦਾ MLA ਉਸ ਦੀ ਰਿਹਾਇਸ਼ ਅੱਗੇ ਧਰਨੇ ਦਿੱਤੇ ਜਾਣਗੇ ਇਸੇ ਕੜੀ ਦੇ ਤਹਿਤ ਅੱਜ ਮੋਗਾ ਦੇ ਐਮਐਲਏ ਹਰਜੋਤ ਕਮਲ ਦੀ ਕੋਠੀ ਬਾਹਰ ਅਸੀਂ ਧਰਨਾ ਦਿੱਤਾ ਅਤੇ ਮੰਗ ਪੱਤਰ ਸੌਂਪਿਆ।
ਉਨ੍ਹਾਂ ਕਿਹਾ ਕਿ ਮਿਤੀ 13-09-21 ਨੂੰ ਸਾਰੇ ਸ਼ਹਿਰਾਂ ਵਿੱਚ ਢੋਲ ਮਾਰਚ ਕਰਕੇ ਸਾਰੇ ਚੌਂਕਾਂ ਵਿੱਚ ਬੁਲਾਰੇ ਬੁਲਾਕੇ ਆਮ ਜਨਤਾ ਨੂੰ ਮੰਗਾਂ ਜਿਵੇ 10 ਹਜ਼ਾਰ ਸਰਕਾਰੀ ਬੱਸਾਂ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, ਫਾਰਗ ਵਰਕਰਾਂ ਨੂੰ ਬਹਾਲ ਦੀ ਮੰਗ ਦੱਸਕੇ ਹਮਾਇਤ ਦੀ ਅਪੀਲ ਕੀਤੀ ਜਾਵੇਗੀ।
ਮਿਤੀ 14 ਨੂੰ ਮੀਟਿੰਗ ਵਿੱਚ ਜਾਣ ਵਾਲੇ ਸਾਥੀਆਂ ਤੋਂ ਇਲਾਵਾ ਸਾਰੇ ਡਿਪੂ ਪੂਰੀ ਗਿਣਤੀ ਵਿੱਚ ਡਿਪੂਆਂ ਵਿੱਚ ਜ਼ਬਰਦਸਤ ਰੋਸ ਪ੍ਰਦਰਸ਼ਨ ਕਰਨਗੇ।
ਜੇਕਰ ਮੀਟਿੰਗ ਵਿੱਚ ਹੱਲ ਨਾ ਨਿਕਲਿਆ ਤਾਂ 15-09-21 ਨੂੰ ਸਵੇਰੇ 10 ਵਜੇ ਜਾ ਪਹਿਲਾਂ ਨੈਸ਼ਨਲ ਹਾਈਵੇ ਜਾਮ ਕਰਕੇ ਸਟੇਜ ਸੜਕਾਂ ਤੇ ਹੀ ਚੱਲੇਗੀ।