Punjab Elections 2022: ਇੰਨੀ ਸੰਪੱਤੀ ਦੇ ਮਾਲਕ 'ਆਪ' ਦੇ ਸੀਐਮ ਫੇਸ Bhagwant Maan, ਹਲਫਨਾਮੇ 'ਚ ਖੁਲਾਸਾ
Bhagwant Maan Property: ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਨੇ ਆਪਣੀ ਜਾਇਦਾਦ 1.97 ਕਰੋੜ ਰੁਪਏ ਦੱਸੀ ਹੈ। ਇਸ ਵਿੱਚ ਉਨ੍ਹਾਂ ਦੀਆਂ 27 ਲੱਖ ਰੁਪਏ ਦੀਆਂ ਦੋ ਟੋਇਟਾ ਫਾਰਚੂਨਰ SUV ਤੇ 1.49 ਕਰੋੜ ਰੁਪਏ ਦੀ ਅਚੱਲ ਜਾਇਦਾਦ ਸ਼ਾਮਲ ਹੈ।
Download ABP Live App and Watch All Latest Videos
View In App'ਆਪ' ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ 48 ਸਾਲਾ ਭਗਵੰਤ ਮਾਨ ਧੂਰੀ ਸੀਟ ਤੋਂ ਚੋਣ ਲੜ ਰਹੇ ਹਨ। ਉਨ੍ਹਾਂ ਨੇ ਨਾਮਜ਼ਦਗੀ ਦੌਰਾਨ ਆਪਣੇ ਹਲਫਨਾਮੇ ਵਿੱਚ ਆਪਣੀ ਜਾਇਦਾਦ ਤੇ ਦੇਣਦਾਰੀਆਂ ਦਾ ਵੇਰਵਾ ਦਿੱਤਾ ਹੈ।
ਉਹ ਸ਼ਨੀਵਾਰ ਨੂੰ ਧੂਰੀ ਦੇ ਰਿਟਰਨਿੰਗ ਅਫਸਰ ਕੋਲ ਆਪਣੀ ਮਾਂ ਸਮੇਤ ਨਾਮਜ਼ਦਗੀ ਦਾਖਲ ਕਰਵਾਉਣ ਲਈ ਪਹੁੰਚੇ ਸਨ। ਪੰਜਾਬ ਵਿੱਚ 20 ਫਰਵਰੀ ਨੂੰ ਚੋਣਾਂ ਹੋਣੀਆਂ ਹਨ।
ਮਾਨ ਨੇ ਦੱਸਿਆ ਕਿ ਸਾਲ 2020-21 ਦੌਰਾਨ ਉਨ੍ਹਾਂ ਦੀ ਕੁੱਲ ਕਮਾਈ 18.34 ਲੱਖ ਸੀ। ਮਾਨ ਕੋਲ ਸੰਗਰੂਰ ਵਿੱਚ 1.12 ਕਰੋੜ ਦੀ ਖੇਤੀਯੋਗ ਜ਼ਮੀਨ ਹੈ, ਜਦਕਿ ਪਟਿਆਲਾ ਵਿੱਚ 37 ਲੱਖ ਰੁਪਏ ਦੀ ਵਪਾਰਕ ਜਾਇਦਾਦ ਹੈ।
ਹਲਫ਼ਨਾਮੇ ਅਨੁਸਾਰ ਉਹਨਾਂ ਕੋਲ ਕੋਈ ਰਿਹਾਇਸ਼ੀ ਜਾਇਦਾਦ ਨਹੀਂ ਹੈ। ਮਾਨ ਕੋਲ ਸਾਢੇ ਪੰਜ ਲੱਖ ਦੀ ਕੀਮਤ ਦੇ 95 ਗ੍ਰਾਮ ਗਹਿਣੇ, 20 ਹਜ਼ਾਰ ਰੁਪਏ ਦੀ ਇੱਕ ਬੰਦੂਕ ਹੈ। ਮਾਨ ਨੇ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਤੋਂ ਸਾਲ 1992 ਵਿੱਚ ਬੀ.ਕਾਮ ਪਹਿਲੇ ਸਾਲ ਦੀ ਪ੍ਰੀਖਿਆ ਪਾਸ ਕੀਤੀ ਸੀ।
ਸਾਲ 2015 'ਚ ਭਗਵੰਤ ਮਾਨ ਦਾ ਵਿਆਹ ਇੰਦਰਪ੍ਰੀਤ ਕੌਰ ਨਾਲ ਹੋਇਆ ਸੀ, ਹਾਲਾਂਕਿ ਫਿਲਹਾਲ ਦੋਵੇਂ ਵੱਖ ਹੋ ਚੁੱਕੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਦੋਵਾਂ ਦੇ ਦੋ ਬੱਚੇ ਹਨ। ਭਗਵੰਤ ਮਾਨ ਨੇ ਦੱਸਿਆ ਸੀ ਕਿ ਉਹ ਸਿਆਸਤ ਕਾਰਨ ਆਪਣੇ ਪਰਿਵਾਰ ਨੂੰ ਸਮਾਂ ਨਹੀਂ ਦੇ ਸਕਦੇ ਸਨ।
ਮਾਨ ਰਾਜਨੀਤੀ ਵਿੱਚ ਇੱਕ ਮਜ਼ਬੂਤ ਚਿਹਰਾ ਹਨ ਪਰ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਉਹ ਇੱਕ ਮਸ਼ਹੂਰ ਕਾਮੇਡੀਅਨ ਵੀ ਰਹਿ ਚੁੱਕੇ ਹਨ। ਮਾਨ ਨੇ ਵੀ ਸਾਰੇ ਕਾਮੇਡੀ ਸ਼ੋਅਜ਼ ਵਿੱਚ ਆਪਣੇ ਚੁਟਕਲਿਆਂ ਨਾਲ ਕਰੋੜਾਂ ਦਿਲਾਂ 'ਤੇ ਰਾਜ ਕੀਤਾ।