Punjab News: ਪੰਜਾਬ ਪੁਲਿਸ ਦੀ ਵਧੀ ਤਾਕਤ, ਸੜਕ ਸੁਰੱਖਿਆ ਫੋਰਸ ਨੂੰ 144 ਨਵੀਆਂ ਪਾਵਰਫੁੱਲ ਗੱਡੀਆਂ ਨਾਲ ਕੀਤਾ ਗਿਆ ਲੈਸ
ਚੰਡੀਗੜ੍ਹ ਪੁਲਿਸ ਵਾਂਗ ਹੁਣ ਪੰਜਾਬ ਪੁਲਿਸ ਵੀ ਹਾਈਟੈਕ ਹੋ ਹੋਈ ਹੈ। ਟੋਯੋਟਾ ਦੀ ਟਾਪ ਕਲਾਸ ਗੱਡੀਆਂ ਹੁਣ ਪੰਜਾਬ ਪੁਲਿਸ ਫੋਰਸ ਕੋਲ ਪਹੁੰਚ ਗਈ ਹੈ। ਹੁਣ ਚੰਡੀਗੜ ਵਿੱਚ ਵੀ ਕੈਨੇਡਾ, ਅਮਰੀਕਾ ਵਾਂਗ Feel ਹੋਵੇਗਾ। ਪੰਜਾਬ ਸਰਕਾਰ ਲੋਕਾਂ ਦੀ ਜਾਨ ਬਚਾਉਣ ਲਈ ਇਸ ਫੋਰਸ ਦੀ ਸ਼ੁਰੂਆਤ ਕਰਨ ਜਾ ਰਹੀ ਹੈ।
Download ABP Live App and Watch All Latest Videos
View In Appਪੰਜਾਬ ਸਰਕਾਰ ਸੜਕ ਹਾਦਸਿਆਂ ਦੀ ਜਾਂਚ ਅਤੇ ਸੜਕ ਹਾਦਸਿਆਂ ਨੂੰ ਘਟਾਉਣ ਲਈ ਸੜਕ ਸੁਰੱਖਿਆ ਫੋਰਸ SSF ਸ਼ੁਰੂ ਕਰਨ ਜਾ ਰਹੀ ਹੈ। ਇਸ ਦੇ ਲਈ ਪੰਜਾਬ ਸਰਕਾਰ ਨੇ 144 ਨਵੀਆਂ ਹਾਈਟੇਕ ਗੱਡੀਆਂ ਖਰੀਦੀਆਂ ਹਨ, ਜੋ ਪੰਜਾਬ ਦੇ ਹਰ ਜ਼ਿਲ੍ਹੇ ਅਤੇ ਤਹਿਸੀਲ ਵਿੱਚ ਹਾਈਵੇਅ 'ਤੇ ਮੋਜੂਦ ਰਹਿਣਗੀਆਂ।
ਇਹ ਕਾਰਾਂ ਤਕਨੀਕ ਨਾਲ ਲੈਸ ਹਨ। ਤੇਜ ਰਫਤਾਰ ਨਾਲ ਹਾਈਵੇ ਤੇ ਦੁਰਘਟਨਾ ਵਾਲੀ ਥਾਂ ਤੇ ਪਹੁੰਚਣਗੀਆਂ । ਇਨ੍ਹਾਂ ਵਾਹਨਾਂ ਵਿੱਚ MDT ਫੀਚਰ , ਮੈਡੀਕਲ ਕਿਟ , ਅਤੇ ਦੁਰਘਟਨਾ ਜਾਂਚ ਕਿੱਟ ਵੀ ਮੋਜੂਦ ਹੋਵੇਗੀ ਜੋ ਹਾਦਸੇ ਤੋਂ ਤੁਰੰਤ ਬਾਅਦ ਮੌਕੇ 'ਤੇ ਪਹੁੰਚ ਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਕਰੇਗੀ।
ਇਹ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਉਣ ਦਾ ਕੰਮ ਵੀ ਕਰੇਗੀ। ਐਮਰਜੈਂਸੀ ਨੰਬਰ 112 'ਤੇ ਕਾਲ ਕਰਕੇ ਇਸ ਫੋਰਸ ਨੂੰ ਕੋਈ ਵੀ ਵਿਅਕਤੀ ਹਾਦਸੇ ਦੀ ਜਾਣਕਾਰੀ ਦੇ ਸਕਦਾ ਹੈ । ਸੂਚਨਾ ਮਿਲਦੇ ਹੀ ਇਹ ਫੋਰਸ ਤੁਰੰਤ ਹਾਦਸੇ ਵਾਲੀ ਥਾਂ 'ਤੇ ਪਹੁੰਚ ਕੇ ਆਪਣਾ ਕੰਮ ਕਰੇਗੀ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਕਸਰ ਕਹਿੰਦੇ ਹਨ ਕਿ ਪੰਜਾਬ ਪੁਲਿਸ ਨੂੰ ਵਿਦੇਸ਼ਾਂ ਦੀ ਪੁਲਿਸ ਵਾੰਗ ਤਕਨੀਕ ਨਾਲ ਲੈਸ ਕੀਤਾ ਜਾਏਗਾ ਅਤੇ ਪੰਜਾਬ ਪੁਲਿਸ ਵੀ ਅਤਿਆਧੁਨਿਕ ਤਕਨੀਕ ਰਾਹੀਂ ਕੰਮ ਕਰੇਗੀ । ਇਸ ਵਾਅਦੇ ਨੂੰ ਪੂਰਾ ਕਰਦੇ ਹੋਏ ਸੀਐਮ ਭਗਵੰਤ ਮਾਨ SSF ਦੀ ਸ਼ੁਰੂਆਤ ਕਰਨ ਜਾ ਰਹੇ ਹਨ ।
ਐਸ.ਐਸ.ਐਫ ਦੀਆਂ ਇਹ 144 ਗਡੀਆਂ ਪੰਜਾਬ ਭਰ ਵਿਚ ਹਾਈਵੇ ਦੇ ਉਪਰ ਹਰ 30 ਕਿਲੋਮੀਟਰ ਦੇ ਦਾਇਰੇ ਵਿਚ ਤੈਨਾਤ ਰਹਿਣਗੀਆਂ ਤਾਂ ਜੋ ਜਿਥੇ ਵੀ ਕਿਤੇ ਹਾਦਸਾ ਵਾਪਰੇਗਾ ਤਾਂ ਤੁਰੰਤ ਮੋਕੇ ਤੇ ਪਹੁੰਚੇ । ਪੰਜਾਬ ਸਰਕਾਰ ਨੇ ਇਕ ਨਵੀ ਪਹਿਲ ਕਰਦੇ ਹੋਏ ਇਸ ਫੋਰਸ ਦੀ ਸ਼ੁਰੂਆਤ ਕੀਤੀ ਹੈ ਤਾਂ ਕਿ ਪੰਜਾਬ ਵਿਚ ਆਏ ਦਿਨ ਹੋ ਰਹੇ ਹਾਦਸਿਆਂ ਨੂੰ ਘਟ ਕੀਤਾ ਜਾ ਸਕੇ ਅਤੇ ਉਨਾ ਹਾਦਸਿਆਂ ਪਿਛੇ ਕਾਰਨ ਪਤਾ ਕੀਤਾ ਜਾ ਸਕੇ । ਅਤੇ ਇਨਾ ਹਾਦਸਿਆਂ ਵਿਚ ਹੋਣ ਵਾਲੀਆਂ ਮੋਤਾਂ ਨੂੰ ਘੱਟ ਕੀਤਾ ਜਾ ਸਕੇ ।
ਇਹਨਾਂ ਗੱਡੀਆਂ ਵਿੱਚ ਇਕ ਸ਼ਿਫਟ ਵਿੱਚ ਤਿੰਨ ਮੁਲਾਜਮ ਮੋਜੂਦ ਰਹਿਣਗੇ । 1 ਡਰਾਈਵਰ ਅਤੇ ਨਾਲ 2 ਹੋਰ ਮੁਲਾਜਮ ਮੋਜੂਦ ਰਹਿਣਗੇ ਅਤੇ 8 ਘੰਟਿਆ ਦੀਆਂ 3 ਸ਼ਿਫਟਾਂ ਹੋਣਗੀਆਂ।
ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਟੋਯੋਟਾ ਕੰਪਨੀ ਦੀ ਹੈਲੇਕਸ ਗੱਡੀ ਨੂੰ ਚੁਣਿਆ ਗਿਆ ਹੈ । ਅਜਿਹੀਆਂ ਗੱਡੀਆਂ ਤੁਸੀਂ ਸਿਰਫ ਅਤੇ ਸਿਰਫ ਵਿਦੇਸ਼ਾਂ ਦੀ ਪੁਲਿਸ ਕੋਲ ਹੀ ਦੇਖੀਆਂ ਹੋਣਗੀਆਂ।