Election Results 2024
(Source: ECI/ABP News/ABP Majha)
ਸੰਗਰੂਰ ਦੇ ਨੌਜਵਾਨ ਸਰਪੰਚ ਦੇ ਪਿੰਡ-ਪਿੰਡ ਚਰਚੇ, ਕੇਂਦਰ ਸਰਕਾਰ ਵੀ ਕਰਨ ਜਾ ਰਹੀ ਸਨਮਾਨਿਤ
ਸੰਗਰੂਰ ਦੇ ਪਿੰਡ ਭੂਟਾਲ ਦੀ ਚਰਚਾ ਦੂਰ-ਦੂਰ ਤਕ ਹੈ। ਇਹ ਪਿੰਡ ਸਹੂਲਤਾਂ ਚੱਲਦਿਆਂ ਦੁਨੀਆ ਭਰ 'ਚ ਮਸ਼ਹੂਰ ਹੋਇਆ ਹੈ। ਪਿੰਡ ਦੀ ਨੌਜਵਾਨ ਪੰਚਾਇਤ ਨੇ 3 ਸਾਲਾਂ ਵਿੱਚ ਪੂਰਾ ਪਿੰਡ ਹੀ ਬਦਲ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਹੁਣ ਇਸ ਪਿੰਡ ਨੂੰ ਕੇਂਦਰ ਸਰਕਾਰ ਸਨਮਾਨਿਤ ਕਰਨ ਜਾ ਰਹੀ ਹੈ।
Download ABP Live App and Watch All Latest Videos
View In Appਇਸ ਦੀ ਖਾਸੀਅਤ ਪਿੰਡ 'ਚ ਏਸੀ ਬੱਸ ਸਟੈਂਡ, ਵਿਆਹ ਪੈਲੇਸ, ਏਸੀ ਜਿਮ, ਏਸੀ ਲਾਇਬਰੇਰੀ ਬਣਾਈ ਗਈ ਹੈ।
ਇਸ ਦੇ ਨਾਲ ਚੱਪੇ-ਚੱਪੇ ‘ਤੇ ਲੱਗੇ ਹਨ ਹਾਈਟੇਕ ਦੇ ਸੀਸੀਟੀਵੀ ਕੈਮਰੇ ਜਿਨ੍ਹਾਂ ਨੂੰ 24 ਘੰਟੇ ਮਾਨਿਟਰ ਕੀਤਾ ਜਾਂਦਾ ਹੈ।
ਇਸ ਪਿੰਡ ਨੂੰ ਕੇਂਦਰ ਸਰਕਾਰ 24 ਅਪ੍ਰੈਲ ਨੂੰ ਕੇਂਦਰੀ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰਾਲਾ ਵਲੋਂ ਦੀਨ ਦਿਆਲ ਉਪਾਧਿਆਏ ਐਵਾਰਡ ਦੇ ਨਾਲ ਸਨਮਾਨਿਤ ਕਰਨ ਜਾਂ ਰਹੀ ਹੈ।
ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਹਰ ਸਾਲ ਹਰ ਰਾਜ 'ਚੋਂ ਕੁਝ ਪਿੰਡਾਂ ਦੀ ਚੋਣ ਕਰਦੀ ਹੈ। ਜਿੱਥੇ ਲੋਕਾਂ ਨੂੰ ਵਧੀਆ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਇਸ ਪਿੰਡ ਦਾ ਨਾਂ ਭੁਟਾਲ ਕਲਾ ਪਿੰਡ ਹੈ।
ਬੱਚਿਆਂ ਨੂੰ ਨਸ਼ੇ ਤੋਂ ਦੂਰ ਅਤੇ ਖੇਡਾਂ ਦੇ ਵੱਲ ਉਤਸ਼ਾਹਿਤ ਕਰਣ ਲਈ ਜਿੱਥੇ ਖੇਡ ਸਟੇਡੀਅਮ ਬਣਾਏ ਗਏ ਹਨ। ਪਿੰਡ ਵਿੱਚ ਹਰ ਖੇਡ ਦਾ ਗਰਾਊਂਡ ਹੈ ਚਾਹੇ ਉਹ ਬਾਸਕਿਟਬਾਲ ਹੋਵੇ, ਚਾਹੇ ਵਾਲੀਬਾਲ ਹੋਵੇ। ਜੇ 3 ਸਾਲਾਂ ਤੋਂ ਕੁਝ ਬਦਲਿਆ ਹੈ ਤਾਂ ਇਸ ਦੀ ਵਜ੍ਹਾ ਨੌਜਵਾਨ ਪੰਚਾਇਤ ਹੈ।
ਕੇਂਦਰ ਸਰਕਾਰ ਵਲੋਂ ਸਨਮਾਨਿਤ ਕੀਤਾ ਜਾ ਰਿਹਾ ਹੈ ਜਿਸਨੂੰ ਲੈ ਕੇ ਪਿੰਡ ਵਾਸੀਆਂ ਵਿੱਚ ਕਾਫ਼ੀ ਖੁਸ਼ੀ ਦਾ ਮਾਹੌਲ ਹੈ।
ਇਹ ਪਿੰਡ ਇੱਕ ਅਜਿਹਾ ਪਿੰਡ ਹੈ ਜੋ ਕਿ ਹਰ ਸਹੂਲਤ ਤੋਂ ਲੈਸ ਹੈ ਜਗ੍ਹਾ ਜਗ੍ਹਾ 'ਤੇ ਪਿੰਡ ਦੀ ਨਿਗਰਾਨੀ ਲਈ ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਬੱਚਿਆਂ ਦੇ ਖੇਡਣ ਲਈ ਪਾਰਕ ਅਤੇ ਝੂਲੇ ਲਗਾਏ ਗਏ ਹਨ।
ਹਰਬੰਸ ਸਿੰਘ ਨੇ ਦੱਸਿਆ ਕਿ ਆਸਪਾਸ ਦੇ ਲੋਕ ਇੱਥੇ ਫੋਟੋ ਖਿੱਚਣ ਲਈ ਆਉਂਦੇ ਹਨ। ਇੱਥੇ ਕੈਮਰੇ ਚੱਪੇ - ਚੱਪੇ ਉੱਤੇ ਲੱਗੇ ਹਨ ਅਤੇ ਲੋਕ ਗਰਮੀ ਵਿੱਚ ਬੈਠਣ ਦੀ ਬਜਾਏ ਬਸ ਸਟੈਂਡ ਵਿੱਚ ਅੰਦਰ ਏਸੀ ਵਿੱਚ ਆ ਕੇ ਬੈਠ ਜਾਂਦੇ ਹਨ।
ਪਿੰਡ ਨਿਵਾਸੀ ਸੁਖਜਿੰਦਰ ਸਿੰਘ ਨੇ ਕਿਹਾ ਕਿ 24 ਅਪ੍ਰੈਲ ਕੇਂਦਰ ਸਰਕਾਰ ਵਲੋਂ ਅਵਾਰਡ ਦਿੱਤਾ ਜਾ ਰਿਹਾ ਹੈ। ਜਿਸਨੂੰ ਲੈ ਕੇ ਪੂਰੇ ਪਿੰਡ ਵਿੱਚ ਖੁਸ਼ੀ ਹੈ ਪੂਰੇ ਇਲਾਕੇ ਦੇ ਲੋਕ ਇਸ ਤੋਂ ਖੁਸ਼ ਹਨ। ਨੌਜਵਾਨ ਜਸਵੀਰ ਨੇ ਦੱਸਿਆ ਕਿ ਅਸੀਂ 2017 'ਚ ਇਕ ਸੰਸਥਾ ਬਣਾਈ ਸੀ ਸੋ ਕਿ ਪਿੰਡ ਵਿੱਚ ਬੂਟੇ ਲਗਾਉਣ ਦਾ ਕੰਮ ਕਰ ਰਹੀ ਹੈ।
ਸਾਨੂੰ ਇਹ ਕੰਮ ਕਰਦੇ 5 ਸਾਲ ਹੋ ਗਏ ਹਨ ਅਤੇ ਤਕਰੀਬਨ 5 ਏਕੜ ਵਿੱਚ ਅਸੀਂ ਇੱਕ ਮਿੰਨੀ ਜੰਗਲ ਤਕ ਬਣਾ ਦਿੱਤਾ ਜਿੱਥੇ ਖੁਸ਼ਬੂਦਾਰ ਫੁੱਲਾਂ ਤੇ ਬੂਟੀਆਂ ਨਾਲ ਭਰਿਆ ਪਿਆ ਹੈ। ਅਸੀਂ ਪੰਛੀਆਂ ਲਈ ਛੋਟੇ - ਛੋਟੇ ਆਲਣੇ ਵੀ ਦਰੱਖਤਾਂ 'ਤੇ ਟੰਗੇ ਹੋਏ ਹਨ।
ਪਿੰਡ ਦੇ ਸਰਪੰਚ ਨੇ ਦੱਸਿਆ ਕਿ ਉਨ੍ਹਾਂ ਦੀ ਦਿਲੀ ਇੱਛਾ ਸੀ ਕਿ ਪਿੰਡ ਦਾ ਨਾਮ ਰੋਸ਼ਨ ਹੋਵੇ। ਲੋਕਾਂ ਨੂੰ ਵੀ ਚੰਗੀਆਂ ਸੁਵਿਧਾਵਾਂ ਮਿਲਣ ਉਨ੍ਹਾਂ ਨੇ ਕਿਹਾ ਕਿ ਅਸੀਂ ਆਲੇ ਦੁਆਲੇ ਦੇ ਪਿੰਡ ਵੀ ਵੇਖੇ ਜਦੋਂ ਸਰਕਾਰ ਵੀ ਅਜਿਹੇ ਬੱਸ ਸਟੈਂਡ ਬਣਾਉਣ ਦੀ ਗੱਲ ਕਰਦੀ ਸੀ ਤਾਂ ਸਰਕਾਰ ਵਲੋਂ ਇਹ ਕੰਮ ਨਹੀਂ ਪੂਰਾ ਹੋਇਆ।
ਉੱਥੇ ਸਾਡੇ ਦਿਮਾਗ 'ਚ ਆਇਆ ਸੀ ਕਿ ਅਸੀਂ ਆਪਣੇ ਪਿੰਡ ਵਿੱਚ ਇੱਕ ਬੱਸ ਸਟੈਂਡ ਉਸਾਰੀਏ ਅਸੀਂ ਸੋਚਿਆ ਕਿ ਜੋ ਕੰਮ ਸਰਕਾਰਾਂ ਨਹੀਂ ਕਰ ਸਕਦੀਆਂ
ਅਸੀਂ ਉਹ ਕਰ ਕੇ ਦਿਖਾਵਾਂਗੇ ਤਾਂ ਕਿ ਸਾਡੇ ਪਿੰਡ ਦਾ ਨਾਂ ਪੰਜਾਬ ਪੱਧਰ 'ਤੇ ਰੌਸ਼ਨ ਹੋਵੇ।