ਤਸਵੀਰਾਂ ਰਾਹੀਂ ਵੇਖੋ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਨਵੀਂ ਟੀਮ, 15 ਵਿਧਾਇਕਾਂ ਨੇ ਚੁੱਕੀ ਸਹੁੰ
ਪੰਜਾਬ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਦਾ ਐਤਵਾਰ ਸ਼ਾਮ ਨੂੰ ਵਿਸਥਾਰ ਹੋਇਆ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਪੰਜਾਬ ਰਾਜ ਭਵਨ ਵਿਖੇ ਮੰਤਰੀ ਮੰਡਲ ਦੇ 15 ਮੰਤਰੀਆਂ ਨੂੰ ਅਹੁਦੇ ਦੀ ਸਹੁੰ ਚੁਕਾਈ। ਨਵੇਂ ਮੰਤਰੀ ਮੰਡਲ ਲਈ ਰਾਜ ਭਵਨ ਵਿੱਚ ਇੱਕ ਪੰਡਾਲ ਸਜਾਇਆ ਗਿਆ ਅਤੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਓਪੀ ਸੋਨੀ ਸਮੇਤ ਕਾਂਗਰਸ ਦੇ ਸਾਰੇ ਵੱਡੇ ਨੇਤਾਵਾਂ ਨੇ ਸਹੁੰ ਚੁੱਕ ਸਮਾਗਮ ਵਿੱਚ ਸ਼ਿਰਕਤ ਕੀਤੀ। ਕੈਬਨਿਟ ਵਿੱਚ 6 ਨਵੇਂ ਚਿਹਰੇ ਸ਼ਾਮਲ ਕੀਤੇ ਗਏ, ਜਦੋਂ ਕਿ 9 ਕੈਪਟਨ ਅਮਰਿੰਦਰ ਸਿੰਘ ਸਰਕਾਰ ਵਿੱਚ ਮੰਤਰੀ ਵੀ ਰਹੇ ਹਨ। ਇਸ ਕੈਬਨਿਟ ਵਿਸਥਾਰ ਤੋਂ ਕੁਝ ਸਮਾਂ ਪਹਿਲਾਂ, ਨਵਜੋਤ ਸਿੱਧੂ ਦੇ ਨੇੜਲੇ ਸਹਿਯੋਗੀ ਕੁਲਜੀਤ ਨਾਗਰਾ ਨੂੰ ਹਟਾ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਕੁਝ ਵਿਧਾਇਕਾਂ ਦੇ ਵਿਰੋਧ ਦੇ ਬਾਵਜੂਦ ਰਾਣਾ ਗੁਰਜੀਤ ਸਿੰਘ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ। ਤਸਵੀਰਾਂ ਵਿੱਚ ਵੇਖੋ, ਚੰਨੀ ਕੈਬਨਿਟ ਦਾ ਸਹੁੰ ਚੁੱਕ ਸਮਾਗਮ ਕਿਵੇਂ ਹੋਇਆ ਅਤੇ ਕੌਣ ਮੰਤਰੀ ਬਣੇ:-
Download ABP Live App and Watch All Latest Videos
View In Appਬ੍ਰਹਮ ਮੋਹਿੰਦਰਾ
ਮਨਪ੍ਰੀਤ ਸਿੰਘ ਬਾਦਲ
ਤ੍ਰਿਪਤ ਰਜਿੰਦਰ ਸਿੰਘ ਬਾਜਵਾ
ਅਰੁਣਾ ਚੌਧਰੀ
ਸੁਖਬਿੰਦਰ ਸਿੰਘ ਸਰਕਾਰੀਆ
ਰਾਣਾ ਗੁਰਜੀਤ ਸਿੰਘ
ਰਜ਼ੀਆ ਸੁਲਤਾਨਾ
ਵਿਜੇਇੰਦਰ ਸਿੰਗਲਾ
ਭਾਰਤ ਭੂਸ਼ਣ ਆਸ਼ੂ
ਰਨਦੀਪ ਸਿੰਘ ਨਾਭਾ
ਰਾਜ ਕੁਮਾਰ ਵੇਰਕਾ
ਸੰਗਤ ਸਿੰਘ ਗਿਲਜ਼ੀਆਂ
ਪਰਗਟ ਸਿੰਘ
ਅਮਰਿੰਦਰ ਸਿੰਘ ਰਾਜਾ ਵੜਿੰਗ
ਗੁਰਕੀਰਤ ਸਿੰਘ ਕੋਟਲੀ